ਪੰਜਾਬ

punjab

ਚੋਣਾਂ ਦਾ ਮੁੱਖ ਮੁੱਦਾ ਵਾਤਾਵਰਣ ਹੋਣਾ ਚਾਹੀਦੈ: ਸੰਤ ਬਲਬੀਰ ਸਿੰਘ ਸੀਚੇਵਾਲ

By

Published : Feb 15, 2022, 1:08 PM IST

ਲੁਧਿਆਣਾ ਪਹੁੰਚੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਾਰੀਆਂ ਹੀ ਪਾਰਟੀਆਂ ਵਾਤਾਵਰਣ ਨੂੰ ਮੁੱਖ ਮੁੱਦਾ ਬਣਾਉਣ ਅਤੇ ਚੋਣ ਮੈਨੀਫੈਸਟੋ ਵਿੱਚ ਵੀ ਬਣਾਇਆ ਜਾਵੇ।

ਚੋਣਾਂ ਦਾ ਮੁੱਖ ਮੁੱਦਾ ਵਾਤਾਵਰਣ ਹੋਣਾ ਚਾਹੀਦਾ ਹੈ: ਸੰਤ ਬਲਬੀਰ ਸਿੰਘ ਸੀਚੇਵਾਲ
ਚੋਣਾਂ ਦਾ ਮੁੱਖ ਮੁੱਦਾ ਵਾਤਾਵਰਣ ਹੋਣਾ ਚਾਹੀਦਾ ਹੈ: ਸੰਤ ਬਲਬੀਰ ਸਿੰਘ ਸੀਚੇਵਾਲ

ਲੁਧਿਆਣਾ:ਪੰਜਾਬ ਵਿੱਚ ਵੋਟਾਂ ਦੇ ਕੁੱਝ ਹੀ ਦਿਨ ਬਾਕੀ ਹਨ, ਫਿਰ ਪੰਜਾਬ ਵਿੱਚ ਨਵੇਂ ਵਿਚਾਰ ਲੈ ਕੇ ਨਵੀਂ ਪਾਰਟੀ ਪੈਰ ਰੱਖੇਗੀ। ਇਸ ਤਰ੍ਹਾਂ ਹੀ ਜਿੱਥੇ ਇੱਕ ਪਾਸੇ 2022 ਦੀਆਂ ਚੋਣਾਂ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਵੱਲੋਂ ਆਪਣੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ, ਉਥੇ ਹੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੁਧਿਆਣਾ ਪਹੁੰਚ ਗਏ। ਜਿੱਥੇ ਬੁੱਢੇ ਦਰਿਆ ਦਾ ਮੁੱਦਾ ਚੁੱਕਿਆ, ਉਥੇ ਹੀ ਵਾਤਾਵਰਣ ਨੂੰ ਲੈ ਕੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਵੱਖ ਵੱਖ ਪਾਰਟੀ ਦੇ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਵਾਤਾਵਰਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ।

ਚੋਣਾਂ ਦਾ ਮੁੱਖ ਮੁੱਦਾ ਵਾਤਾਵਰਣ ਹੋਣਾ ਚਾਹੀਦਾ ਹੈ

ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਚੋਣਾਂ ਦਾ ਮੁੱਖ ਮੁੱਦਾ ਹੋਣਾ ਚਾਹੀਦਾ ਹੈ ਅਤੇ ਵਾਤਾਵਰਣ ਦੀ ਗੱਲ ਕਰਨ ਵਾਲੇ ਲੀਡਰ ਨੂੰ ਹੀ ਆਪਣੀ ਵੋਟ ਦਿਉ। ਉਨ੍ਹਾਂ ਨੇ ਕਿਹਾ ਕਿ ਸਿਰਫ 17 ਸਾਲ ਦਾ ਪਾਣੀ ਹੀ ਸਾਡੇ ਕੋਲ ਬਚਿਆ ਹੈ, ਉਸ ਤੋਂ ਬਾਅਦ ਅਸੀਂ ਖੇਤੀ ਕਿਸ ਤਰ੍ਹਾਂ ਕਰਾਂਗੇ ਜਾਂ ਸਾਡੇ ਬੱਚੇ ਕਿਹੜਾ ਪਾਣੀ ਪੀਣਗੇ।

ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ

ਉਨ੍ਹਾਂ ਨੇ ਕਿਹਾ ਕਿ ਲੀਡਰਾਂ ਨੂੰ ਸਵਾਲ ਕਰੋ ਅਤੇ ਉਨ੍ਹਾਂ ਲੀਡਰਾਂ ਨੂੰ ਵੀ ਅਪੀਲ ਕੀਤੀ ਕਿ ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੁੱਢੇ ਦਰਿਆ ਨੂੰ ਆਸ਼ੀਰਵਾਦ ਦਿੱਤਾ ਸੀ ਪਰ ਲੁਧਿਆਣਾ ਵਾਸੀਆਂ ਨੇ ਇਸ ਨੂੰ ਸਰਾਪ ਬਣਾ ਦਿੱਤਾ ਹੈ।

ਸ਼ਹਿਰਾਂ ਵਿੱਚ ਸਬਮਰਸੀਬਲ ਪੰਪ

ਬਲ ਪੰਪ ਦੀ ਵਰਤੋਂ ਸਿਰਫ਼ ਪਿੰਡਾਂ ਵਿੱਚ ਖੇਤੀ ਲਈ ਹੀ ਨਹੀਂ ਕੀਤੀ ਜਾਂਦੀ ਸਗੋਂ ਅੱਜਕੱਲ੍ਹ ਸ਼ਹਿਰਾਂ ਵਿੱਚ ਵੀ ਸਬਮਰਸੀਬਲ ਪੰਪ ਲਗਾਉਣ ਦਾ ਰੁਝਾਨ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਜ਼ਿਆਦਾਤਰ ਸ਼ਹਿਰਾਂ ਵਿੱਚ ਲੋਕ ਪਾਣੀ ਦੀ ਸਪਲਾਈ ਲਈ ਬੋਰਵੈੱਲ ਅਤੇ ਸਬਮਰਸੀਬਲ ਪੰਪ ਲਗਵਾ ਲੈਂਦੇ ਹਨ, ਜਿਸ ਕਾਰਨ ਧਰਤੀ ਦਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ ਹਾਲਾਂਕਿ ਨਿਗਮ ਵੱਲੋਂ ਕੁਝ ਸ਼ਹਿਰਾਂ 'ਚ ਸਬਮਰਸੀਬਲ ਪੰਪਾਂ 'ਤੇ ਪਾਬੰਦੀ ਵੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਸਬਮਰਸੀਬਲ ਪੰਪ ਲਗਾਉਣ ਦਾ ਕੰਮ ਅੰਨ੍ਹੇਵਾਹ ਚੱਲ ਰਿਹਾ ਹੈ।

ਕਣਕ ਅਤੇ ਝੋਨੇ ਦੀ ਫ਼ਸਲ 'ਤੇ ਖੋਜ

ਡਾ. ਸ਼ਾਰਦਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੇਸ਼ ਭਰ ਵਿੱਚ ਰਿਵਾਇਤੀ ਫ਼ਸਲਾਂ ਕਣਕ ਅਤੇ ਝੋਨੇ ਨੂੰ ਤੁਪਕਾ ਸਿੰਚਾਈ ਨਾਲ ਉਗਾਉਣ ਲਈ ਖੋਜ ਕੀਤੀ ਜਾ ਰਹੀ ਹੈ, ਜਿਸ ਨਾਲ ਝੋਨੇ ਦੀ ਫ਼ਸਲ ਵਿੱਚ 50 ਫ਼ੀਸਦੀ ਤੱਕ ਪਾਣੀ ਦੀ ਬੱਚਤ ਹੋਵੇਗੀ, ਜਦਕਿ ਸਾਰੇ ਪਾਣੀ ਦੀ 30 ਫ਼ੀਸਦੀ ਤੱਕ ਬੱਚਤ ਹੋਵੇਗੀ। ਕਣਕ ਦੀ ਫਸਲ ਵਿੱਚ ਡਾ. ਰਾਕੇਸ਼ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਖੇਤਰ ਵਿੱਚ ਲਗਾਤਾਰ ਖੋਜ ਕੀਤੀ ਜਾ ਰਹੀ ਹੈ ਤਾਂ ਜੋ ਝੋਨੇ ਅਤੇ ਕਣਕ ਦੀ ਬਿਜਾਈ ਵਿੱਚ ਵੀ ਤੁਪਕਾ ਸਿੰਚਾਈ ਦੀ ਵਰਤੋਂ ਕੀਤੀ ਜਾ ਸਕੇ।

ਇਹ ਵੀ ਪੜ੍ਹੋ:ਚੋਣਾਂ ‘ਚ ਸਭ ਤੋਂ ਵੱਖਰੇ ਮੁੱਦੇ ‘ਤੇ ਵੋਟਿੰਗ ਕਰਨਗੇ ਇਹ ਹਲਕਾ...

ABOUT THE AUTHOR

...view details