ਪੰਜਾਬ

punjab

ਪਠਾਨਕੋਟ 'ਚ ਪੰਪ ਆਪਰੇਟਰਾਂ ਨੇ ਕੀਤੀ ਭੁੱਖ ਹੜ੍ਹਤਾਲ

By

Published : Feb 12, 2019, 4:45 AM IST

ਪਠਾਨਕੋਟ : ਨਗਰ ਨਿਗਮ ਪਠਾਨਕੋਟ ਵੱਲੋਂ 10 ਮਹੀਨੇ ਤੋਂ ਵੱਧ ਦੀ ਤਨਖ਼ਾਹ ਨਾ ਦੇਣ ਕਾਰਨ ਪੰਪ ਆਪਰੇਟਰਾਂ ਨੇ ਭੁੱਖ ਹੜ੍ਹਤਾਲ ਕਰ ਦਿੱਤੀ ਹੈ।

ਪੰਪ ਆਪਰੇਟਰਾਂ ਨੇ ਕੀਤੀ ਭੁੱਖ ਹੜ੍ਹਤਾਲ

ਪੰਪ ਆਪਰੇਟਰਾਂ ਨੇ ਭੁੱਖ ਹੜ੍ਹਤਾਲ ਕਰ ਦਿੱਤੀ ਹੈ ਕਾਰਨ ਹੈ ਕਿ ਨਗਰ ਨਿਗਮ ਪਠਾਨਕੋਟ ਨੇ 10 ਮਹੀਨੇ ਤੋਂ ਵੱਧ ਦੀ ਤਨਖ਼ਾਹ ਇਨ੍ਹਾਂ ਨੂੰ ਨਹੀਂ ਦਿੱਤੀ ਹੈ।
ਅੱਜ ਦੇਸ਼ 'ਚ ਮਹਿੰਗਾਈ ਵੱਧਦੀ ਹੀ ਜਾ ਰਹੀ ਹੈ , ਦੂਜੇ ਪਾਸੇ ਮੁਲਾਜ਼ਮਾਂ ਦੀ ਤਨਖ਼ਾਹ ਵੱਧਣੀ ਤਾਂ ਦੂਰ ਦੀ ਗੱਲ ਬਲਕਿ ਮਿਲ ਹੀ ਨਹੀਂ ਰਹੀ ਜੀ ਹਾਂ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਠਾਨਕੋਟ ਦਾ ਜਿੱਥੇ ਪੰਪ ਆਪਰੇਟਰਾਂ ਨੇ ਭੁੱਖ ਹੜ੍ਹਤਾਲ ਕਰ ਦਿੱਤੀ ਹੈ ਕਾਰਨ ਹੈ ਕਿ ਨਗਰ ਨਿਗਮ ਪਠਾਨਕੋਟ ਨੇ 10 ਮਹੀਨੇ ਤੋਂ ਵੱਧ ਦੀ ਤਨਖ਼ਾਹ ਇਨ੍ਹਾਂ ਨੂੰ ਨਹੀਂ ਦਿੱਤੀ ਹੈ। ਮੁਲਾਜ਼ਮਾਂ ਨੇ ਮੀਡਿਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਕੇ ਉਹ ਸਾਰੇ ਪਠਾਨਕੋਟ ਦੇ ਐਮਐੱਲਏ ਅਮਿਤ ਵਿੱਜ ਕੋਲ ਗਏ ਸਨ ਆਪਣੀ ਸ਼ਿਕਾਇਤ ਉਨ੍ਹਾਂ ਨੂੰ ਦੱਸਣ , ਪਰ ਉਨ੍ਹਾਂ ਨੇ ਇਹ ਕਿਹਾ ਤੋਹਾਨੂੰ ਸਾਰਿਆਂ ਨੂੰ ਰੱਖਿਆ ਕਿਸ ਨੇ ਹੈ ? ਇਸ ਗੱਲ ਨੂੰ ਲੈ ਕਿ ਮੁਲਾਜ਼ਮ ਪ੍ਰਸਾਸ਼ਨ ਤੋਂ ਬਹੁਤ ਨਰਾਜ਼ ਹਨ ਅਤੇ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਪੂਰੀ ਤਨਖ਼ਾਹ ਨਹੀਂ ਮਿਲਦੀ ਉਦੋਂ ਤੱਕ ਉਹ ਆਪਣਾ ਸੰਘਰਸ਼ ਜ਼ਾਰੀ ਰੱਖਣਗੇ ਅਤੇ ਲੋੜ ਪੈਣ ਤੇ ਐਮਐੱਲਏ ਦੀ ਕੋਠੀ ਅੱਗੇ ਵੀ ਧਰਨਾ ਦੇਣਗੇ। ਦੂਜੇ ਪਾਸੇ ਜਦੋਂ ਐਮਐੱਲਏ ਅਮਿਤ ਵਿੱਜ ਇਸ ਸੰਬਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਮਾਮਲੇ ਬਾਰੇ ਡਿਪਟੀ ਕਮਿਸ਼ਨਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਬਣਦੀ ਕਾਰਵਾਈ ਇਸ ਤੇ ਜ਼ਰੂਰ ਕਰਨਗੇ , ਮੁਲਾਜ਼ਮਾਂ ਦਾ ਹੱਕ ਉਨ੍ਹਾਂ ਨੂੰ ਜ਼ਰੂਰ ਮਿਲੇਗਾ।

ABOUT THE AUTHOR

...view details