ਪੰਜਾਬ

punjab

ਪਿੰਡ ਰਾਏਪੁਰ ਵਿੱਚ ਟੁੱਟਿਆ ਰਜਬਾਹਾ, ਘਰਾਂ ਦੇ ਅੰਦਰ ਵੜਿਆ ਪਾਣੀ, ਕਈ ਏਕੜ ਫਸਲ ਬਰਬਾਦ

By

Published : Nov 12, 2022, 12:19 PM IST

Updated : Nov 12, 2022, 1:16 PM IST

ਮਾਨਸਾ ਦੇ ਪਿੰਡ ਰਾਏਪੁਰ ਵਿੱਚ ਰਜਬਾਹਾ ਟੁੱਟਣ ਕਾਰਨ ਉਸਦੇ ਪਾਣੀ ਨੇ ਕਿਸਾਨਾਂ ਦੀਆਂ ਕਈ ਏਕੜ ਫਸਲਾਂ ਨੂੰ ਤਬਾਹ ਕਰ ਦਿੱਤਾ। ਇਨ੍ਹਾਂ ਹੀ ਨਹੀਂ ਪਾਣੀ ਵਹਾਅ ਇੰਨ੍ਹਾਂ ਜਿਆਦਾ ਤੇਜ਼ ਸੀ ਲੋਕਾਂ ਦੇ ਘਰ ਅੰਦਰ ਵੀ ਦਾਖਲ ਕਰ ਗਿਆ। ਫਿਲਹਾਲ ਲੋਕ ਖੁਦ ਹੀ ਰਜਬਾਹੇ ਨੂੰ ਬੰਦ ਕਰਨ ਵਿਚ ਜੁੱਟੇ ਹੋਏ ਹਨ।

crops were destroy due to broken canal
ਮਾਨਸਾ ਦੇ ਪਿੰਡ ਰਾਏਪੁਰ ਵਿੱਚ ਟੁੱਟਿਆ ਰਜਬਾਹਾ

ਮਾਨਸਾ: ਜ਼ਿਲ੍ਹੇ ਦੇ ਪਿੰਡ ਰਾਏਪੁਰ ਵਿੱਚ ਸਵੇਰੇ ਰਜਬਾਹਾ ਟੁੱਟ ਜਾਣ ਕਾਰਨ ਕਿਸਾਨਾਂ ਦੀ ਖੜ੍ਹੀ ਝੋਨੇ ਦੀ ਫਸਲ ਅਤੇ ਕਣਕ ਦੀ ਕੀਤੀ ਗਈ ਬਿਜਾਈ ਦੀ ਫਸਲ ਡੁੱਬ ਕੇ ਬਰਬਾਦ ਹੋ ਗਈ। ਇਨ੍ਹਾਂ ਹੀ ਪਿੰਡ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ। ਦੱਸ ਦਈਏ ਕਿ ਪਿੰਡ ਵਾਸੀ ਖੁਦ ਹੀ ਰਜਬਾਹੇ ਨੂੰ ਬੰਦ ਕਰਨ ਵਿਚ ਜੁੱਟੇ ਹੋਏ ਹਨ।

ਸਫਾਈ ਨਾ ਹੋਣ ਕਾਰਨ ਟੁੱਟਿਆ ਰਜਬਾਹਾ: ਦੱਸ ਦਈਏ ਕਿ ਰਜਬਾਹਿਆਂ ਦੀ ਸਫ਼ਾਈ ਨਾ ਹੋਣ ਕਾਰਨ ਰਜਬਾਹੇ ਟੁੱਟਣ ਦੇ ਚੱਲਦਿਆਂ ਕਿਸਾਨਾਂ ਦੀ ਹਰ ਵਾਰ ਫ਼ਸਲ ਬਰਬਾਦ ਹੋ ਜਾਂਦੀ ਹੈ। ਇਸ ਸਬੰਧੀ ਪਿੰਡ ਵਾਸੀ ਜਗਦੇਵ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਰਜਬਾਹੇ ਦੇ ਵਿਚਕਾਰ ਇਕ ਕਿੱਕਰ ਦਾ ਦਰੱਖਤ ਸੀ ਜੋ ਡਿੱਗਣ ਕਿਨਾਰੇ ਸੀ ਕਈ ਵਾਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਪਰ ਇਸ ਨੂੰ ਹਟਾਇਆ ਨਹੀਂ ਗਿਆ।

ਮਾਨਸਾ ਦੇ ਪਿੰਡ ਰਾਏਪੁਰ ਵਿੱਚ ਟੁੱਟਿਆ ਰਜਬਾਹਾ

ਰਜਬਾਹਾ ਟੁੱਟਣ ਕਾਰਨ ਡੁੱਬੀਆਂ ਫਸਲਾਂ:ਪਿੰਡ ਵਾਸੀਆਂ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਨਾ ਹੀ ਰਜਬਾਹੇ ਦੀ ਸਫਾਈ ਕੀਤੀ ਗਈ ਜਿਸ ਕਾਰਨ ਅੱਜ ਸਵੇਰੇ ਚਾਰ ਵਜੇ ਦੇ ਕਰੀਬ ਇਹ ਰਜਬਾਹਾ ਟੁੱਟ ਜਾਣ ਕਾਰਨ ਕਿਸਾਨਾਂ ਦੀ ਖੜ੍ਹੀ ਝੋਨੇ ਦੀ ਫਸਲ ਅਤੇ ਕਣਕ ਦੀ ਕੀਤੀ ਗਈ ਬਿਜਾਈ ਦੀ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ ਅਤੇ ਨਾਲ ਹੀ ਪਿੰਡ ਦੇ ਗ਼ਰੀਬ ਘਰਾਂ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ ਹੈ।

ਪਿੰਡ ਦੇ ਲੋਕ ਖੁਦ ਕਰ ਰਹੇ ਰਜਬਾਹੇ ਨੂੰ ਬੰਦ ਕਰਨ ਦੀ ਕੋਸ਼ਿਸ਼: ਉਨ੍ਹਾਂ ਦੱਸਿਆ ਕਿ ਅਜੇ ਤੱਕ ਨਹਿਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਸੂਚਨਾ ਦੇਣ ਦੇ ਬਾਵਜੂਦ ਵੀ ਨਹੀਂ ਪਹੁੰਚਿਆ ਜਿਸ ਦੇ ਚਲਦਿਆਂ ਪਿੰਡ ਵਾਸੀ ਖੁਦ ਹੀ ਮਿੱਟੀ ਦੇ ਗੱਟੇ ਭਰ ਕੇ ਇਸ ਪਾੜ ਨੂੰ ਬੰਦ ਕਰਨ ਦੇ ਵਿੱਚ ਲੱਗੇ ਹੋਏ ਹਨ।

ਇਹ ਵੀ ਪੜੋ:ਸੁਧੀਰ ਸੂਰੀ ਕਤਲ ਮਾਮਲਾ: ਮੁਲਜ਼ਮ ਸੰਦੀਪ ਸੰਨੀ ਦੀ ਅੱਜ ਅਦਾਲਤ 'ਚ ਪੇਸ਼ੀ

Last Updated :Nov 12, 2022, 1:16 PM IST

ABOUT THE AUTHOR

...view details