ਪੰਜਾਬ

punjab

ਪੀਏਯੂ ਦੀ ਲੂਡੋ ਦੇ ਵਿਦੇਸ਼ਾਂ ਵਿੱਚ ਚਰਚੇ ! ਮਨੋਰੰਜਨ ਦੇ ਨਾਲ ਖੇਤੀ ਗਿਆਨ ਦੇ ਨਾਲ ਭਰਪੂਰ, ਅਫ਼ਰੀਕਾ ਤਕ ਡਿਮਾਂਡ...

By

Published : Jul 22, 2023, 5:07 PM IST

ਪੀਏਯੂ ਵੱਲੋਂ ਕਿਸਾਨਾਂ ਨੂੰ ਖੇਡ-ਖੇਡ ਵਿੱਚ ਖੇਤੀ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਬਣਾਈ ਗਈ ਲੂਡੋ ਦੀ ਹੁਣ ਵਿਦੇਸ਼ਾਂ ਵਿੱਚ ਵੀ ਡਿਮਾਂਡ ਵੱਧ ਰਹੀ ਹੈ। ਅਫ਼ਰੀਕਾ ਦੇ ਤਨਜ਼ਾਨੀਆ ਵਿੱਚ ਕਿਸਾਨਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਲੂਡੋ ਖੇਡਣ ਦੀ ਵਾਇਰਲ ਹੋ ਰਹੀ ਹੈ। ਪੜ੍ਹੋ ਪੂਰੀ ਖਬਰ...

Ludo talks about agriculture information by the communication department of PAU
ਪੀਏਯੂ ਦੀ ਲੂਡੋ ਦੇ ਵਿਦੇਸ਼ਾਂ ਵਿੱਚ ਚਰਚੇ ! ਮਨੋਰੰਜਨ ਦੇ ਨਾਲ ਖੇਤੀ ਗਿਆਨ ਦੇ ਨਾਲ ਭਰਪੂਰ, ਅਫ਼ਰੀਕਾ ਤਕ ਡਿਮਾਂਡ...

ਪੀਏਯੂ ਦੀ ਲੂਡੋ ਦੇ ਵਿਦੇਸ਼ਾਂ ਵਿੱਚ ਚਰਚੇ ! ਮਨੋਰੰਜਨ ਦੇ ਨਾਲ ਖੇਤੀ ਗਿਆਨ ਦੇ ਨਾਲ ਭਰਪੂਰ, ਅਫ਼ਰੀਕਾ ਤਕ ਡਿਮਾਂਡ...

ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਡ-ਖੇਡ ਵਿੱਚ ਖੇਤੀ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਬਣਾਈ ਗਈ ਲੂਡੋ ਦੀ ਹੁਣ ਵਿਦੇਸ਼ਾਂ ਵਿੱਚ ਵੀ ਡਿਮਾਂਡ ਵੱਧ ਰਹੀ ਹੈ। ਅਫ਼ਰੀਕਾ ਦੇ ਤਨਜ਼ਾਨੀਆ ਵਿੱਚ ਕਿਸਾਨਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਲੂਡੋ ਖੇਡਣ ਦੀ ਵਾਇਰਲ ਹੋ ਰਹੀ ਹੈ। ਇਹ ਲੂਡੋ ਪੀਏਯੂ ਦੇ ਵਿੱਚ ਓਥੋਂ ਦੀ ਭਾਸ਼ਾ ਵਿੱਚ ਤਿਆਰ ਕਰ ਕੇ ਭੇਜੀ ਗਈ ਹੈ। 1200 ਦੇ ਕਰੀਬ ਖੇਤੀ ਲੂਡੋ ਭੇਜਣ ਤੋਂ ਬਾਅਦ ਹੋਰ ਡਿਮਾਂਡ ਆਈ ਹੈ। ਪੀਏਯੂ ਦੇ ਮਾਹਿਰ ਡਾਕਟਰਾਂ ਵਲੋਂ ਤਨਜ਼ਾਨੀਆ ਵਿੱਚ ਇਸ ਸਬੰਧੀ ਇਕ ਬਕਾਇਦਾ ਵਰਕਸ਼ਾਪ ਵੀ ਲਗਾਈ ਗਈ ਹੈ।

ਕਈ ਭਾਸ਼ਾਵਾਂ ਵਿੱਚ ਅਨੁਵਾਦ: ਪੀਏਯੂ ਵੱਲੋਂ ਖੇਤੀ ਲੋੜਾਂ ਲਈ ਬਣਾਈ ਇਸ ਲੂਡੋ ਨੂੰ ਪਹਿਲਾਂ ਪੰਜਾਬੀ ਵਿੱਚ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਇਸ ਦੀ ਮਹਾਰਾਸ਼ਟਰ ਦੇ ਕਿਸਾਨਾਂ ਨੇ ਵੀ ਮੰਗ ਕੀਤੀ, ਜਿਸ ਤੋਂ ਬਾਅਦ ਇਸ ਨੂੰ ਹਿੰਦੀ ਵਿੱਚ ਅਨੁਵਾਦ ਕੀਤਾ ਗਿਆ। ਇਸ ਦੀ ਕੀਮਤ ਮਹਿਜ਼ 60 ਰੁਪਏ ਦੀ ਹੈ ਅਤੇ ਪੀਏਯੂ ਵਿੱਚ ਉਪਲਭਧ ਹੈ। ਪੀਏਯੂ ਲੁਧਿਆਣਾ ਦੇ ਗੇਟ 1 ਦੇ ਬਾਹਰ ਦੁਕਾਨ ਤੋਂ ਵੀ ਇਹ ਲੂਡੋ ਅਸਾਨੀ ਨਾਲ ਮਿਲ ਜਾਂਦੀ ਹੈ। ਸੰਚਾਰ ਵਿਭਾਗ ਦੀ ਖੋਜ ਵਿੱਚ ਇਹ ਖੁਲਾਸਾ ਹੈ ਕਿ ਇਸ ਲੂਡੋ ਖੇਡਣ ਤੋਂ ਬਾਅਦ ਕਿਸਾਨਾਂ ਦੇ ਗਿਆਨ ਵਿੱਚ 45 ਤੋਂ 55 ਫੀਸਦੀ ਤੱਕ ਦਾ ਵਾਧਾ ਹੁੰਦਾ ਹੈ। ਪੰਜਾਬ ਦੇ ਨਾਲ ਦੇਸ਼ ਦੇ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਵੀ ਇਹ ਭੇਜੀ ਜਾ ਰਹੀ ਹੈ।

ਇਹ ਸਿਰਫ ਲੂਡੋ ਨਹੀਂ, ਇਹ ਖੇਤੀ ਵਿਗਿਆਨਕ ਲੂਡੋ ਹੈ। ਇਸ ਨਾਲ ਕਿਸਾਨਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। ਪਹਿਲਾਂ ਇਸ ਨਰਮੇ ਤੇ ਕਪਾਹ ਉਤੇ ਇਸ ਦੀ ਖੋਜ ਕੀਤੀ ਸੀ, ਹੁਣ ਅਸੀਂ ਦੂਜੀਆਂ ਫਸਲਾਂ ਨੂੰ ਲੈ ਕੇ ਵੀ ਇਸ ਤਰ੍ਹਾਂ ਦੀ ਕਾਢ ਕੱਢਾਂਗੇ। -ਡਾਕਟਰ ਅਨਿਲ ਸ਼ਰਮਾ, ਸੰਚਾਰ ਵਿਭਾਗ ਪੀਏਯੂ ਲੁਧਿਆਣਾ


ਕਪਾਹ ਅਤੇ ਝੋਨੇ ਦੀ ਤਕਨੀਕ : ਦਰਅਸਲ ਇਸ ਲੂਡੋ ਦੇ ਵਿੱਚ ਸਪ ਪੌੜੀ ਦੀ ਖੇਡ ਹੈ, ਜਿਸ ਵਿੱਚ ਹਰ ਪੜਾਅ ਉਤੇ ਝੋਨਾ ਲਾਉਣ ਅਤੇ ਕਪਾਹ ਲਾਉਣ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਜਿਵੇਂ ਜਿਵੇਂ ਖੇਡ ਅੱਗੇ ਵੱਧਦੀ ਹੈ, ਕਿਸਾਨਾਂ ਨੂੰ ਪੌੜੀ ਨਾਲ ਉਪਰ ਕਿਵੇਂ ਚੜ੍ਹਿਆ ਜਾਂਦਾ, ਭਾਵ ਕਿ ਖੇਤੀ ਵਿੱਚ ਕਿਵੇਂ ਵੱਧ ਝਾੜ ਘੱਟ ਖਰਚੇ ਕੀਤੇ ਜਾ ਸਕਦੇ ਹਨ। ਇਸ ਨਾਲ ਕਿਵੇਂ ਭਰਪੂਰ ਝਾੜ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਪ ਕਿਵੇਂ ਲੜਦਾ ਹੈ ਭਾਵ ਕੇ ਕਿਸਾਨਾਂ ਨੂੰ ਖੇਤੀ ਵਿੱਚ ਕਿੱਥੇ ਨੁਕਸਾਨ ਹੁੰਦਾ ਹੈ, ਜਿਵੇਂ ਸਿਫਾਰਸ਼ ਕਿਸਮਾਂ ਨੂੰ ਨਜ਼ਰਅੰਦਾਜ਼ ਕਰਨਾ, ਲੋੜ ਤੋਂ ਵੱਧ ਪਾਣੀ ਅਤੇ ਸਪਰੇਅ ਕਰਨਾ। ਆਪਣੀ ਫਸਲ ਦਾ ਸਮੇਂ-ਸਮੇਂ ਉਤੇ ਨਰੀਖਣ ਨਾ ਕਰਨਾ ਆਦਿ, ਦਾ ਸੁਨੇਹਾ ਸਪ ਲੜਨ ਵਾਲੀ ਥਾਂ ਉਤੇ ਹੈ, ਜਿਸ ਤੋਂ ਕਿਸਾਨਾਂ ਨੂੰ ਪਤਾ ਲਗਦਾ ਹੈ ਕੇ ਖੇਤੀ ਵਿੱਚ ਕਿਸ ਤਕਨੀਕ ਨੂੰ ਅਪਨਾਉਣਾ ਹੈ ਅਤੇ ਕਿਸ ਤੋਂ ਗੁਰੇਜ਼ ਕਰਨਾ ਹੈ।

ਕਈ ਖਿਤਾਬ ਜਿੱਤ ਚੁੱਕੀ ਹੈ ਇਹ ਲੂਡੋ :ਖੇਤੀਬਾੜੀ ਯੂਨਵਰਸਿਟੀ ਵੱਲੋਂ ਸਥਾਪਿਤ ਇਹ ਲੂਡੋ ਦੇਸ਼ ਭਰ ਵਿੱਚ ਕਈ ਇਨਾਮ ਹਾਸਲ ਕਰ ਚੁੱਕੀ ਹੈ, ਜੋਕਿ ਕਿਸਾਨਾਂ ਦੇ ਗਿਆਨ ਵਿੱਚ ਮਨੋਰੰਜਨ ਤਹਿਤ ਵਾਧਾ ਕਰਨ ਦਾ ਇਕ ਨਿਵੇਕਲਾ ਸ੍ਰੋਤ ਹੈ। ਭਾਰਤ ਭਰ ਵਿੱਚ ਹੋਏ ਮੁਕਾਬਲਿਆਂ ਵਿੱਚ 44 ਵਸਤਾਂ ਆਈਆਂ ਸਨ, ਜਿਨ੍ਹਾਂ ਵਿੱਚ ਪਹਿਲਾਂ 13 ਫਿਰ 6 ਦੀ ਚੋਣ ਹੋਈ ਅਤੇ ਅਖੀਰ ਵਿੱਚ 3 ਵਸਤਾਂ 'ਚ ਇਸ ਲੂਡੋ ਨੇ ਆਪਣਾ ਨਾਂਅ ਸ਼ਾਮਿਲ ਕੀਤਾ ਹੈ, ਜੋਕਿ ਕਿਸਾਨਾਂ ਦੇ ਗਿਆਨ ਚ ਵਾਧੇ ਦਾ ਇਕ ਚੰਗਾ ਸ੍ਰੋਤ ਹੈ। ਇਸ ਕਰਕੇ ਪੀਏਯੂ ਵੱਲੋਂ ਵਿਕਸਿਤ ਇਸ ਲੂਡੋ ਦੀ ਕਾਫੀ ਅਹਿਮੀਅਤ ਹੈ।

ABOUT THE AUTHOR

...view details