ਪੰਜਾਬ

punjab

ਵਪਾਰ ਦਾ ਮੰਦਾ ਹਾਲ, ਇਸ ਵਾਰ ਵਪਾਰੀਆਂ ਨੂੰ ਬਜਟ ਤੋਂ ਇਹ ਉਮੀਦਾਂ

By

Published : Jan 29, 2020, 3:31 AM IST

ਆਮ ਬਜਟ ਤੋਂ ਵਪਾਰੀਆਂ ਨੂੰ ਕਈ ਉਮੀਦਾਂ ਹਨ। ਬਜਟ ਪੇਸ਼ ਹੋਣ ਤੋਂ ਪਹਿਲਾਂ ਈਟੀਵੀ ਭਾਰਤ ਨੇ ਵਪਾਰੀਆਂ ਨਾਲ ਗੱਲਬਾਤ ਕੀਤੀ ਹੈ।

businessmen
ਫ਼ੋਟੋ

ਪਟਿਆਲਾ: ਇੱਕ ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਆਮ ਬਜਟ ਨੂੰ ਲੈ ਕੇ ਲੋਕਾਂ 'ਚ ਉਮੀਦਾਂ ਬੱਝੀਆਂ ਹੋਈਆਂ ਹਨ। ਇਹੋ ਜਿਹੀ ਉਮੀਦ ਵਪਾਰੀ ਵੀ ਲਾਈ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧਣ ਕਾਰਨ ਵਪਾਰ ਦਾ ਬਹੁਤ ਮੰਦਾ ਹਾਲ ਹੋਇਆ ਹੈ। ਇਸ ਲਈ ਜ਼ਰੂਰੀ ਹੈ ਕਿ ਵਪਾਰੀਆਂ ਲਈ ਬਜਟ 'ਚ ਕੋਈ ਵੱਡੇ ਐਲਾਨ ਕੀਤੇ ਜਾਣ। ਵਪਾਰੀਆਂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਟੈਕਸ ਵਪਾਰੀ ਦਿੰਦੇ ਹਨ। ਇਸ ਲਈ ਦੇਸ਼ ਦਾ ਹਿੱਤ ਵਪਾਰੀਆਂ ਦੇ ਹਿੱਤ ਨਾਲ ਜੁੜਿਆ ਹੋਇਆ ਹੈ।

ਵੀਡੀਓ

ਇਸ ਤੋਂ ਇਲਾਵਾ ਕੁੱਝ ਵਪਾਰੀਆਂ ਦਾ ਕਹਿਣਾ ਸੀ ਕਿ ਜੀਐਸਟੀ ਪ੍ਰਣਾਲੀ ਨੂੰ ਸਰਲ ਬਣਾਇਆ ਜਾਵੇ ਤੇ ਟੈਕਸ ਸਲੈਬ 'ਚ ਬਦਲਾਅ ਕੀਤੇ ਜਾਣ ਦੀ ਵੀ ਲੋੜ ਹੈ।

ABOUT THE AUTHOR

...view details