ਪੰਜਾਬ

punjab

ਸੇਮ ਤੇ ਮੀਂਹ ਦੇ ਸਤਾਏ ਕਿਸਾਨਾਂ ਨੇ 300 ਏਕੜ 'ਚੋਂ ਪੁੱਟਿਆ ਨਰਮਾ

By

Published : Aug 6, 2020, 3:55 AM IST

ਸੇਮ ਤੋਂ ਬਾਅਦ ਮੀਂਹ ਦੇ ਪਾਣੀ ਨੇ ਮਾਨਸਾ ਦੇ ਪਿੰਡ ਘੁੱਦੂਵਾਲਾ ਦੇ ਕਿਸਾਨਾਂ ਦੀ ਸੈਂਕੜੇ ਏਕੜ ਨਰਮੇ, ਝੋਨੇ ਅਤੇ ਸਬਜ਼ੀ ਦੀ ਫਸਲ ਬਰਬਾਦ ਕਰਕੇ ਰੱਖ ਦਿੱਤੀ ਹੈ।

ਸੇਮ ਤੇ ਮੀਂਹ ਦੇ ਸਤਾਏ ਕਿਸਾਨਾਂ ਨੇ 300 ਏਕੜ 'ਚੋਂ ਪੁੱਟਿਆ ਨਰਮਾ
ਸੇਮ ਤੇ ਮੀਂਹ ਦੇ ਸਤਾਏ ਕਿਸਾਨਾਂ ਨੇ 300 ਏਕੜ 'ਚੋਂ ਪੁੱਟਿਆ ਨਰਮਾ

ਮਾਨਸਾ: ਸੇਮ ਤੋਂ ਬਾਅਦ ਮੀਂਹ ਦੇ ਪਾਣੀ ਨੇ ਮਾਨਸਾ ਦੇ ਪਿੰਡ ਘੁੱਦੂਵਾਲਾ ਦੇ ਕਿਸਾਨਾਂ ਦੀ ਸੈਂਕੜੇ ਏਕੜ ਨਰਮੇ, ਝੋਨੇ ਅਤੇ ਸਬਜ਼ੀ ਦੀ ਫਸਲ ਬਰਬਾਦ ਕਰਕੇ ਰੱਖ ਦਿੱਤੀ ਹੈ। ਕਿਸਾਨ ਸਾਲ 1985 ਤੋਂ ਸੇਮ ਦੇ ਕਾਰਨ ਬਰਬਾਦ ਹੋ ਰਹੀਆਂ ਫ਼ਸਲਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸੇਮ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਜਦੋਂ ਕਿ ਪ੍ਰਸ਼ਾਸਨ ਵੱਲੋਂ ਇਸ ਦਾ ਜਲਦ ਹੀ ਹੱਲ ਕਰਨ ਦੀ ਗੱਲ ਕਹੀ ਜਾ ਰਹੀ ਹੈ।

ਸੇਮ ਤੇ ਮੀਂਹ ਦੇ ਸਤਾਏ ਕਿਸਾਨਾਂ ਨੇ 300 ਏਕੜ 'ਚੋਂ ਪੁੱਟਿਆ ਨਰਮਾ

ਸਰਦੂਲਗੜ੍ਹ ਤਹਿਸੀਲ ਦੇ ਪਿੰਡ ਘੁੱਦੂਵਾਲਾ ਦੇ ਕਿਸਾਨਾਂ ਦੀ ਖੇਤੀ ਸਬੰਧੀ ਸਮੱਸਿਆਵਾਂ ਪਿੰਡ ਦੇ ਵੱਡੇ ਹਿੱਸੇ ਵਿੱਚ ਸੇਮ ਦਾ ਪਾਣੀ ਭਰ ਜਾਣ ਕਾਰਨ ਕਿਸਾਨਾਂ ਦੀ 300 ਏਕੜ ਦੇ ਕਰੀਬ ਫ਼ਸਲ ਖ਼ਰਾਬ ਹੋ ਰਹੀ ਹੈ। ਪਿਛਲੇ ਦਿਨੀਂ ਕਿਸਾਨਾਂ ਨੇ ਨਰਮੇ ਅਤੇ ਝੋਨੇ ਤੋਂ ਇਲਾਵਾ ਸਬਜ਼ੀ ਦੀ ਬਿਜਾਈ ਕੀਤੀ ਸੀ ਪਰ ਸੇਮ ਦੇ ਕਾਰਨ ਅਤੇ ਤਾਜ਼ਾ ਹੋਈ ਬਰਸਾਤ ਦੇ ਚੱਲਦਿਆਂ ਨਾ ਕੇਵਲ ਕਿਸਾਨਾਂ ਦੀਆਂ ਸਮੱਸਿਆਵਾਂ ਵਧੀਆਂ ਹਨ ਸਗੋਂ ਕਿ ਫਸਲਾਂ ਵੀ ਬਰਬਾਦ ਹੋ ਰਹੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਸੇਮ ਅਤੇ ਬਰਸਾਤ ਦੇ ਪਾਣੀ ਕਾਰਨ ਉਨ੍ਹਾਂ ਨੇ 250 ਤੋਂ 300 ਏਕੜ ਨਰਮੇ ਤੇ ਝੋਨੇ ਤੋਂ ਇਲਾਵਾ ਸਬਜ਼ੀਆਂ ਦੀ ਫ਼ਸਲ ਖਰਾਬ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚੋਂ 1985 ਤੋਂ ਸੇਮ ਦੀ ਸਮੱਸਿਆ ਹੈ, ਜਦੋਂ ਕਿ ਕਿਸਾਨ ਇਸ ਸਮੱਸਿਆ ਨਾਲ ਪ੍ਰਭਾਵਿਤ ਨੇ ਉਨ੍ਹਾਂ ਦੱਸਿਆ ਕਿ ਜੋ ਵੀ ਫ਼ਸਲ ਦੀ ਬਿਜਾਈ ਕਰਦੇ ਨੇ ਕੱਟਣ ਤੋਂ ਪਹਿਲਾਂ ਹੀ ਖ਼ਰਾਬ ਹੋ ਜਾਂਦੀ ਹੈ।

ਕਿਸਾਨਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਗਈ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਸਰਕਾਰ ਤੋਂ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਦੋਂ ਵੀ ਉਨ੍ਹਾਂ ਦੀਆਂ ਫਸਲਾਂ ਖ਼ਰਾਬ ਹੁੰਦੀਆਂ ਹਨ, ਸਰਕਾਰ ਵੱਲੋਂ ਕੋਈ ਵੀ ਮੁਆਵਜ਼ਾ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ। ਕਿਸਾਨਾਂ ਦੀਆਂ ਫਸਲਾਂ ਬਚ ਸਕਣ ਤੇ ਖਰਾਬ ਹੋ ਚੁੱਕੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ

ਮੀਂਹ ਅਤੇ ਸੇਮ ਦੇ ਕਾਰਨ ਬਰਬਾਦ ਹੋਈ ਫ਼ਸਲ ਤੇ ਡਿਪਟੀ ਕਮਿਸ਼ਨਰ ਮਹਿੰਦਰਪਾਲ ਨੇ ਦੱਸਿਆ ਕਿ ਇਸ ਦੇ ਲਈ ਉਨ੍ਹਾਂ ਸਪੈਸ਼ਲ ਗਿਰਦਾਵਰੀ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ ਤੇ ਦੋ ਦਿਨ ਬਾਅਦ ਜ਼ਿਲ੍ਹੇ ਭਰ ਤੋਂ ਗਿਰਦਾਵਰੀ ਕਰਵਾ ਕੇ ਕੰਮ ਪੂਰਾ ਹੋ ਜਾਵੇਗਾ।

ਇਸ ਤੋਂ ਬਾਅਦ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਪਿੰਡਾਂ 'ਚੋਂ ਸੇਮ ਦੀ ਸਮੱਸਿਆ ਹੈ ਪਰ ਉਨ੍ਹਾਂ ਕਿਹਾ ਕਿ ਸੇਮ ਦੀ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਹੁਣ ਆਈ ਹੈ ਫਿਰ ਵੀ ਸਬੰਧਿਤ ਵਿਭਾਗ ਤੋਂ ਰਿਪੋਰਟ ਮੰਗਵਾ ਕੇ ਇਸ ਦਾ ਹੱਲ ਕੀਤਾ ਜਾਵੇਗਾ ਅਤੇ ਪਾਣੀ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ABOUT THE AUTHOR

...view details