ਪੰਜਾਬ

punjab

ਮਿੱਠੂ ਕਬਾੜੀਏ ਨੇ ਖ਼ਰੀਦੇ ਇੰਡੀਅਨ ਏਅਰ ਫੋਰਸ ਦੇ 6 ਹੈਲੀਕਪਟਰ

By

Published : Jun 23, 2021, 7:36 AM IST

ਮਾਨਸਾ ਦੇ ਮਸ਼ਹੂਰ ਮਿੱਠੂ ਕਬਾੜੀਏ ਵੱਲੋਂ ਇੰਡੀਅਨ ਏਅਰ ਫੋਰਸ ਦੇ ਕਬਾੜ ਹੋ ਚੁੱਕੇ 6 ਹੈਲੀਕਪਟਰ ਖਰੀਦੇ ਗਏ ਹਨ, ਜੋ ਕਿ ਮਾਨਸਾ ਸ਼ਹਿਰ ਦੇ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਮਿੱਠੂ ਕਬਾੜੀਏ ਨੇ ਖ਼ਰੀਦੇ ਇੰਡੀਅਨ ਏਅਰ ਫੋਰਸ ਦੇ 6 ਹੈਲੀਕਪਟਰ
ਮਿੱਠੂ ਕਬਾੜੀਏ ਨੇ ਖ਼ਰੀਦੇ ਇੰਡੀਅਨ ਏਅਰ ਫੋਰਸ ਦੇ 6 ਹੈਲੀਕਪਟਰ

ਮਾਨਸਾ:ਮਾਨਸਾ ਦੇ ਮਸ਼ਹੂਰ ਮਿੱਠੂ ਕਬਾੜੀਏ ਵੱਲੋਂ ਇੰਡੀਅਨ ਏਅਰ ਫੋਰਸ ਦੇ ਕਬਾੜ ਹੋ ਚੁੱਕੇ 6 ਹੈਲੀਕਪਟਰ ਖਰੀਦੇ ਗਏ ਹਨ, ਜੋ ਕਿ ਮਾਨਸਾ ਸ਼ਹਿਰ ਦੇ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ, ਦੱਸ ਦੇਈਏ ਕਿ ਮਿੱਠੂ ਕਬਾੜੀਏ ਵੱਲੋਂ ਆਨ ਲਾਈਨ ਕਬਾੜ ਦਾ ਕੰਮ ਕੀਤਾ ਜਾਂਦਾ ਹੈ, ਜੋ ਕਿ ਉਨ੍ਹਾਂ ਵੱਲੋਂ ਸਹਾਰਨਪੁਰ ਦੇ ਸਿਰਸਾਵਾ ਤੋਂ ਇੰਡੀਅਨ ਏਅਰ ਫੋਰਸ ਦੇ ਸਟੇਸ਼ਨ ਚੋਂ ਇਨ੍ਹਾਂ ਛੇ ਹੈਲੀਕਪਟਰਾਂ ਨੂੰ ਖਰੀਦਿਆ ਹੈ।

ਮਿੱਠੂ ਕਬਾੜੀਏ ਨੇ ਖ਼ਰੀਦੇ ਇੰਡੀਅਨ ਏਅਰ ਫੋਰਸ ਦੇ 6 ਹੈਲੀਕਪਟਰ
ਮਿੱਠੂ ਕਬਾੜੀਏ ਦੇ ਬੇਟੇ ਡਿੰਪਲ ਨੇ ਦੱਸਿਆ, ਕਿ ਉਨ੍ਹਾਂ ਵੱਲੋਂ ਇੰਡੀਅਨ ਏਅਰ ਫੋਰਸ ਦੇ ਸਟੇਸ਼ਨ ਸਿਰਸਾਵਾ ਤੋਂ 6 ਹੈਲੀਕਪਟਰ ਇੰਡੀਅਨ ਏਅਰ ਫੋਰਸ ਦੇ ਕਬਾੜ ਹੋ ਚੁੱਕੇ ਖਰੀਦੇ ਗਏ ਹਨ। ਜਿਨ੍ਹਾਂ ਨੂੰ ਅੱਜ ਮਾਨਸਾ ਵਿਖੇ ਲਿਆਂਦਾ ਗਿਆ ਹੈ, ਅਤੇ ਮਾਨਸਾ ਦੇ ਲੋਕਾਂ ਦੇ ਲਈ ਇਹ ਹੈਲੀਕਪਟਰ ਖਿੱਚ ਦਾ ਕੇਂਦਰ ਬਣੇ ਹੋਏ ਹਨ, ਅਤੇ ਲੋਕਾਂ ਵੱਲੋਂ ਮੋਬਾਈਲਾਂ ਦੇ ਵਿੱਚ ਵੀਡੀਓ ਅਤੇ ਸੈਲਫੀਆਂ ਲੈਂਦੇ ਨਜ਼ਰ ਆ ਰਹੇ ਹਨ।

ABOUT THE AUTHOR

...view details