ਪੰਜਾਬ

punjab

Attack On Hindu leader : ਪਟਿਆਲਾ 'ਚ ਹਿੰਦੂ ਨੇਤਾ ਅਮਿਤ ਸ਼ਰਮਾ ਦੀ ਕਾਰ 'ਤੇ ਹਮਲਾ, ਹਮਲਾਵਰ ਮੌਕੇ ਤੋਂ ਫਰਾਰ

By ETV Bharat Punjabi Team

Published : Sep 22, 2023, 10:27 PM IST

ਪਟਿਆਲਾ ਵਿੱਚ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਬਾਹਰ ਹਿੰਦੂ ਨੇਤਾ (Attack On Hindu leader) ਅਮਿਤ ਸ਼ਰਮਾ ਦੀ ਕਾਰ ਉੱਤੇ ਹਮਲਾ ਕੀਤਾ ਗਿਆ ਹੈ। ਇਸ ਦੌਰਾਨ ਹਮਲਾਵਰਾਂ ਨੇ ਗੱਡੀਆਂ ਦੇ ਸ਼ੀਸ਼ੇ ਤੋੜੇ ਅਤੇ ਫਰਾਰ ਹੋ ਗਏ।

Hindu leader Amit Sharma's car attacked in Patiala
Attack On Hindu leader : ਪਟਿਆਲਾ 'ਚ ਹਿੰਦੂ ਨੇਤਾ ਅਮਿਤ ਸ਼ਰਮਾ ਦੀ ਕਾਰ 'ਤੇ ਹਮਲਾ, ਹਮਲਾਵਰ ਮੌਕੇ ਤੋਂ ਫਰਾਰ

ਪਟਿਆਲਾ 'ਚ ਹਿੰਦੂ ਨੇਤਾ ਅਮਿਤ ਸ਼ਰਮਾ ਦੀ ਕਾਰ 'ਤੇ ਹਮਲਾ, ਹਮਲਾਵਰ ਮੌਕੇ ਤੋਂ ਫਰਾਰ

ਪਟਿਆਲਾ :ਪਟਿਆਲਾ 'ਚ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਹਿੰਦੂ ਲੀਡਰਾਂ ਦੀਆਂ ਦੀਆਂ ਦੋ ਗੱਡੀਆਂ 'ਤੇ ਹਮਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਨੌਜਵਾਨਾਂ ਨੇ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਵੇਲੇ ਵਾਪਰੀ ਹੈ। (Attack on Hindu leader in Patiala) ਇਸ ਤੋਂ ਬਾਅਦ ਐਸਪੀ ਸਿਟੀ ਅਤੇ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਅਰੰਭ ਕਰ ਦਿੱਤੀ ਗਈ। ਭੰਨੀਆਂ ਗਈਆਂ ਗੱਡੀਆਂ ਹਿੰਦੂ ਨੇਤਾ ਦੇਵ ਅਮਿਤ ਸ਼ਰਮਾ ਦੀਆਂ ਦੱਸੀਆ ਜਾ ਰਹੀਆਂ ਹਨ।

ਇਸ ਵਾਰਦਾਤ ਤੋਂ ਬਾਅਦ ਮਾਹੌਲ ਨੂੰ ਕਾਬੂ ਵਿੱਚ ਰੱਖਣ ਲਈ ਪੁਲਿਸ ਨੇ ਸ਼ੇਰਾਂਵਾਲਾ ਗੇਟ ਅਤੇ ਫੁਆਰਾ ਚੌਕ ਦੇ ਇਲਾਕੇ ਨੂੰ ਸੀਲ ਕਰ ਦਿੱਤਾ। ਦੂਜੇ ਪਾਸੇ ਵਾਹਨਾਂ ਦੇ ਮਾਲਕ ਦੇਵ ਅਮਿਤ ਸ਼ਰਮਾ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਮੰਦਰ ਪਹੁੰਚੇ ਸਨ ਤਾਂ ਕਾਰ ਮਾਲ ਰੋਡ ਵਾਲੇ ਪਾਸੇ ਖੜ੍ਹੀ ਸੀ। ਕੁਝ ਨੌਜਵਾਨਾਂ ਨੇ ਕਾਰਾਂ ਨੂੰ (The car of a Hindu leader) ਇੱਟਾਂ-ਪੱਥਰਾਂ ਨਾਲ ਹਮਲਾ ਕਰਕੇ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਕੁੱਝ ਨੌਜਵਾਨਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਇਹ ਵਾਰਦਾਤ ਕਰਕੇ ਭੱਜ ਗਏ ਸਨ।

ਹਿੰਦੂ ਆਗੂ ਅਮਿਤ ਸ਼ਰਮਾ ਨੇ ਇਲਜਾਮ ਲਗਾਇਆ ਹੈ ਕਿ (The attackers gave chase) ਭੰਨਤੋੜ ਦੇ ਨਾਲ ਨਾਲ ਫਾਇਰਿੰਗ ਵੀ ਕੀਤੀ ਗਈ ਹੈ। ਕੁਝ ਲੋਕ ਰੰਜਿਸ਼ ਕਾਰਨ ਉਨ੍ਹਾਂ ਨੂੰ ਮਾਰਨ ਦੀ ਨੀਅਤ ਨਾਲ ਆਏ ਸਨ। ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦਾ ਕਹਿਣਾ ਹੈ ਕਿ ਇਸ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਕੇ ਉੱਤੇ ਪਹੁੰਚੇ ਹਨ ਅਤੇ ਜਾਂਚ ਕਰ ਰਹੇ ਹਾਂ ਕਿ ਇਹ ਗੱਡੀ ਕਿਸ ਦੀ ਹੈ, ਹਮਲਾ ਕਰਨ ਪਿੱਛੇ ਕੀ ਹਮਲਾਵਰਾਂ ਦੀ ਕੀ ਮਨਸ਼ਾ ਸੀ। ਸਾਰਾ ਕੁੱਝ ਜਾਂਚ ਦਾਇਰੇ ਵਿੱਚ ਲਿਆਂਦਾ ਜਾ ਰਿਹਾ ਹੈ।

ABOUT THE AUTHOR

...view details