ਪੰਜਾਬ

punjab

ਜਗਰਾਉਂ ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਮਾਮਲਾ, 'ਆਪ' ਦੇ ਕੈਪਟਨ ਸਰਕਾਰ ‘ਤੇ ਵੱਡੇ ਸਵਾਲ

By

Published : May 17, 2021, 2:58 PM IST

ਸੂਬੇ ਚ ਜ਼ੁਲਮ ਦੀਆਂ ਘਟਨਾਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਜਿਸਨੂੰ ਲੇੈ ਕੇ ਵਿਰੋਧੀ ਧਿਰਾਂ ਵਲੋਂ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।ਆਪ ਆਗੂ ਸਰਬਜੀਤ ਕੌਰ ਮਾਣੂਕੇ ਵਲੋਂ ਸੂਬਾ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ ਗਏ ਹਨ।

ਜਗਰਾਓਂ ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਮਾਮਲਾ, 'ਆਪ' ਦੇ ਕੈਪਟਨ ਸਰਕਾਰ ‘ਤੇ ਵੱਡੇ ਸਵਾਲ
ਜਗਰਾਓਂ ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਮਾਮਲਾ, 'ਆਪ' ਦੇ ਕੈਪਟਨ ਸਰਕਾਰ ‘ਤੇ ਵੱਡੇ ਸਵਾਲ

ਚੰਡੀਗੜ੍ਹ:ਜਗਰਾਉਂ ਵਿਖੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਹੋਈ ਮੁੱਠਭੇੜ ਚ 2 ਪੁਲਿਸ ਮੁਲਾਜ਼ਮਾਂ ਦੀ ਮੌਤ ਤੋਂ ਬਾਅਦ ਬੇਸ਼ਕ ਪੁਲਿਸ ਵਲੋਂ ਗੈਂਗਸਟਰ ਜੈਪਾਲ ਭੁੱਲਰ ਅਤੇ ਉਸਦੇ 3 ਸਾਥੀਆਂ ਖਿਲਾਫ਼ ਮਾਮਲਾ ਦਰਜ਼ ਕਰ ਭਾਲ ਸ਼ੁਰੂ ਕਰ ਦਿੱਤੀ ਹੈ ।ਓਧਰ ਇਨਾਂ ਘਟਨਾਵਾਂ ਨੂੰ ਲੈਕੇ ਆਦਮੀ ਪਾਰਟੀ ਸੂਬਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ।

ਜਗਰਾਓਂ ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਮਾਮਲਾ, 'ਆਪ' ਦੇ ਕੈਪਟਨ ਸਰਕਾਰ ‘ਤੇ ਵੱਡੇ ਸਵਾਲ

ਆਪ ਦੇ ਨਿਸ਼ਾਨੇ ‘ਤੇ ਸਰਕਾਰ

ਜਗਰਾਓਂ ਤੋਂ ਆਪ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਮੁੱਖਮੰਤਰੀ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਗਏ ਹਨ। ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕੀ ਲੌਕਡਾਊਨ ‘ਚ ਜਿਥੇ ਲੋਕਾਂ ਨੂੰ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਓਥੇ ਗੈਂਗਸਟਰ ਸ਼ਰੇਆਮ ਘੁੰਮ ਰਹੇ ਹਨ ਤੇ ਸ਼ਰੇਆਮ ਗੋਲੀਆਂ ਮਾਰ ਕਤਲ ਕਰ ਰਹੇ ਹਨ।

'ਅਪਰਾਧ ਦੀਆਂ ਵਧੀਆਂ ਘਟਨਾਵਾਂ'

ਮਾਣੂੰਕੇ ਨੇ ਕਿਹਾ ਸੂਬੇ ਚ ਅਪਰਾਧ ਦੀਆਂ ਘਟਨਾਵਾਂ ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਵਿੱਚ ਨਾਕਾਮ ਸਾਬਤ ਹੋਏ ਹਨ। ਮਾਣੂੰਕੇ ਨੇ ਕਿਹਾ ਕਿ ਜੇ ਮੁੱਖ ਮੰਤਰੀ ਤੋਂ ਸੂਬੇ ਦੀ ਕਾਨੂੰਨ ਵਿਵਸਥਾ ਨਹੀਂ ਸੰਭਾਲੀ ਜਾ ਰਹੀ ਤਾਂ ਉਨਾਂ ਨੂੰ ਗ੍ਰਹਿ ਵਿਭਾਗ ਛੱਡ ਦੇਣਾ ਚਾਹੀਦਾ ਹੈ। ਇਸ ਮੌਕੇ ਉਨਾਂ ਵਲੋਂ ਪੀੜਤ ਪਰਿਵਾਰ ਦੇ ਨਾਲ ਦੁੱਖ ਵੀ ਸਾਝਾਂ ਕੀਤਾ ਗਿਆ ।ਉਨਾਂ ਸਰਕਾਰ ਤੋਂ ਪੀੜਤਾਂ ਪਰਿਵਾਰਾਂ ਦੇ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।

'ਪੀੜਤ ਪਰਿਵਾਰਾਂ ਨੂੰ ਦਿੱਤਾ ਜਾਵੇ ਮੁਆਵਜ਼ਾ'

ਉਨਾਂ ਪੀੜਤ ਪਰਿਵਾਰਾਂ ਲਈ ਮੱਦਦ ਦੀ ਮੰਗ ਕਰਦੇ ਕਿਹੈ ਕਿ ਸਰਕਾਰ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਮਾਲੀ ਸਹਾਇਤਾ ਕਰੇ ਤਾਂ ਜੋ ਪਰਿਵਾਰ ਆਪਣੇ ਘਰ ਦਾ ਗੁਜਾਰਾ ਚਲਾ ਸਕਣ।

ਇਹ ਵੀ ਪੜੋ:ਜਗਰਾਓਂ 'ਚ ਬਦਮਾਸ਼ਾਂ ਨਾਲ ਮੁਠਭੇੜ ਦੌਰਾਨ ASI ਸਮੇਤ 2 ਪੁਲਿਸ ਮੁਲਾਜ਼ਮਾਂ ਦੀ ਮੌਤ

ABOUT THE AUTHOR

...view details