ਪੰਜਾਬ

punjab

ਪਟਿਆਲਾ ਪੁਲਿਸ ਦੀ ਪਹਿਲ, ਹੁਣ ਅਸਲੀ ਮਾਲਕਾਂ ਨੂੰ ਇੰਝ ਸੌਂਪੇ ਜਾਣਗੇ ਗੁੰਮ ਹੋਏ ਮੋਬਾਇਲ ਫੋਨ

By

Published : Apr 22, 2023, 4:49 PM IST

ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਵੱਲੋਂ ਪਿਛਲੇ ਸਮੇਂ ਦੌਰਾਨ ਗੁੰਮ ਹੋਏ ਮੁਬਾਇਲ ਫੋਨਾਂ ਨੂੰ ਲੱਭ ਕੇ ਉਨ੍ਹਾਂ ਦੇ ਅਸਲ ਵਾਰਸਾਂ ਦੇ ਹਵਾਲੇ ਕੀਤਾ ਗਿਆ। ਇਸ ਸਬੰਧੀ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਨੇ ਪ੍ਰਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਜਿਨਾਂ ਲੋਕਾਂ ਦੇ ਕਿਸੀ ਨਾ ਕਿਸੀ ਕਾਰਨ ਕਰਕੇ ਮੋਬਾਈਲ ਗੁੰਮ ਹੋ ਜਾਂਦੇ ਹਨ ਹੁਣ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ।

Patiala Police's initiative, now the lost mobile phones will be handed over to the original owners
Patiala Police's initiative: ਪਟਿਆਲਾ ਪੁਲਿਸ ਦੀ ਨਵੇਕਲੀ ਪਹਿਲ,ਹੁਣ ਅਸਲੀ ਮਾਲਕਾਂ ਨੂੰ ਇੰਝ ਸੌਂਪੇ ਜਾਣਗੇ ਗੁੰਮ ਹੋਏ ਮੋਬਾਇਲ ਫੋਨ

ਪਟਿਆਲਾ : ਪਟਿਆਲਾ ਪੁਲਿਸ ਦੇ ਸਾਈਬਰ ਕਰਾਈਮ ਸੈੱਲ ਨੇ ਨਵੇਕਲੀ ਪਹਿਲ ਦੇ ਤਹਿਤ ਲੋਕਾਂ ਦੇ ਗੁੰਮ ਹੋਏ ਮੋਬਾਇਲ ਫੋਨ ਟਰੇਸ ਕਰ ਕੇ ਉਹਨਾ ਦੇ ਅਸਲੀ ਮਾਲਕਾ ਦੇ ਹਵਾਲੇ ਕੀਤੇ ਹਨ। ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਰੁਣ ਸ਼ਰਮਾ ਆਈ.ਪੀ.ਐਸ.ਐਸ.ਐਸ.ਪੀ. ਪਟਿਆਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਿਸ ਤਰਾ ਅੱਜ-ਕੱਲ ਦੀ ਰੁਝੇਵਿਆ ਨਾਲ ਭਰੀ ਜਿੰਦਗੀ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਦੇ ਤਨਾਓ ਦੇ ਮਹੌਲ ਦੇ ਵਿੱਚ ਹੈ।

ਪੁਲਿਸ ਸੇਵਾ ਅਤੇ ਸੁਰੱਖਿਆ ਲਈ ਹਮੇਸ਼ਾ ਵਚਨਬੱਧ : ਇਸ ਤਨਾਅ ਵਿੱਚ ਕਦੇ ਕਿਸੇ ਦਾ ਮੋਬਾਇਲ ਬੱਸ ਵਿਚ ਰਹਿ ਜਾਂਦਾ ਹੈ ਕਦੇ ਰਸਤੇ ਵਿੱਚ ਡਿੱਗ ਜਾਂਦਾ ਹੈ, ਕਦੇ ਵਿਅਕਤੀ ਆਪਣਾ ਮੋਬਾਇਲ ਕਿੱਧਰੇ ਰੱਖ ਕੇ ਭੁੱਲ ਜਾਂਦਾ ਹੈ, ਇਹਨਾਂ ਅਣਗਿਹਲੀਆ ਦੇ ਚੱਲਦਿਆਂ ਮੋਬਾਇਲ ਫੋਨ ਗੁੰਮ ਹੋ ਜਾਂਦੇ ਹਨ, ਤਾਂ ਪਟਿਆਲਾ ਪੁਲਿਸ ਆਪ ਸਭ ਦੀ ਸੇਵਾ ਅਤੇ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ। ਪਟਿਆਲਾ ਪੁਲਿਸ ਦਾ ਸਾਈਬਰ ਸੈੱਲ ਆਪ ਸਭ ਦੀ ਮਿਹਨਤ ਦੀ ਕਮਾਈ ਦੀ ਕਦਰ ਕਰਦਾ ਹੈ ਅਤੇ ਉਸ ਕਮਾਈ ਨਾਲ ਖਰੀਦੇ ਮੋਬਾਇਲ ਫੋਨ ਜਦੋਂ ਗੁੰਮ ਹੋ ਜਾਂਦੇ ਹਨ ਤਾਂ ਉਹਨਾ ਮੋਬਾਇਲ ਫੋਨਾਂ ਨੂੰ ਟਰੇਸ ਕਰਨ ਦੀ ਤਨਦੇਹੀ ਨਾਲ ਕੋਸ਼ਿਸ਼ ਕਰਦਾ ਹੈ।

ਇਹ ਵੀ ਪੜ੍ਹੋ :ਮਰਹੂਮ ਮੂਸੇਵਾਲਾ ਦੀ ਮਾਤਾ ਐਂਟੀ ਕੁਰੱਪਸ਼ਨ ਬਿਉਰੋ ਆਫ ਇੰਡੀਆ ਵਿੰਗ ਦੀ ਚੇਅਰਪਰਸਨ ਨਿਯੁਕਤ

ਅਸਲ ਵਾਰਿਸਾਂ ਨੂੰ ਵਾਪਿਸ ਕੀਤੇ ਮੋਬਾਇਲ ਫੋਨ:ਪਟਿਆਲਾ ਪੁਲਿਸ ਦੇ ਸਾਈਬਰ ਕਰਾਈਮ ਸੈੱਲ ਵੱਲੋਂ ਪਿਛਲੇ ਕੁਝ ਸਮੇਂ ਵਿੱਚ ਮਿਸਿੰਗ ਫੋਨਾ ਦੀਆਂ ਮੌਸੂਲ ਹੋਈਆਂ ਦਰਖਾਸਤਾ ਤੇ ਕਾਰਵਾਈ ਕਰਦੇ ਹੋਏ, ਅੱਜ ਮਿਤੀ 21-04-2023 ਨੂੰ ਤਕਰੀਬਨ 70 ਮੋਬਾਇਲ ਫੋਨ ਰੋਸ ਕਰਕੇ ਇਹਨਾਂ ਫੋਨਾਂ ਦੇ ਅਸਲ ਵਾਰਿਸਾਂ ਨੂੰ ਵਾਪਿਸ ਕੀਤੇ ਜਾ ਰਹੇ ਹਨ। ਪਟਿਆਲਾ ਪੁਲਿਸ ਵੱਲੋਂ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਆਪ ਜੀ ਦਾ ਮੋਬਾਇਲ ਫੋਨ ਕਿੱਧਰੇ ਗੁੰਮ ਹੋ ਜਾਂਦਾ ਹੈ ਤਾ ਤੁਰੰਤ ਸਬੰਧਿਤ ਪੁਲਿਸ ਸਾਂਝ ਕੇਂਦਰ ਵਿਖੇ ਮਿੰਸਿੰਗ ਰਿਪੋਰਟ ਕਰਵਾ ਕੇ, ਸਾਈਬਰ ਕਰਾਇਮ ਸੈਲ ਵਿਖੇ ਦਰਖਾਸਤ ਦਰਜ ਕਰਵਾਈ ਜਾਵੇ।

2023 ਦਾ ਪਹਿਲਾ ਮੁਕੱਦਮਾ ਵੀ ਦਰਜ ਕੀਤਾ:ਇਸ ਅਮੁਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਮੋਬਾਇਲ ਡਿੱਗਿਆ ਹੋਇਆ ਮਿਲਦਾ ਹੈ ਤਾਂ ਉਸਨੂੰ ਨੇੜਲੇ ਥਾਣੇ ਜਾ ਸਾਈਬਰ ਸੈੱਲ ਦਫਤਰ ਪਟਿਆਲਾ ਦੇ ਸਪੁਰਦ ਕੀਤਾ ਜਾ ਸਕਦਾ ਹੈ। ਸਾਈਬਰ ਕਰਾਈਮ ਸੈੱਲ ਪਟਿਆਲਾ ਵੱਲੋਂ ਪਿਛਲੇ 03 ਮਹੀਨਿਆ ਦੇ ਅਰਸ਼ੇ ਦੌਰਾਨ ਵੱਖ-ਵੱਖ ਆਨਲਾਈਨ ਫਰਾਡ ਦੀਆਂ ਮਸੂਲ ਹੋਈਆਂ ਸ਼ਿਕਾਇਤਾਂ 'ਤੇ ਕਾਰਵਾਈ ਕਰਦੇ ਹੋਏ ਤਕਰੀਬਨ 50,00,000 (ਪੰਜਾਹ ਲੱਖ) ਰੁਪਏ ਦਰਖਾਸਤ ਕਰਤਾਵਾਂ ਨੂੰ ਰਿਫੰਡ ਕਰਵਾਏ ਗਏ । ਇਸਤੋ ਇਲਾਵਾ ਏਟੀਐੱਮ ਫਰਾਡ ਕਰਨ ਵਾਲੇ ਅੰਤਰਰਾਜੀ ਗਿਰੋਹ ਨੂੰ ਟਰੇਸ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਸਾਲ 2023 ਦਾ ਪਹਿਲਾ ਮੁਕੱਦਮਾ ਵੀ ਦਰਜ ਕੀਤਾ ਜਾ ਰਿਹਾ ਹੈ।

ABOUT THE AUTHOR

...view details