ਪੰਜਾਬ

punjab

The robbery case was resolved: ਪੁਲਿਸ ਨੇ ਸੁਲਝਾਇਆ 3 ਲੱਖ ਰੁਪਏ ਦੀ ਲੁੱਟ ਦਾ ਮਾਮਲਾ, ਸ਼ਿਕਾਇਤ ਕਰਤਾ ਨੇ ਹੀ ਕੀਤਾ ਸੀ ਲੁੱਟ ਦਾ ਨਾਟਕ

By ETV Bharat Punjabi Team

Published : Nov 3, 2023, 10:07 PM IST

Updated : Nov 3, 2023, 10:13 PM IST

ਲੁਧਿਆਣਾ ਪੁਲਿਸ (Ludhiana Police) ਨੇ ਫਰਜ਼ੀ ਲੁੱਟ ਦਾ ਢੋਂਗ ਰਚਣ ਵਾਲੇ ਇੱਕ ਸ਼ਖ਼ਸ ਨੂੰ ਬੇਕਨਾਬ ਕੀਤਾ ਹੈ। ਇਸ ਮਗਰੋਂ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਵੀ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ।

The Ludhiana police presented the accused who pretended to be a fake robbery in the court
The robbery case was resolved: ਪੁਲਿਸ ਨੇ ਸੁਲਝਾਇਆ 3 ਲੱਖ ਰੁਪਏ ਦੀ ਲੁੱਟ ਦਾ ਮਾਮਲਾ,ਸ਼ਿਕਾਇਤ ਕਰਤਾ ਨੇ ਹੀ ਕੀਤਾ ਸੀ ਲੁੱਟ ਦਾ ਨਾਟਕ

'ਸ਼ਿਕਾਇਤ ਕਰਤਾ ਨੇ ਹੀ ਕੀਤਾ ਸੀ ਲੁੱਟ ਦਾ ਨਾਟਕ'

ਲੁਧਿਆਣਾ:ਲਾਡੋਵਾਲ ਟੋਲ ਪਲਾਜ਼ਾ ਦੇ ਨੇੜੇ ਬੈਟਰੀਆਂ ਦੀ ਕੰਪਨੀ ਵਿੱਚ ਕੰਮ ਕਰਨ ਵਾਲੇ ਇੱਕ ਪ੍ਰਿੰਸ ਨਾਮ ਸ਼ਖ਼ਸ ਨੇ ਲਾਡੋਵਾਲ ਪੁਲਿਸ ਸਟੇਸ਼ਨ ਸਥਿਤ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੇਰ ਰਾਤ ਉਸ ਕੋਲੋਂ ਲੁਟੇਰਿਆ ਨੇ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ (A bag full of money was taken away) ਅਤੇ ਉਸ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਦਿੱਤੀਆਂ, ਜਿਸ ਕਰਕੇ ਉਸ ਨੂੰ ਕੁੱਝ ਵੀ ਵਿਖਾਈ ਨਹੀਂ ਦਿੱਤਾ। ਉਸ ਨੇ ਦੱਸਿਆ ਸੀ ਕਿ ਪੈਸਿਆਂ ਦੇ ਬੈਗ ਦੇ ਵਿੱਚ 3 ਲੱਖ ਰੁਪਏ ਸੀ ਜੋ ਉਹ ਕੁਲੈਕਸ਼ਨ ਕਰਕੇ ਲਿਆਇਆ ਸੀ ਅਤੇ ਉਹ ਬੈਗ ਲੁਟੇਰੇ ਉਸ ਤੋਂ ਖੋਹ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਗਾਤਾਰ ਜਾਂਚ ਕੀਤੀ ਅਤੇ ਉਸ ਦੇ ਬਿਆਨਾਂ ਦੇ ਅਧਾਰ ਉੱਤੇ ਮਾਮਲਾ ਦਰਜ ਕੀਤਾ।

ਸਖ਼ਤੀ ਨਾਲ ਪੁੱਛਗਿੱਛ ਮਗਰੋਂ ਫਰਜ਼ੀ ਲੁੱਟ ਹੋਈ ਬੇਨਕਾਬ:ਲਾਡੋਵਾਲ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਤਫਤੀਸ਼ ਕਰਨ ਦੇ ਬਾਵਜੂਦ ਵੀ ਕੋਈ ਸੁਰਾਗ ਹੱਥ ਨਾ ਲੱਗਣ ਅਤੇ ਸੀਸੀਟੀਵੀ ਕੈਮਰੇ ਦੇ ਵਿੱਚ ਅਜਿਹੀ ਕੋਈ ਵਾਰਦਾਤ ਬਾਰੇ ਜਾਣਕਾਰੀ ਨਾ ਮਿਲਣ ਕਰਕੇ ਪੁਲਿਸ ਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਕਰਤਾ ਤੋਂ ਸਖ਼ਤੀ ਨਾਲ ਪੁੱਛਗਿੱਛ (Strict interrogation of the complainant) ਕੀਤੀ ਅਤੇ ਪਤਾ ਲੱਗਾ ਕਿ ਉਸ ਨੇ ਇਹ ਸਾਰਾ ਡਰਾਮਾ ਆਪ ਹੀ ਰਚਿਆ ਸੀ ਤਾਂ ਜੋ ਉਹ ਕੰਪਨੀ ਦੇ 3 ਲੱਖ ਰੁਪਏ ਉੱਤੇ ਹੱਥ ਸਾਫ ਕਰ ਸਕੇ। ਜਿਸ ਤੋਂ ਬਾਅਦ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਪੁਲਿਸ ਨੇ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ।

ਸ਼ਿਕਾਇਤਕਰਤਾ ਨੇ ਹੀ ਰਚੀ ਫਰਜ਼ੀ ਲੁੱਟ ਦੀ ਕਹਾਣੀ:ਇਸ ਦੀ ਜਾਣਕਾਰੀ ਲਾਡੋਵਾਲ ਪੁਲਿਸ ਸਟੇਸ਼ਨ (Ladoval Police Station ) ਦੇ ਚੌਂਕੀ ਇੰਚਾਰਜ ਏਐਸਆਈ ਸੁਰਿੰਦਰ ਪਾਲ ਸਿੰਘ ਨੇ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ ਪ੍ਰਿੰਸ ਨਾਮ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਖੁਦ ਹੀ ਇਹ ਪੂਰਾ ਡਰਾਮਾ ਰਚਿਆ ਸੀ। ਉਹਨਾਂ ਕਿਹਾ ਕਿ ਇਸ ਨਾਲ ਹੋਰ ਕੋਈ ਨਹੀਂ ਸੀ ਕੰਪਨੀ ਦੇ ਇਹ ਪੈਸੇ ਸਨ। ਉਹਨਾਂ ਕਿਹਾ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਹੈ ਅਤੇ ਸ਼ਿਕਾਇਤ ਕਰਤਾ ਨੇ ਹੀ ਲੁੱਟ ਦੀ ਇਹ ਪੂਰੀ ਕਹਾਣੀ ਬਣਾਈ ਸੀ।

Last Updated : Nov 3, 2023, 10:13 PM IST

ABOUT THE AUTHOR

...view details