ਪੰਜਾਬ

punjab

Students Protest Outside them School: ਸਰਕਾਰੀ ਸਕੂਲ ਬਾਹਰ ਮਾਪਿਆਂ ਤੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਕਿਹਾ ਨਾ ਇਥੇ ਕੋਈ ਪ੍ਰਿੰਸੀਪਲ ਤੇ ਨਾ ਹੀ ਕੋਈ ਅਧਿਆਪਕ, ਬੱਚਿਆਂ ਦਾ ਖ਼ਤਰੇ 'ਚ ਭਵਿੱਖ

By ETV Bharat Punjabi Team

Published : Oct 18, 2023, 7:52 AM IST

ਮਾਨਸਾ ਦੇ ਪਿੰਡ ਬੁਰਜਹਰੀ 'ਚ ਅਧਿਆਪਕਾਂ ਦੀ ਘਾਟ ਕਾਰਨ ਇੱਕਠੇ ਹੋਏ ਮਾਪਿਆਂ ਵਲੋਂ ਸਕੂਲੀ ਬੱਚਿਆਂ ਸਣੇ ਪ੍ਰਦਰਸ਼ਨ ਕੀਤਾ ਗਿਆ। ਜਿਸ 'ਚ ਉਨ੍ਹਾਂ ਮੰਗ ਕੀਤੀ ਕਿ ਸਕੂਲ 'ਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਅਤੇ ਬਦਲੀ ਕੀਤੇ ਜਾ ਰਹੇ ਅਧਿਆਪਕ ਦੀ ਬਦਲੀ ਨੂੰ ਰੱਦ ਕੀਤਾ ਜਾਵੇ। (Students Protest Outside them School)

ਸਕੂਲੀ ਬੱਚਿਆਂ ਦਾ ਧਰਨਾ
ਸਕੂਲੀ ਬੱਚਿਆਂ ਦਾ ਧਰਨਾ

ਧਰਨੇ ਸਬੰਧੀ ਜਾਣਕਾਰੀ ਦਿੰਦੇ ਆਗੂ

ਮਾਨਸਾ:ਇੱਕ ਪਾਸੇ ਸੂਬੇ ਦੀ ਮਾਨ ਸਰਕਾਰ ਵਲੋਂ ਸਿੱਖਿਆ ਨੂੰ ਉੱਚਾ ਚੁੱਕਣ ਦੀਆਂ ਗੱਲਾਂ ਕਰਕੇ ਦਿੱਲੀ ਦਾ ਸਿੱਖਿਆ ਮਾਡਲ ਪੰਜਾਬ 'ਚ ਲਾਗੂ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਹ ਦਾਅਵੇ ਸਰਕਾਰ ਕਰਦੀ ਆ ਰਹੀ ਹੈ ਕਿ ਉਨ੍ਹਾਂ ਨੇ ਕਰੀਬ ਦੋ ਸਾਲ ਦੀ ਸਰਕਾਰ 'ਚ ਸਿੱਖਿਆ ਕ੍ਰਾਂਤੀ ਲੈਕੇ ਆਉਂਦੀ ਹੈ ਤੇ ਸਕੂਲ ਆੱਫ ਐਮੀਨੈਂਸ ਬਣਾਏ ਜਾ ਰਹੇ ਹਨ ਪਰ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਹਨ। (Students Protest Outside them School)

ਸਕੂਲੀ ਵਿਦਿਆਰਥੀਆਂ ਤੇ ਮਾਪਿਆਂ ਨੇ ਲਾਇਆ ਧਰਨਾ: ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜਹਰੀ ਦਾ ਹੈ, ਜਿਥੇ ਸਕੂਲ ਦੇ ਬਾਹਰ ਵਿਦਿਆਰਥੀਆਂ ਵਲੋਂ ਆਪਣੇ ਮਾਪਿਆਂ ਤੇ ਪਿੰਡ ਵਾਸੀਆਂ ਨਾਲ ਮਿਲ ਕੇ ਧਰਨਾ ਲਾਇਆ ਜਾ ਰਿਹਾ ਹੈ। ਜਿਸ 'ਚ ਉਨ੍ਹਾਂ ਦਾ ਇਲਜ਼ਾਮ ਹੈ ਕਿ ਇੱਕ ਤਾਂ ਸਕੂਲ 'ਚ ਕੋਈ ਪੱਕਾ ਪ੍ਰਿੰਸੀਪਲ ਨਹੀਂ ਤੇ ਨਾ ਹੀ ਸਟਾਫ਼ ਪੂਰਾ ਹੈ ਪਰ ਬਾਵਜੂਦ ਇਸ ਦੇ ਅਧਿਆਪਕਾਂ ਦੀਆਂ ਇਥੋਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸ 'ਚ ਉਨ੍ਹਾਂ ਮੰਗ ਕੀਤੀ ਹੈ ਕਿ ਸਕੂਲਾਂ ਦੇ ਵਿੱਚ ਬੱਚਿਆਂ ਦੇ ਪੇਪਰਾਂ ਤੋਂ ਪਹਿਲਾਂ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ।

ਸਕੂਲ 'ਚ ਪ੍ਰਿੰਸੀਪਲ ਸਣੇ ਕਈ ਪੋਸਟਾਂ ਖਾਲੀ: ਇਸ ਦੌਰਾਨ ਧਰਨੇ 'ਤੇ ਬੈਠੇ ਕਿਸਾਨ ਆਗੂ ਦਾ ਕਹਿਣਾ ਕਿ ਸਰਕਾਰ ਵਲੋਂ ਇਸ ਸਕੂਲ ਨੂੰ ਕੁਝ ਸਮਾਂ ਪਹਿਲਾਂ ਹੀ ਅਪਗ੍ਰੇਡ ਕੀਤਾ ਗਿਆ ਹੈ ਪਰ ਇਥੇ ਨਾ ਤਾਂ ਹੁਣ ਤੱਕ ਕੋਈ ਪੱਕੇ ਤੌਰ 'ਤੇ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਅਤੇ ਨਾ ਹੀ ਲੈਕਚਰਾਰ ਅਤੇ ਅਧਿਆਪਕ ਸਟਾਫ਼ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਕੂਲ 'ਚ ਜੋ ਅਧਿਆਪਕ ਪੜ੍ਹਾ ਰਹੇ ਸਗੋਂ ਉਨ੍ਹਾਂ ਦੀ ਵੀ ਬਦਲੀ ਕੀਤੀ ਜਾ ਰਹੀ ਹੈ, ਜਿਸ ਕਾਰਨ ਬੱਚਿਆਂ ਦਾ ਭਵਿੱਖ ਖ਼ਤਰੇ 'ਚ ਹੈ। ਉਨ੍ਹਾਂ ਮੰਗ ਕੀਤੀ ਕਿ ਕੰਪਿਊਟਰ ਅਧਿਆਪਕ ਦੀ ਹੋ ਰਹੀ ਬਦਲੀ ਨੂੰ ਰੋਕਿਆ ਜਾਵੇ।

ਅਧਿਆਪਕ ਦੀ ਬਦਲੀ ਰੱਦ ਕਰਵਾਉਣ ਲਈ ਧਰਨਾ: ਇਸ ਦੌਰਾਨ ਪਿੰਡ ਵਾਸੀਆਂ ਤੇ ਸਕੂਲੀ ਬੱਚਿਆਂ ਦਾ ਕਹਿਣਾ ਕਿ ਸਟਾਫ ਪੂਰਾ ਨਾ ਹੋਣ ਕਾਰਨ ਕਾਫ਼ੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਤੇ ਜੋ ਸਕੂਲ 'ਚ ਸਟਾਫ ਹੈ ਵੀ ਉਸ ਦੀ ਵੀ ਬਦਲੀ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਕਿ ਇਸ ਸਬੰਧੀ ਕਈ ਵਾਰ ਸਿੱਖਿਆ ਵਿਭਾਗ ਨੂੰ ਲਿਖ ਕੇ ਜਾਣਕਾਰੀ ਦੇ ਚੁੱਕੇ ਹਾਂ ਕਿ ਪਿੰਡ ਬੁਰਜਹਰੀ ਦੇ ਸਕੂਲ 'ਚ ਸਟਾਫ ਦੀ ਕਮੀ ਹੈ, ਜਿਸ ਨੂੰ ਪੂਰਾ ਕੀਤਾ ਜਾਵੇ ਪਰ ਸਰਕਾਰ ਇਸ ਵੱਲ ਧਿਆਨ ਹੀ ਨਹੀਂ ਦੇ ਰਹੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਸਕੂਲ ਦੇ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਰੋਸ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ।

ਕਾਰਜਕਾਰੀ ਪ੍ਰਿੰਸੀਪਲ ਨੇ ਵੀ ਲਾਈ ਗੁਹਾਰ: ਉਧਰ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਗੁਰਤੇਜ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਦੀ ਕਮੀ ਦੇ ਸਬੰਧ ਵਿੱਚ ਵਿਭਾਗ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ ਕਿ ਅਧਿਆਪਕਾਂ ਦੀ ਸਕੂਲ ਦੇ ਵਿੱਚ ਕਮੀ ਹੈ ਉਸ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਸਕੂਲ 'ਚ ਲੈਕਚਰਾਰਾਂ ਦੀਆਂ ਪੋਸਟਾਂ ਖਾਲੀ ਹਨ, ਜਿੰਨ੍ਹਾਂ ਨੂੰ ਭਰਿਆ ਨਹੀਂ ਜਾ ਰਿਹਾ ਤੇ ਮੁਸ਼ਕਿਲਾਂ ਨਾਲ ਉਹ ਬੱਚਿਆਂ ਦੀ ਪੜ੍ਹਾਈ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਸਕੂਲ ਅਧਿਆਪਕ ਦੀ ਬਦਲੀ ਕਰ ਦਿੱਤੀ ਗਈ, ਜਿਸ ਕਾਰਨ ਬੱਚਿਆਂ ਦਾ ਨੁਕਸਾਨ ਹੋਵੇਗਾ ਤੇ ਅਸੀਂ ਮੰਗ ਕਰਦੇ ਹਾਂ ਕਿ ਇਸ ਬਦਲੀ ਨੂੰ ਰੱਦ ਕੀਤਾ ਜਾਵੇ।

ABOUT THE AUTHOR

...view details