ਪੰਜਾਬ

punjab

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ 21 ਦੋਸ਼ੀਆਂ ਦੇ ਵਕੀਲਾਂ ਨੇ ਲਿਆ ਬਹਿਸ 'ਚ ਹਿੱਸਾ

By ETV Bharat Punjabi Team

Published : Nov 30, 2023, 7:01 PM IST

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਅੱਜ ਅਦਾਲਤ ਵਿੱਚ 21 ਦੋਸ਼ੀਆਂ ਦੇ ਵਕੀਲਾਂ ਨੇ ਬਹਿਸ ਵਿੱਚ ਹਿੱਸਾ ਲਿਆ ਹੈ। (Sidhu Moosewala murder case)

Debate with lawyers of 21 accused in Sidhu Moosewala murder case
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ 21 ਦੋਸ਼ੀਆਂ ਦੇ ਵਕੀਲਾਂ ਨੇ ਲਿਆ ਬਹਿਸ 'ਚ ਹਿੱਸਾ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਵਕੀਲ ਜਾਣਕਾਰੀ ਦਿੰਦੇ ਹੋਏ।

ਮਾਨਸਾ :ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅੱਜ 23 ਦੋਸ਼ੀਆਂ ਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਾਨਸਾ ਦੀ ਅਦਾਲਤ ਵਿੱਚ ਪੇਸ਼ੀ ਹੋਈ ਹੈ ਅਤੇ ਅਦਾਲਤ ਵਿੱਚ 21 ਮੁਲਜ਼ਮਾਂ ਦੇ ਵਕੀਲਾਂ ਨੇ ਚਾਰਜ ਉੱਤੇ ਆਪਣਾ ਪੱਖ ਰੱਖਦੇ ਹੋਏ ਬਹਿਸ ਕੀਤੀ। ਜਾਣਕਾਰੀ ਮੁਤਾਬਿਕ ਬਿੱਟੂ ਨਾਂ ਦੇ ਮੁਲਜਮ ਦੇ ਕਿਸੇ ਵੀ ਵਕੀਲ ਨੇ ਇਸ ਬਹਿਸ ਵਿੱਚ ਹਿੱਸਾ ਨਹੀਂ ਲਿਆ ਹੈ ਅਤੇ ਜੱਗੂ ਭਗਵਾਨਪੁਰੀਏ ਦੇ ਵਕੀਲ ਨੇ ਰਿਕਾਰਡ ਨਾ ਪੂਰਾ ਹੋਣ ਦਾ ਹਵਾਲਾ ਦਿੰਦੇ ਹੋਏ ਅਗਲੀ ਤਰੀਕ ਮੰਗੀ। ਇਸ ਉੱਤੇ ਅਦਾਲਤਾਂ ਵੱਲੋਂ ਅਗਲੀ ਤਰੀਕ 12 ਦਸੰਬਰ ਤੈਅ ਕੀਤੀ ਗਈ ਹੈ।


ਚਾਰਜ ਉੱਤੇ ਵਕੀਲਾਂ ਨੇ ਕੀਤੀ ਬਹਿਸ :ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ 23 ਦੋਸ਼ੀਆਂ ਦੀ ਵੀਡੀਓ ਕਾਨਫਰੰਸਿੰਗ ਦੇ ਜਰੀਏ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵਿੱਚ 21 ਦੋਸ਼ੀਆਂ ਦੇ ਵਕੀਲਾਂ ਨੇ ਚਾਰਜ ਤੇ ਆਪਣਾ ਪੱਖ ਰੱਖਿਆ। ਦੋਸ਼ੀ ਬਿੱਟੂ ਦਾ ਕੋਈ ਵੀ ਵਕੀਲ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਹੈ, ਉਧਰ ਜੱਗੂ ਭਗਵਾਨਪੁਰੀਆ ਦੇ ਵਕੀਲ ਅਦਾਲਤ ਵਿੱਚ ਪੇਸ਼ ਹੋਏ ਅਤੇ ਉਹਨਾਂ ਨੇ ਰਿਕਾਰਡ ਪੂਰਾ ਨਾ ਹੋਣ ਦਾ ਹਵਾਲਾ ਦਿੱਤਾ। ਬਾਕੀ ਰਹਿੰਦੇ ਦੋਸ਼ੀਆਂ ਦੀ ਬਹਿਸ ਕਰਨ ਦੇ ਲਈ ਵੀ ਕਿਹਾ ਗਿਆ ਹੈ।

ਕੀ ਬੋਲੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ :ਅੱਜ ਪੇਸ਼ੀ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੀਡੀਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਲਤ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਹੀ ਹੈ ਪਰ ਦੋਸ਼ੀ ਕੁਝ ਨਾ ਕੁਝ ਬਹਾਨੇ ਬਣਾ ਕੇ ਅਗਲੀ ਤਰੀਕ ਲੈ ਜਾਂਦੇ ਹਨ। ਅੱਜ 21 ਦੋਸ਼ੀਆਂ ਦੀ ਬਹਿਸ ਮੁਕੰਮਲ ਹੋਈ ਹੈ ਅਤੇ ਉਨਾਂ ਨੇ ਉਮੀਦ ਵੀ ਕੀਤੀ ਹੈ ਕਿ 12 ਦਸੰਬਰ ਦੀ ਅਗਲੀ ਤਰੀਕ ਉੱਤੇ ਸਾਰੇ ਦੋਸ਼ੀਆਂ ਦੇ ਚਾਰਜ ਫਰੇਮ ਹੋ ਜਾਣਗੇ। ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਪਾਲ ਮਿੱਤਲ ਨੇ ਕਿਹਾ ਕਿ ਅੱਜ ਅਦਾਲਤ ਵਿੱਚ 21 ਦੋਸ਼ੀਆਂ ਦੇ ਵਕੀਲਾਂ ਨੇ ਬਹਿਸ ਵਿੱਚ ਹਿੱਸਾ ਲਿਆ ਅਤੇ ਅਗਲੀ ਤਰੀਕ 12 ਦਸੰਬਰ ਤੈਅ ਕੀਤੀ ਗਈ ਹੈ।

ABOUT THE AUTHOR

...view details