ਪੰਜਾਬ

punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੋਗਾ ਤੇ ਢਿੱਲਵਾਂ ਵਿਖੇ ਟੋਲ ਪਲਾਜ਼ਾ ਕੀਤਾ ਮੁਫ਼ਤ

By

Published : Dec 15, 2022, 6:36 PM IST

Updated : Dec 15, 2022, 7:49 PM IST

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਵੀਰਵਾਰ ਨੂੰ ਪੰਜਾਬ ਦੇ ਜ਼ਿਲਾ ਕਪੂਰਥਲਾ ਯੂਨਿਟ ਵੱਲੋਂ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਉੱਤੇ ਸਥਿਤ ਢਿੱਲਵਾਂ ਟੋਲ ਪਲਾਜ਼ਾ ਤੇ ਮੋਗਾ ਦੇ ਟੋਲ ਪਲਾਜ਼ਾ ਨੂੰ Moga toll plaza was made free ਮੁਫ਼ਤ ਕਰ ਦਿੱਤਾ ਹੈ। Kisan Mazdoor Sangharsh Committee Moga

Kisan Mazdoor Sangharsh Committee Moga
Kisan Mazdoor Sangharsh Committee Moga

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੋਗਾ ਤੇ ਢਿੱਲਵਾਂ ਵਿਖੇ ਟੋਲ ਪਲਾਜ਼ਾ ਕੀਤਾ ਮੁਫ਼ਤ

ਮੋਗਾ:ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ 21ਵੇਂ ਦਿਨ ਪੰਜਾਬ ਦੇ 13 ਜ਼ਿਲ੍ਹਿਆਂ ਦੇ ਟੋਲ ਪਲਾਜ਼ਿਆਂ ਨੂੰ 1 ਮਹੀਨੇ ਲਈ ਮੁਫ਼ਤ ਕਰ ਦਿੱਤਾ ਹੈ। ਜਿਸ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲਾ ਕਪੂਰਥਲਾ ਯੂਨਿਟ ਵੱਲੋਂ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਸਥਿਤ ਢਿੱਲਵਾਂ ਟੋਲ ਪਲਾਜ਼ਾ ਅਤੇ ਮੋਗਾ ਦੇ ਟੋਲ ਪਲਾਜ਼ਾ ਨੂੰ Moga toll plaza was made free ਮੁਫ਼ਤ ਕਰ ਦਿੱਤਾ ਹੈ। ਦੂਜੇ ਪਾਸੇ ਟੋਲ ਪਲਾਜ਼ਾ 'ਤੇ ਕੰਮ ਕਰਦੇ ਮੁਲਾਜ਼ਮਾਂ ਨੇ ਵੀ ਇਕ ਮਹੀਨੇ ਦੀ ਤਨਖਾਹ ਦਾ ਲਿਖਤੀ ਵਾਅਦਾ ਕਰਨ ਦੀ ਮੰਗ ਨੂੰ ਲੈ ਕੇ ਟੋਲ ਮੁਲਾਜ਼ਮਾਂ ਨੇ ਕਿਸਾਨਾਂ ਨਾਲ ਰੋਸ ਪ੍ਰਦਰਸ਼ਨ ਕੀਤਾ। Kisan Mazdoor Sangharsh Committee Moga.

ਕਿਸਾਨਾਂ ਨੇ ਪੰਜਾਬ ਦੇ 13 ਜ਼ਿਲ੍ਹਿਆਂ ਦੇ 18 ਟੋਲ ਪਲਾਜ਼ਿਆਂ ਨੂੰ ਫਰੀ ਕੀਤਾ:-ਇਸ ਦੌਰਾਨ ਮੋਗਾ ਦੇ ਟੋਲ ਪਲਾਜ਼ਾ ਉੱਤੇ ਧਰਨੇ ਉੱਤੇ ਬੈਠੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਅੱਜ ਵੀਰਵਾਰ ਨੂੰ ਉਨਾਂ ਦੇ ਧਰਨੇ ਦਾ 21ਵਾਂ ਦਿਨ ਹੈ। 26 ਨਵੰਬਰ ਤੋਂ ਪੂਰੇ ਪੰਜਾਬ ਵਿੱਚ ਡੀਸੀ ਦਫ਼ਤਰ ਦੇ ਅੰਦਰ ਧਰਨੇ ਜਾਰੀ ਰਹੇ ਹਨ, ਪਰ ਅੱਜ ਵੀਰਵਾਰ ਨੂੰ ਪੰਜਾਬ ਦੇ 13 ਜ਼ਿਲ੍ਹਿਆਂ ਦੇ 18 ਟੋਲ ਪਲਾਜ਼ਿਆਂ ਨੂੰ ਫਰੀ ਕਰ ਦਿੱਤਾ ਗਿਆ।

ਪੰਜਾਬ 'ਚ ਗੈਰ-ਕਾਨੂੰਨੀ ਟੋਲ ਲੋਕਾਂ ਤੋਂ ਵਸੂਲਿਆ ਜਾ ਰਿਹਾ:- ਉਨ੍ਹਾਂ ਕਿਹਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਸਾਨੂੰ ਗੁੰਮਰਾਹ ਕਰ ਰਹੀ ਹੈ, ਉਨ੍ਹਾਂ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ। ਜਿਸ ਕਾਰਨ ਕਿਸਾਨ ਮੁੜ ਸੜਕਾਂ 'ਤੇ ਆ ਗਏ ਅਤੇ 15 ਜਨਵਰੀ ਤੱਕ ਟੋਲ ਪਲਾਜੇ ਫਰੀ ਕਰ ਦਿੱਤੇ ਹਨ। ਕਿਸਾਨ ਨੇ ਕਿਹਾ ਪੰਜਾਬ 'ਚ ਗੈਰ-ਕਾਨੂੰਨੀ ਟੋਲ ਲੋਕਾਂ ਤੋਂ ਵਸੂਲਿਆ ਜਾ ਰਿਹਾ ਹੈ, ਸਾਨੂੰ ਇਸ ਨੂੰ ਰੋਕਣਾ ਹੋਵੇਗਾ ਅਤੇ ਅਸੀਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੀਆਂ ਨੌਕਰੀਆਂ ਨੂੰ ਯਕੀਨੀ ਬਣਾਵਾਂਗੇ ਅਤੇ ਉਨ੍ਹਾਂ ਨੂੰ ਇਕ ਮਹੀਨੇ ਦੀ ਤਨਖਾਹ ਵੀ ਦੇਵਾਂਗੇ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੋਗਾ ਤੇ ਢਿੱਲਵਾਂ ਵਿਖੇ ਟੋਲ ਪਲਾਜ਼ਾ ਕੀਤਾ ਮੁਫ਼ਤ

ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਸਥਿਤ ਢਿੱਲਵਾਂ ਟੋਲ ਪਲਾਜ਼ਾ ਨੂੰ ਟੈਕਸ ਮੁਕਤ:-ਇਸ ਦੌਰਾਨ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲਾ ਕਪੂਰਥਲਾ ਯੂਨਿਟ ਵੱਲੋਂ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਸਥਿਤ ਢਿੱਲਵਾਂ ਟੋਲ ਪਲਾਜ਼ਾ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ ਗਈ।

ਕਿਸਾਨਾਂਂ ਨੇ ਪੰਜਾਬ ਭਰ ਦੇ ਵਿੱਚ 18 ਟੋਲ ਪਲਾਜ਼ਾ ਟੈਕਸ ਮੁਕਤ ਕੀਤੇ:-ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਪੂਰਥਲਾ ਯੂਨਿਟ ਦੇ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਦੀਆਂ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਇਲਾਵਾ ਹੋਰ ਕਿਸਾਨੀ ਮਸਲੇ ਤੇ ਟਾਲ ਮਟੋਲ ਕਰ ਰਹੀਆਂ ਸਨ, ਜੋ ਕਿ ਬਰਦਾਸ਼ਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਤਹਿਤ ਅੱਜ ਵੀਰਵਾਰ ਨੂੰ ਜਥੇਬੰਦੀ ਵਲੋਂ ਪੰਜਾਬ ਭਰ ਦੇ ਵਿੱਚ 18 ਟੋਲ ਪਲਾਜ਼ਾ ਟੈਕਸ ਮੁਕਤ ਕੀਤੇ ਗਏ ਹਨ।

ਸਰਕਾਰ ਨਾਲ ਸਹਿਮਤੀ ਨਾ ਬਣਨ ਉੱਤੇ ਅਗਲੀ ਰਣਨੀਤੀ ਉਲੀਕੀ ਜਾਵੇਗੀ:-ਕਿਸਾਨ ਆਗੂ ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਕਿ ਹੁਣ 15 ਜਨਵਰੀ ਤਕ ਇੱਕ ਮਹੀਨੇ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਢਿੱਲਵਾਂ ਟੋਲ ਪਲਾਜ਼ਾ ਟੈਕਸ ਮੁਕਤ ਰਹਿਣਗੇ ਅਤੇ ਜੇਕਰ ਇਸ ਦਰਮਿਆਨ ਵੀ ਸਰਕਾਰ ਨਾਲ ਉਨਾਂ ਦੀ ਕੋਈ ਸਹਿਮਤੀ ਨਹੀਂ ਬਣਦੀ ਤਾਂ ਅਗਲੀ ਰਣਨੀਤੀ ਅਨੁਸਾਰ ਪ੍ਰੋਗਰਾਮ ਉਲੀਕੇ ਜਾਣਗੇ।

ਕਿਸਾਨਾਂ ਵੱਲੋਂ ਟੋਲ ਟੈਕਸ ਮੁਕਤ ਕਰਨ ਉੱਤੇ ਲੋਕਾਂ ਵਿਚ ਖੁਸ਼ੀ ਦੀ ਲਹਿਰ:-ਇਕ ਪਾਸੇ ਜਿੱਥੇ ਕਿਸਾਨਾਂ ਵੱਲੋਂ ਟੋਲ ਟੈਕਸ ਮੁਕਤ ਕਰਨ ਉੱਤੇ ਲੋਕਾਂ ਵਿਚ ਖੁਸ਼ੀ ਹੈ। ਉੱਥੇ ਹੀ ਵੱਡਾ ਸਵਾਲ ਹੈ ਕਿ ਜਿਵੇਂ ਬੀਤੇ ਸਮੇਂ ਦੌਰਾਨ ਟੋਲ ਪਲਾਜ਼ਾ ਟੈਕਸ ਮੁਕਤ ਰਹੇ ਸਨ, ਪਰ ਬਾਅਦ ਵਿੱਚ ਕਈ ਜਗਾਹ ਤੋਂ ਟੋਲ ਸ਼ੁਰੂ ਹੋਣ ਉਪਰੰਤ 3 ਗੁਣਾ ਰੇਟ ਵੱਧਣ ਦੇ ਮਾਮਲੇ ਵੀ ਸਾਹਮਣੇ ਆਏ ਸਨ। ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਫਿਰ ਟੋਲ ਕੰਪਨੀਆਂ ਰੇਟਾਂ ਵਿਚ ਕਿਸ ਤਰ੍ਹਾਂ ਦਾ ਵਾਧਾ ਕਰਦੀਆਂ ਹਨ।

ਇਹ ਵੀ ਪੜੋ:-ਹੁਸ਼ਿਆਰੁਪਰ ਦੇ ਟਾਂਡਾ ਟੋਲ ਪਲਾਜ਼ਾ 'ਤੇ ਹੰਗਾਮਾ: ਕਿਸਾਨਾਂ ਤੇ ਟੋਲ ਮੁਲਾਜ਼ਮਾਂ ਵਿੱਚ ਜ਼ਬਰਦਸਤ ਝੜਪ

Last Updated : Dec 15, 2022, 7:49 PM IST

ABOUT THE AUTHOR

...view details