ਪੰਜਾਬ

punjab

SSM ਨੂੰ ਨਹੀਂ ਮਿਲਿਆ ਚੋਣ ਨਿਸ਼ਾਨ, ਆਜ਼ਾਦ ਉਮੀਦਵਾਰ ਵੱਜੋਂ ਲੜਨਗੇ ਚੋਣ

By

Published : Feb 4, 2022, 3:11 PM IST

Updated : Feb 4, 2022, 3:37 PM IST

ਸੰਯੁਕਤ ਸਮਾਜ ਮੋਰਚਾ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਨਹੀਂ ਮਿਲਿਆ ਹੈ ਜਿਸ ਕਾਰਨ ਹੁਣ ਉਹ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਕਾਰਨ ਹੀ ਉਨ੍ਹਾਂ ਨੂੰ ਚੋਣ ਨਿਸ਼ਾਨ ਨਹੀਂ ਮਿਲ ਸਕਿਆ ਹੈ। ਕਿਉਂਕਿ ਉਹ ਨਹੀਂ ਚਾਹੁੰਦੇ ਹਨ ਕਿ ਸੰਯੁਕਤ ਸਮਾਜ ਮੋਰਚਾ ਚੋਣਾਂ ਲਰੇ ਅਤੇ ਇਨ੍ਹਾਂ ਨੂੰ ਮਾਤ ਦੇਵੇ।

SSM ਨੂੰ ਨਹੀਂ ਮਿਲਿਆ ਚੋਣ ਨਿਸ਼ਾਨ
SSM ਨੂੰ ਨਹੀਂ ਮਿਲਿਆ ਚੋਣ ਨਿਸ਼ਾਨ

ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੜਨ ਦੇ ਲਈ ਕਿਸਾਨ ਜਥੇਬੰਦੀਆਂ ਦੇ ਕੁਝ ਕਿਸਾਨਾਂ ਵੱਲੋਂ ਵੱਖ ਹੋ ਕੇ ਸੰਯੁਕਤ ਸਮਾਜ ਮੋਰਚਾ ਬਣਾਇਆ ਗਿਆ ਸੀ, ਪਰ ਪਾਰਟੀ ਨੂੰ ਚੋਣ ਨਿਸ਼ਾਨ ਨਾ ਮਿਲਣ ਕਾਰਨ ਹੁਣ ਪਾਰਟੀ ਦੇ ਉਮੀਦਵਾਰ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਹਨ। ਸੰਯੁਕਤ ਸਮਾਜ ਮੋਚਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਕਾਰਨ ਹੀ ਉਨ੍ਹਾਂ ਨੂੰ ਚੋਣ ਨਿਸ਼ਾਨ ਨਹੀਂ ਮਿਲ ਸਕਿਆ ਹੈ। ਕਿਉਂਕਿ ਉਹ ਨਹੀਂ ਚਾਹੁੰਦੇ ਹਨ ਕਿ ਸੰਯੁਕਤ ਸਮਾਜ ਮੋਰਚਾ ਚੋਣਾਂ ਲਰੇ ਅਤੇ ਇਨ੍ਹਾਂ ਨੂੰ ਮਾਤ ਦੇਵੇ।

'ਆਜ਼ਾਦ ਲੜ ਰਹੇ ਚੋਣਾਂ'

ਸੰਯੁਕਤ ਸਮਾਜ ਮੋਰਚੇ ਦੇ ਆਗੂ ਪਵਨ ਬੱਤਰਾ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਜੇਕਰ ਅਸੀਂ ਆਜ਼ਾਦ ਵੀ ਚੋਣਾਂ ਲੜ ਰਹੇ ਹਾਂ ਤਾਂ ਵੀ ਸਾਨੂੰ ਇੱਕੋ ਹੀ ਚੋਣ ਨਿਸ਼ਾਨ ਮਿਲੇ ਅਤੇ ਇੱਕੋ ਹੀ ਚੋਣ ਨਿਸ਼ਾਨ ’ਤੇ ਸਾਰੇ ਚੋਣਾਂ ਲੜ ਸਕਣ। ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਹੁਣ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਬਲਬੀਰ ਸਿੰਘ ਰਾਜੇਵਾਲ ਨੇ ਖ਼ੁਦ ਸਮਰਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਐਸਐਸਐਮ ਦੇ ਆਗੂਆਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨਹੀਂ ਚਾਹੁੰਦੀਆਂ ਉਹ ਚੋਣਾਂ ਲੜ ਸਕੇ ਜਿਸ ਕਰਕੇ ਉਨ੍ਹਾਂ ਵੱਲੋਂ ਇਸ ਪੂਰੀ ਪ੍ਰਣਾਲੀ ਦੇ ਵਿੱਚ ਖਲਲ ਪਾਇਆ ਗਿਆ ਹੈ।

SSM ਨੂੰ ਨਹੀਂ ਮਿਲਿਆ ਚੋਣ ਨਿਸ਼ਾਨ, ਆਜ਼ਾਦ ਉਮੀਦਵਾਰ ਵੱਜੋਂ ਲੜਨਗੇ ਚੋਣ

ਸਿਆਸਤ ਤੋਂ ਪ੍ਰੇਰਿਤ: ਬਿੱਟੂ

ਉੱਥੇ ਦੂਜੇ ਪਾਸੇ ਸੰਯੁਕਤ ਸਮਾਜ ਮੋਰਚੇ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਉਹ ਤਾਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਨ ਕਿ ਇਹ ਸਭ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਦੋ ਤਿੰਨ ਮਹੀਨੇ ਪਹਿਲਾਂ ਹੀ ਮੋਰਚੇ ਨੇ ਚੋਣਾਂ ਲੜਨ ਦਾ ਐਲਾਨ ਕੀਤਾ। ਇੰਨੇ ਘੱਟ ਸਮੇਂ ਦੇ ਵਿਚ ਕਿਸੇ ਵੀ ਪਾਰਟੀ ਲਈ ਰਜਿਸਟ੍ਰੇਸ਼ਨ ਕਰਵਾ ਕੇ ਚੋਣ ਨਿਸ਼ਾਨ ਲੈਣਾ ਮੁਸ਼ਕਿਲ ਹੈ। ਉਹ ਚੋਣ ਕਮਿਸ਼ਨ ਤੇ ਸਵਾਲ ਨਹੀਂ ਖੜ੍ਹਾ ਕਰ ਸਕਦੇ।

'ਚੋਣ ਨਿਸ਼ਾਨ ਲੈਣਾ ਪਾਰਟੀ ਦੀ ਜ਼ਿੰਮੇਵਾਰੀ'

ਆਮ ਆਦਮੀ ਪਾਰਟੀ ਨੇ ਕਿਹਾ ਕਿ ਇਸ ਵਿੱਚ ਉਨ੍ਹਾਂ ਦਾ ਕੋਈ ਰੋਲ ਨਹੀਂ ਹੈ। ਚੋਣ ਨਿਸ਼ਾਨ ਦੇਣਾ ਚੋਣ ਕਮਿਸ਼ਨ ਦਾ ਕੰਮ ਹੈ ਅਤੇ ਚੋਣ ਨਿਸ਼ਾਨ ਲੈਣਾ ਪਾਰਟੀ ਦੀ ਜ਼ਿੰਮੇਵਾਰੀ ਸੀ।

'ਰਾਜੇਵਾਲ ਦਾ ਪਹਿਲਾਂ ਹੀ ਨਿਸ਼ਾਨਾ ਚੋਣਾਂ ਲੜਨਾ ਸੀ'

ਇਨ੍ਹਾਂ ਤੋਂ ਇਲਾਵਾ ਭਾਜਪਾ ਦੇ ਬੁਲਾਰੇ ਨੇ ਭੜਕਦਿਆਂ ਕਿਹਾ ਰਾਜੇਵਾਲ ਦਾ ਪਹਿਲਾਂ ਹੀ ਨਿਸ਼ਾਨਾ ਚੋਣਾਂ ਲੜਨਾ ਸੀ ਉਨ੍ਹਾਂ ਕਿਹਾ ਕਿ ਜੇਕਰ ਚੋਣ ਨਿਸ਼ਾਨ ਲੈਣਾ ਸੀ ਤਾਂ ਇਹ ਰਾਜੇਵਾਲ ਨੂੰ ਲੈਣਾ ਚਾਹੀਦਾ ਸੀ ਇਸ ਵਿਚ ਦੂਜੀ ਪਾਰਟੀਆਂ ਦਾ ਕੀ ਲੈਣਾ ਦੇਣਾ ਉਨ੍ਹਾਂ ਕਿਹਾ ਸੰਯੁਕਤ ਸਮਾਜ ਮੋਰਚੇ ਨੂੰ ਚੋਣ ਨਿਸ਼ਾਨ ਆਪ ਲੈਣਾ ਸੀ ਇਸ ਵਿੱਚ ਭਾਜਪਾ ਦਾ ਕੀ ਲੈਣਾ ਦੇਣਾ ਹੈ।

ਇਹ ਵੀ ਪੜੋ:Punjab Assembly Election: ਭਾਜਪਾ, ਕੈਪਟਨ ਤੇ ਢੀਂਡਸਾ ਗੱਠਜੋੜ ਵੱਲੋਂ ਸੰਕਲਪ ਪੱਤਰ ਜਾਰੀ

Last Updated : Feb 4, 2022, 3:37 PM IST

ABOUT THE AUTHOR

...view details