ਪੰਜਾਬ

punjab

ਪੱਤਰਕਾਰਾਂ ਦੇ ਸਵਾਲਾਂ 'ਤੇ ਭੜਕੀ ਮਨੀਸ਼ਾ ਗੁਲ੍ਹਾਟੀ, ਪੀੜਤ ਔਰਤਾਂ ਦੀ ਵੀ ਨਹੀਂ ਸੁਣੀ ਫਰਿਆਦ

By

Published : Sep 30, 2021, 7:56 PM IST

ਜਦੋਂ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਸਿਮਰਜੀਤ ਬੈਂਸ ਦੇ ਮਾਮਲੇ 'ਤੇ ਸਵਾਲ ਕੀਤਾ ਗਿਆ ਤਾਂ ਮਨੀਸ਼ਾ ਗੁਲਾਟੀ ਭੜਕ ਗਈ ਅਤੇ ਇੱਥੋਂ ਤੱਕ ਉਨ੍ਹਾਂ ਕਹਿ ਦਿੱਤਾ ਕਿ ਹਰ ਜਗ੍ਹਾ ਮੈਥੋਂ ਪੱਤਰਕਾਰ ਜਾਣ ਬੁੱਝ ਕੇ ਸਿਮਰਜੀਤ ਬੈਂਸ ਦੇ ਮਾਮਲੇ 'ਤੇ ਸਵਾਲ ਪੁੱਛਦੇ ਹਨ।

ਪੱਤਰਕਾਰਾਂ ਦੇ ਸਵਾਲਾਂ 'ਤੇ ਭੜਕੀ ਮਨੀਸ਼ਾ ਗੁਲ੍ਹਾਟੀ
ਪੱਤਰਕਾਰਾਂ ਦੇ ਸਵਾਲਾਂ 'ਤੇ ਭੜਕੀ ਮਨੀਸ਼ਾ ਗੁਲ੍ਹਾਟੀ

ਮਾਨਸਾ : ਮਾਨਸਾ ਵਿਖੇ ਇਕ ਸੰਸਥਾ ਦੁਆਰਾ ਕਰਵਾਏ ਗਏ ਸੈਮੀਨਾਰ ਵਿੱਚ ਸ਼ਿਰਕਤ ਕਰਨ ਦੇ ਲਈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਪਹੁੰਚੇ ਜਿਥੇ ਮਾਨਸਾ ਜ਼ਿਲ੍ਹੇ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਤੋਂ ਵੀ ਔਰਤਾਂ ਇਨਸਾਫ ਦੇ ਲਈ ਮੁਨੀਸ਼ਾ ਗੁਲਾਟੀ ਕੋਲ ਫਰਿਆਦ ਲੈ ਕੇ ਆਈਆਂ ਪਰ ਮਨੀਸ਼ਾ ਗੁਲਾਟੀ ਜਿਥੇ ਪਹਿਲਾਂ ਹੀ ਆਪਣੇ ਸਮਾਗਮ ਦੇ ਵਿੱਚ ਲੇਟ ਪਹੁੰਚੇ ਅਤੇ ਉਨ੍ਹਾਂ ਸਟੇਜ ਉੱਤੋਂ ਔਰਤਾਂ ਤੋਂ ਮੁਆਫੀ ਵੀ ਮੰਗੀ ਉਥੇ ਇਨਸਾਫ ਦੇ ਲਈ ਆਈਆਂ ਔਰਤਾਂ ਨੇ ਕਿਹਾ ਕਿ ਮਨੀਸ਼ਾ ਗੁਲਾਟੀ ਸਿਰਫ਼ ਆਪਣਾ ਭਾਸ਼ਣ ਦੇ ਕੇ ਚਲਦੇ ਬਣੇ ਜਦੋਂ ਕਿ ਉਨ੍ਹਾਂ ਫਰਿਆਦਾਂ ਨਹੀਂ ਸੁਣੀਆਂ ਗਈਆਂ।

ਕਿਹਾ ਗਿਆ ਕਿ ਤੁਸੀਂ ਸ਼ਿਕਾਇਤਾਂ ਅਧਿਕਾਰੀਆਂ ਕੋਲ ਜਮ੍ਹਾ ਕਰਵਾਓ ਤੇ ਮੈਂ ਤੁਹਾਨੂੰ ਆਪਣੇ ਦਫ਼ਤਰ ਬੁਲਾਵਾਂਗੀ ਪਰ ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਸਾਡੀ ਪਹਿਲਾਂ ਵੀ ਕੋਈ ਫਰਿਆਦ ਨਹੀਂ ਸੁਣੀ ਗਈ, ਜਿਸ ਦੇ ਚਲਦਿਆਂ ਸਟੇਜ ਉੱਪਰ ਹੱਲਾ ਹੋਣ ਦੇ ਕਾਰਨ ਮਨੀਸ਼ਾ ਗੁਲ੍ਹਾਟੀ ਸਮਾਗਮ ਵਿਚਕਾਰ ਹੀ ਛੱਡ ਕੇ ਚੱਲਦੀ ਬਣੀ।

ਪੱਤਰਕਾਰਾਂ ਦੇ ਸਵਾਲਾਂ 'ਤੇ ਭੜਕੀ ਮਨੀਸ਼ਾ ਗੁਲ੍ਹਾਟੀ

ਉੱਥੇ ਹੀ ਇਨਸਾਫ ਦੇ ਲਈ ਆਈਆਂ ਔਰਤਾਂ ਵੱਲੋਂ ਜਿਥੇ ਮਨੀਸ਼ਾ ਗੁਲਾਟੀ ਦੇ ਇਸ ਸਮਾਗਮ ਵਿਚ ਆ ਕੇ ਇਨਸਾਫ ਦੀ ਉਮੀਦ ਲੈ ਕੇ ਆਈਆਂ ਔਰਤਾਂ ਨੇ ਰੋ-ਰੋ ਕੇ ਆਪਣਾ ਹਾਲ ਦੁਹਾਈ ਦਿੰਦਿਆਂ ਕਿਹਾ ਕਿ ਸ਼ਿਕਾਇਤਾਂ ਉਨ੍ਹਾਂ ਵੱਲੋਂ ਪਹਿਲਾਂ ਵੀ ਪੁਲਿਸ ਅਧਿਕਾਰੀਆਂ ਕੋਲ ਦਿੱਤੀਆਂ ਗਈਆਂ ਪਰ ਉਨ੍ਹਾਂ ਸ਼ਿਕਾਇਤਾਂ ਦਾ ਕੋਈ ਵੀ ਹੱਲ ਨਹੀਂ ਹੋਇਆ ਉੱਥੇ ਉਨ੍ਹਾਂ ਪੁਲਿਸ ਅਧਿਕਾਰੀਆਂ 'ਤੇ ਪੈਸੇ ਲੈਣ ਦਾ ਦੋਸ਼ ਲਗਾਇਆ ਅਤੇ ਉਥੇ ਉਨ੍ਹਾਂ ਵੱਲੋਂ ਪੁਲਿਸ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ ਉਨ੍ਹਾਂ ਮਨੀਸ਼ਾ ਗੁਲ੍ਹਾਟੀ ਸਾਹਮਣੇ ਫਰਿਆਦ ਕੀਤੀ ਕਿ ਪੁਲਿਸ ਅਧਿਕਾਰੀ ਸਾਹਮਣੇ ਖੜ੍ਹੇ ਹਨ ਉਨ੍ਹਾਂ 'ਤੇ ਖੁਦ ਤੁਸੀਂ ਕਾਰਵਾਈ ਕਰੋ ਕਿਉਂਕਿ ਪੈਸੇ ਮੰਗਣ ਵਾਲੇ ਪੁਲਿਸ ਅਧਿਕਾਰੀ ਵੀ ਇਸ ਸਮਾਗਮ ਦੇ ਵਿੱਚ ਮੌਜੂਦ ਹਨ।

ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਪੰਜਾਬ ਭਰ ਦੇ ਵਿੱਚ ਔਰਤਾਂ ਇਨਸਾਫ਼ ਦੇ ਲਈ ਦਰ-ਦਰ ਭਟਕ ਰਹੀਆਂ ਹਨ ਅਤੇ ਉਨ੍ਹਾਂ ਵੱਲੋਂ ਇਨਸਾਫ ਦੇ ਲਈ ਉਨ੍ਹਾਂ ਦੀਆਂ ਫਰਿਆਦ ਸੁਣ ਕੇ ਇਨਸਾਫ਼ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਸਾਰੀਆਂ ਔਰਤਾਂ ਨੂੰ ਵੀ ਇਨਸਾਫ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:ਸਿੱਧੂ ‘ਤੇ ਬਰਸੇ ਸੁਨੀਲ ਜਾਖੜ, ਦਿੱਤੀ ਇਹ ਸਲਾਹ

ਜਦੋਂ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਸਿਮਰਜੀਤ ਬੈਂਸ ਦੇ ਮਾਮਲੇ 'ਤੇ ਸਵਾਲ ਕੀਤਾ ਗਿਆ ਤਾਂ ਮਨੀਸ਼ਾ ਗੁਲਾਟੀ ਭੜਕ ਗਈ ਅਤੇ ਇੱਥੋਂ ਤੱਕ ਉਨ੍ਹਾਂ ਕਹਿ ਦਿੱਤਾ ਕਿ ਹਰ ਜਗ੍ਹਾ ਮੈਥੋਂ ਪੱਤਰਕਾਰ ਜਾਣ ਬੁੱਝ ਕੇ ਸਿਮਰਜੀਤ ਬੈਂਸ ਦੇ ਮਾਮਲੇ 'ਤੇ ਸਵਾਲ ਪੁੱਛਦੇ ਹਨ। ਜਦੋਂ ਕਿ ਮੈਨੂੰ ਜਾਣ ਬੁੱਝ ਕੇ ਪਰੇਸ਼ਾਨ ਕਰ ਰਹੇ ਹਨ ਉਥੇ ਉਨ੍ਹਾਂ ਇਹ ਵੀ ਕਿਹਾ ਕਿ ਇਹ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ ਅਤੇ ਇਸ ਸੰਬੰਧੀ ਫਿੱਟ ਵੀ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਮੇਰੇ ਤੋਂ ਸਿਮਰਜੀਤ ਬੈਂਸ ਦੇ ਮਾਮਲੇ ਵਿਚ ਪੱਤਰਕਾਰ ਸਵਾਲ ਨਾ ਪੁੱਛਣ।

ABOUT THE AUTHOR

...view details