ਪੰਜਾਬ

punjab

ਗਨ ਕਲਚਰ ਦੇ ਖਿਲਾਫ ਹੁਣ ਵਿਧਾਇਕ ਦੇ ਘਰ ਦੇ ਬਾਹਰ ਲੱਗੇ ਪੋਸਟਰ, ਲਿਖੀ ਇਹ ਸਖਤ ਹਿਦਾਇਤ

By

Published : Nov 22, 2022, 4:03 PM IST

Poster outside the house of MLA Gurpreet Gogi
ਵਿਧਾਇਕ ਦੇ ਘਰ ਬਾਹਰ ਲੱਗੇ ਪੋਸਟਰ

ਲੁਧਿਆਣਾ ਤੋਂ ਆਮ ਆਦਮੀ ਪਾਰਚੀ ਦੇ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਆਪਣੀ ਰਿਹਾਇਸ਼ ਬਾਹਰ ਹਥਿਆਰਾਂ ਨੂੰ ਲੈ ਕੇ ਪੋਸਟਰ ਲਗਵਾਏ ਗਏ ਹਨ। ਘਰ ਦੇ ਬਾਹਰ ਲਗਵਾਏ ਗਏ ਪੋਸਟਰਾਂ ਉੱਤੇ ਲਿਖਿਆ ਗਿਆ ਹੈ ਕਿ ਹਥਿਆਰ ਨੂੰ ਅੰਦਰ ਲੈ ਕੇ ਆਉਣ ਉੱਤੇ ਪੂਰੀ ਤਰ੍ਹਾਂ ਮਨਾਹੀ ਹੈ।

ਲੁਧਿਆਣਾ: ਪੰਜਾਬੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗਨ ਕਲਚਰ ਦੇ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ, ਹੁਣ ਇਸ ਮੁਹਿੰਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਲੋਕਾਂ ਨੂੰ ਸੁਨੇਹਾ ਦੇ ਰਹੇ ਹਨ ਕਿ ਹਥਿਆਰਾਂ ਤੋਂ ਗੁਰੇਜ ਕੀਤਾ ਜਾਵੇ।

ਵਿਧਾਇਕ ਦੇ ਘਰ ਬਾਹਰ ਲੱਗੇ ਪੋਸਟਰ

ਆਪ ਵਿਧਾਇਕ ਨੇ ਰਿਹਾਇਸ਼ ਬਾਹਰ ਲਾਇਆ ਪੋਸਟਰ: ਦੱਸ ਦਈਏ ਕਿ ਹਥਿਆਰਾਂ ਨੂੰ ਲੈ ਕੇ ਵਿਧਾਇਕਾਂ ਦੇ ਘਰ ਦੇ ਬਾਹਰ ਵੀ ਹੁਣ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ ਕਿ ਅੰਦਰ ਹਥਿਆਰ ਲੈ ਕੇ ਆਉਣ ਉੱਤੇ ਸਖਤ ਮਨਾਹੀ ਹੈ। ਲੁਧਿਆਣਾ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਵਿਧਾਇਕ ਗੁਰਪ੍ਰੀਤ ਗੋਗੀ ਦੀ ਰਿਹਾਇਸ਼ ਦੇ ਬਾਹਰ ਹੈ ਪੋਸਟਰ ਲਗਾਏ ਗਏ ਹਨ।

ਵਿਧਾਇਕ ਦੇ ਘਰ ਬਾਹਰ ਲੱਗੇ ਪੋਸਟਰ

ਕਾਂਗਰਸ ਉੱਤੇ ਵਿਧਾਇਕ ਨੇ ਚੁੱਕੇ ਸਵਾਲ:ਇਨ੍ਹਾਂ ਪੋਸਟਰਾਂ ਤੇ ਗੱਲਬਾਤ ਕਰਦਿਆਂ ਹੋਇਆ ਵਿਧਾਇਕ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਹਥਿਆਰਾਂ ਦਾ ਸਭਿਆਚਾਰਕ ਚਲਾਇਆ ਗਿਆ ਸੀ ਪਰ ਅਸੀਂ ਇਸ ’ਤੇ ਠੱਲ੍ਹ ਪਾ ਰਹੇ ਹਾਂ। ਉਨਾਂ ਕਿਹਾ ਕਿ ਸਿਰਫ ਗੈਰ-ਕਾਨੂੰਨੀ ਹਥਿਆਰਾਂ ਨਾਲ ਹੀ ਨਹੀਂ ਸਗੋਂ ਲਾਇਸੰਸ ਹਥਿਆਰਾਂ ਦੇ ਨਾਲ ਵੀ ਜੁਰਮ ਹੋ ਰਹੇ ਹਨ ਜੇਕਰ ਇਸ ਤੇ ਲਗਾਮ ਲਗਾਈ ਜਾਵੇਗੀ ਤਾਂ ਸਮਾਜ ਦਾ ਭਲਾ ਹੋਵੇਗਾ।

ਵਿਧਾਇਕ ਦੇ ਘਰ ਬਾਹਰ ਲੱਗੇ ਪੋਸਟਰ

ਵਿਧਾਇਕ ਡੀਜੀਪੀ ਨੂੰ ਵੀ ਕਰਨਗੇ ਅਪੀਲ: ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਤੇ ਵੀ ਅਜਿਹੇ ਪੋਸਟਰ ਲੱਗਣੇ ਚਾਹੀਦੇ ਹਨ ਉਹ ਖੁਦ ਡੀਜੀਪੀ ਨੂੰ ਇਸ ਸਬੰਧੀ ਅਪੀਲ ਕਰਨਗੇ ਕਿ ਜਨਤਕ ਥਾਵਾਂ ਤੇ ਹਥਿਆਰਾਂ ’ਤੇ ਪੂਰਨ ਪਾਬੰਦੀ ਲਾਈ ਜਾਵੇ।

ਇਹ ਵੀ ਪੜੋ:ਦੁੱਗਰੀ ਨਹਿਰ ਵਿੱਚੋਂ ਮਿਲੇ ਗੁਟਕਾ ਸਾਹਿਬ, ਸਿੱਖ ਸੰਗਤ ਵਿੱਚ ਭਾਰੀ ਰੋਸ

ABOUT THE AUTHOR

...view details