ਪੰਜਾਬ

punjab

ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਕੀਤਾ ਸਿੱਧਵਾ ਕਨਾਲ ਵਾਟਰ ਫਰੰਟ ਦਾ ਉਦਘਾਟਨ, ਵਿਕਾਸ ਕਾਰਜ ਕਰਦੇ ਰਹਿਣ ਦਾ ਦਿੱਤਾ ਭਰੋਸਾ

By

Published : May 21, 2023, 4:23 PM IST

ਲੁਧਿਆਣਾ ਵਿਖੇ ਸਿੱਧਵਾ ਕਨਾਲ ਨਹਿਰ 'ਤੇ ਸਥਿਤ ਵਾਟਰ ਫਰੰਟ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ 2 ਵਾਟਰ ਫਰੰਟਾਂ ਦਾ ਉਦਘਾਟਨ ਕੀਤਾ ਗਿਆ ਹੈ, ਦੋਵਾਂ ਦੀ ਲਾਗਤ ਕਰੀਬ 8 ਕਰੋੜ ਰੁਪਏ ਹੈ। ਨਿੱਝਰ ਨੇ ਜਿਥੇ ਕਨਾਲ ਵਾਟਰ ਫਰੰਟ ਦਾ ਉਦਘਾਟਨ ਕੀਤਾ ਉਥੇ ਹੀ ਇਸ ਮੌਕੇ ਨੋਟਬੰਦੀ 'ਤੇ ਵੀ ਬੋਲੇ,ਵੱਖ ਵੱਖ ਮੁਦਿਆਂ 'ਤੇ ਪ੍ਰਤੀਕ੍ਰਿਆ ਦਿੱਤੀ।

Minister Inderbir Singh Nijjar inaugurated Sidhwa Kanal water front in ludhiana
ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਕੀਤਾ ਸਿੱਧਵਾ ਕਨਾਲ ਵਾਟਰ ਫਰੰਟ ਦਾ ਉਦਘਾਟਨ,ਵਿਕਾਸ ਕਾਰਜ ਕਰਦੇ ਰਹਿਣ ਦਾ ਦਿੱਤਾ ਭਰੋਸਾ

ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਕੀਤਾ ਸਿੱਧਵਾ ਕਨਾਲ ਵਾਟਰ ਫਰੰਟ ਦਾ ਉਦਘਾਟਨ,ਵਿਕਾਸ ਕਾਰਜ ਕਰਦੇ ਰਹਿਣ ਦਾ ਦਿੱਤਾ ਭਰੋਸਾ

ਲੁਧਿਆਣਾ :ਲੋਕਲ ਬਾਡੀਜ਼ ਮੰਤਰੀ ਇੰਦਰਬੀਰ ਨਿੱਜਰ ਵੱਲੋਂ ਸਿੱਧਵਾ ਕਨਾਲ ਵਾਟਰ ਫਰੰਟ ਦਾ ਉਦਘਾਟਨ ਕੀਤਾ ਗਿਆ,ਇਸ ਮੌਕੇ ਲੋਕਲ ਬਾਡੀਜ਼ ਮੰਤਰੀ ਨੇ ਕਿਹਾ ਕਿ ਇਸ ਨਾਲ ਸ਼ਹਿਰ ਦੀ ਸੁੰਦਰਤਾ ਵਿੱਚ ਹੋਰ ਵਾਧਾ ਹੋਵੇਗਾ, ਉਨ੍ਹਾਂ ਕਿਹਾ ਕਿ ਇਸ ਨਾਲ ਲੋਕ ਇਲਾਕੇ ਵਿੱਚ ਕੂੜਾ ਆਦਿ ਨਹੀਂ ਸੁੱਟ ਸਕਣਗੇ, ਸਥਾਨਕ ਲੋਕਾਂ ਨੂੰ ਨਹਿਰ ਚ ਕੂੜਾ-ਕਰਕਟ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਵਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ, ਅਸੀਂ ਚੋਣਾਂ ਨੂੰ ਦੇਖ ਕੇ ਕੰਮ ਨਹੀਂ ਕਰਦੇ, ਸਗੋਂ ਸ਼ਹਿਰ ਦੇ ਵਿਕਾਸ ਲਈ ਕੰਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ।

ਇਸ ਮੌਕੇ ਮੰਤਰੀ ਨੇ ਕਿਹਾ ਕਿ ਲੋਕ ਗੰਦੀ ਥਾਂ ਵੇਖ ਕੇ ਹੋਰ ਗੰਦ ਸੁੱਟਦੇ ਹਨ ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਵਿਚ ਹਰ ਇਕ ਚੀਜ਼ ਨੂੰ ਸੁਧਾਰਿਆ ਜਾਵੇ ਲੋਕਾਂ ਨੂੰ ਕਜਗਰੁਕ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਡਿਸਪੋਜ਼ਲ ਚੀਜ਼ਾਂ ਦੀ ਵਰਤੋਂ ਕੀਤੀ ਜਾਵੇ ਜੋ ਸਮੇਂ ਸਰ ਨਸ਼ਟ ਕੀਤੀਆਂ ਜਾ ਸਕਣ, ਇਸ ਦੇ ਨਾਲ ਹੀ ਗੁਰੂ ਘਰ ਅਤੇ ਪੂਜਾ ਸਥਾਨਾਂ 'ਤੇ ਵਰਤੇ ਜਾਣ ਵਾਲੇ ਫੁੱਲਾਂ ਦੀ ਮੁੜ ਵਰਤੋਂ ਦਾ ਵੀ ਹੀਲਾ ਕਰ ਰਹੇ ਹਨ।

  1. ਨਸ਼ੇ ਦੀ ਓਵਰਡੋਜ਼ ਨਾਲ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਪਬਲਿਕ ਬਾਥਰੂਮ ’ਚੋਂ ਮਿਲੀ ਲਾਸ਼
  2. ਰੁਕਣ ਦਾ ਇਸ਼ਾਰਾ ਦੇਣ 'ਤੇ ਕਾਰ ਚਾਲਕ ਨੇ ਹੋਮਗਾਰਡ 'ਤੇ ਚੜ੍ਹਾਈ ਕਾਰ, ਹੋਮਗਾਰਡ ਜਖ਼ਮੀ
  3. ਸ਼ਿਮਲਾ ਮਿਰਚ ਦੇ ਭਾਅ 'ਚ ਲਗਾਤਾਰ ਆ ਰਹੀ ਗਿਰਾਵਟ, ਕਾਸ਼ਤਕਾਰਾਂ 'ਚ ਚਿੰਤਾ ਦਾ ਆਲਮ

ਨੋਟਬੰਦੀ ਇੱਕ ਵੱਡਾ ਵਿਸ਼ਾ : ਇਸ ਮੌਕੇ ਨਗਰ ਨਿਗਮ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਸੂਚੀ ਤਿਆਰ ਕਰ ਰਹੇ ਹਾਂ ਅਤੇ ਜਲਦੀ ਹੀ ਨਗਰ ਨਿਗਮ ਚੋਣਾਂ ਕਰਵਾਈਆਂ ਜਾਣਗੀਆਂ, ਹਾਲਾਂਕਿ ਉਨ੍ਹਾਂ ਨੇ ਤਰੀਕ ਬਾਰੇ ਕੁਝ ਵੀ ਨਹੀਂ ਦੱਸਿਆ। ਇਸ ਮੌਕੇ ਉਨ੍ਹਾਂ ਆਰ.ਬੀ.ਆਈ ਬੈਂਕ ਵੱਲੋਂ ਕੀਤੀ ਨੋਟਬੰਦੀ ਬਾਰੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਇਹ ਉਦਯੋਗ ਲਈ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ, ਕਿਉਂਕਿ ਜਿਹੜੇ ਲੋਕ ਕਾਲੇ ਧਨ ਨੂੰ ਸੰਭਾਲ ਕੇ ਚੋਣਾਂ ਵਿੱਚ ਵੰਡਦੇ ਹਨ ਅਤੇ ਸ਼ਰਾਬ ਵੰਡਦੇ ਹਨ, ਉਨ੍ਹਾਂ ਨੂੰ ਇਸ ਬਾਰੇ ਚਿੰਤਾ ਕਰਨੀ ਚਾਹੀਦੀ ਹੈ।

ਜਥੇਦਾਰ ਦੇ ਮਸਲੇ 'ਤੇ ਦਿੱਤੀ ਪ੍ਰਤੀਕ੍ਰਿਆ : ਕੈਬਨਿਟ ਮੰਤਰੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਅਕਾਲੀ ਦਲ ਦਰਮਿਆਨ ਚੱਲ ਰਹੀ ਖਿੱਚੋਤਾਣ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਸਭ ਤੋਂ ਉੱਚਾ ਹੈ, ਜਿਨ੍ਹਾਂ ਨੂੰ ਤਨਖਾਹ ਦਾ ਕੋਈ ਫ਼ਿਕਰ ਨਹੀਂ ਹੋਣੀ ਚਾਹੀਦਾ ਉਨ੍ਹਾਂ ਦੇ ਨਾਂ ਤੇ ਜ਼ਮੀਨ ਹੋਣੀ ਚਹਿਦੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਅਕਾਲੀ ਫੂਲਾ ਸਿੰਘ ਨੇ ਉਨ੍ਹਾਂ ਨੂੰ ਕੋੜੇ ਮਾਰਨ ਦਾ ਹੁਕਮ ਦੇ ਦਿੱਤਾ ਸੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਜੱਥੇਦਾਰ ਸਾਹਿਬ ਦੇ ਆਪਣੇ ਫੈਸਲੇ ਹੋਣੇ ਚਾਹੀਦੇ ਹਨ।

ABOUT THE AUTHOR

...view details