ਪੰਜਾਬ

punjab

ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

By

Published : Nov 18, 2021, 7:02 PM IST

ਪਿੰਡ ਜੌੜਕੀਆਂ ਤੋਂ ਜਿੱਥੇ ਨਰਮੇ ਦੀ ਫ਼ਸਲ ਖ਼ਰਾਬ ਹੋਣ 'ਤੇ ਕਿਸਾਨ ਰੇਸ਼ਮ ਸਿੰਘ ਪੁੱਤਰ ਸੁਖਦੇਵ ਸਿੰਘ ਉਮਰ 47 ਸਾਲ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ
ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

ਮਾਨਸਾ:ਨਰਮੇ ਦੀ ਫ਼ਸਲ ਨੂੰ ਪਈ ਗੁਲਾਬੀ ਸੁੰਡੀ ਦੇ ਕਰਕੇ ਨਰਮਾ ਪੱਟੀ ਦੇ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਵੱਜੀ ਹੈ। ਜਿਸ ਕਰਕੇ ਨਰਮਾ ਪੱਟੀ ਦੇ ਕਿਸਾਨ ਆਪਣੀਆਂ ਲੋੜਾਂ ਪੂਰੀਆਂ ਹੁੰਦੀਆਂ ਨਾ ਵੇਖ ਅਤੇ ਸਿਰ ਚੜੇ ਕਰਜ਼ੇ ਦੇ ਚਲਦਿਆਂ ਲਗਾਤਾਰ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ।

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪਿੰਡ ਜੌੜਕੀਆਂ(The village jodkiyaan) ਤੋਂ, ਜਿੱਥੇ ਨਰਮੇ ਦੀ ਫ਼ਸਲ(Cotton crop) ਖ਼ਰਾਬ ਹੋਣ 'ਤੇ ਕਿਸਾਨ ਰੇਸ਼ਮ ਸਿੰਘ ਪੁੱਤਰ ਸੁਖਦੇਵ ਸਿੰਘ9Farmer Resham Singh son of Sukhdev Singh) ਉਮਰ 47 ਸਾਲ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਜਾਣਕਾਰੀ ਅਨੁਸਾਰ ਰੇਸ਼ਮ ਸਿੰਘ ਦੇ ਪਰਿਵਾਰ ਕੋਲ ਕੁੱਲ ਸਾਢੇ ਪੰਜ ਏਕੜ ਜ਼ਮੀਨ ਹੈ, ਜਿਸ ਵਿੱਚ ਉਹ ਪਰਿਵਾਰ ਦੇ 08 ਜੀਆਂ ਦਾ ਗੁਜ਼ਾਰਾ ਚਲਾਉਂਦੇ ਹਨ। ਰੇਸ਼ਮ ਸਿੰਘ ਨੇ 04 ਕਿੱਲੇ ਜ਼ਮੀਨ ਠੇਕੇ ਉੱਪਰ ਲਈ ਹੋਈ ਸੀ ਅਤੇ ਸਾਰੀ ਜਮੀਨ ਵਿਚ ਨਰਮਾ ਬੀਜਿਆ ਹੋਇਆ ਸੀ।

ਪ੍ਰੰਤੂ ਨਰਮੇ ਦੀ ਫ਼ਸਲ ਖ਼ਰਾਬ ਹੋਣ ਕਰਕੇ ਠੇਕੇ ਉੱਪਰ ਲਈ ਜ਼ਮੀਨ ਦਾ ਠੇਕਾ ਤਾਂ ਉਸਦੇ ਸਿਰ ਪਿਆ ਹੀ ਨਹੀਂ ਸਗੋਂ ਉਸ ਦੇ ਆਪਣੇ ਖੇਤ ਵਿੱਚ ਬੀਜੇ ਗਏ ਨਰਮੇ ਉੱਪਰ ਹੋਇਆ ਖ਼ਰਚ ਵੀ ਨਾ ਮੁੜਿਆ।

ਇਸ ਤਰ੍ਹਾਂ ਪੈਦਾ ਹੋਈ ਆਰਥਿਕ ਲਾਚਾਰੀ(Economic helplessness) ਦੇ ਸਾਹਮਣੇ ਉਕਤ ਕਿਸਾਨ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ। ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ, ਤਾਂ ਜੋ ਆਰਥਿਕ ਮੰਦਹਾਲੀ ਦੇ ਚਲਦਿਆਂ ਖ਼ੁਦਕੁਸ਼ੀ ਕਰ ਗਏ ਰੇਸ਼ਮ ਸਿੰਘ ਦੇ ਬੱਚੇ ਅਤੇ ਪਰਿਵਾਰ ਨੂੰ ਰੋਟੀ ਨਸੀਬ ਹੋ ਸਕੇ।

ਇਹ ਵੀ ਪੜ੍ਹੋ:ਕਰਤਾਰਪੁਰ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਪੁੱਜੇ ਸੀਐਮ ਚੰਨੀ

ABOUT THE AUTHOR

...view details