ਪੰਜਾਬ

punjab

ਦਿਹਾੜੀਦਾਰ ਦੀ 200 ਰੁਪਏ ਨੇ ਬਦਲੀ ਜ਼ਿੰਦਗੀ, ਨਿਕਲੀ ਕਰੋੜਾਂ ਦੀ ਲਾਟਰੀ

By

Published : Feb 2, 2022, 9:02 AM IST

ਅੰਗਦ ਪਿਛਲੇ 14 ਸਾਲਾਂ ਤੋਂ ਟਿਕਟਾਂ ਖਰੀਦ ਕੇ ਆਪਣੀ ਅਜ਼ਮਾ ਰਿਹਾ ਹੈ, ਪਰ ਇਸ ਵਾਰ 29 ਜਨਵਰੀ ਨੂੰ ਹੋਏ ਡਰਾਅ ਵਿੱਚ ਕਿਸਮਤ ਅੰਗਦ ਦੇ ਨਾਲ ਰਹੀ ਅਤੇ ਨਿਕਲ ਗਈ 1 ਕਰੋੜ, 20 ਲੱਖ ਦੀ ਲਾਟਰੀ (won 1 crore 20 lakhs in lottery) ।

Ludhiana Daily wager won 1 crore
ਦਿਹਾੜੀਦਾਰ ਦੀ ਨਿਕਲੀ 1.2 ਕਰੋੜ ਦੀ ਲਾਟਰੀ

ਲੁਧਿਆਣਾ:ਜ਼ਿਲ੍ਹੇ ਦਾ ਰਹਿਣ ਵਾਲਾ ਅੰਗਦ ਸਿੰਘ ਕੱਪੜੇ ਦੀ ਦੁਕਾਨ ਉੱਤੇ ਕੰਮ ਕਰਦਾ ਹੈ। ਸ਼ਹਿਰ ਵਿੱਚ ਫੇਰੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਲੇ ਅਗੰਦ ਦੀ ਕਿਸਮਤ ਰਾਤੋ-ਰਾਤ ਬਦਲ ਗਈ। ਅੰਗਦ ਪਿਛਲੇ 14 ਸਾਲਾਂ ਤੋਂ ਟਿਕਟਾਂ ਖਰੀਦ ਕੇ ਆਪਣੀ ਅਜ਼ਮਾ ਰਿਹਾ ਹੈ, ਪਰ ਇਸ ਵਾਰ 29 ਜਨਵਰੀ ਨੂੰ ਹੋਏ ਡਰਾਅ ਵਿੱਚ ਕਿਸਮਤ ਅੰਗਦ ਦਾ ਸਾਥ ਦਿੱਤੇ, ਉਸ ਦੀ 1 ਕਰੋੜ, 20 ਲੱਖ ਦੀ ਲਾਟਰੀ ਨਿਕਲੀ ਹੈ।

ਅੰਗਦ ਦੇ ਘਰ ਵਿੱਚ ਉਸ ਨਾਲ, ਉਸ ਦੀ ਪਤਨੀ ਅਤੇ 3 ਬੇਟੀਆਂ ਹਨ। 29 ਜਨਵਰੀ ਨੂੰ ਹੋਏ ਡਰਾਅ ਵਿੱਚ ਕਿਸਮਤ ਅੰਗਦ ਦਾ ਸਾਥ ਦਿੱਤੇ, ਉਸ ਦੀ 1 ਕਰੋੜ, 20 ਲੱਖ ਦੀ ਲਾਟਰੀ ਨਿਕਲੀ ਹੈ। ਅੰਗਦ ਨੇ ਚੰਡੀਗੜ੍ਹ ਪੰਜਾਬ ਸਰਕਾਰ ਦੇ ਯੋਜਨਾ ਭਵਨ ਵਿੱਚ ਪਹੁੰਚ ਕੇ ਆਪਣੀ ਲਾਟਰੀ ਦਾ ਦਾਅਵਾ ਕੀਤਾ ਹੈ ਅਤੇ ਕਾਗਜ਼ੀ ਕਾਰਵਾਈ ਪੂਰੀ ਕੀਤੀ।

ਪੰਜਾਬ ਸਟੇਟ ਲਾਟਰੀ ਮੰਥਲੀ 200 ਦੀ ਸਕੀਮ ਤਹਿਤ ਅੰਗਦ ਨੇ 26 ਜਨਵਰੀ ਨੂੰ ਲੁਧਿਆਣਾ ਕਾਊਂਟਰ ਤੋਂ 200 ਰੁਪਏ ਦੀ ਲਾਟਰੀ ਖ਼ਰੀਦੀ ਸੀ ਜਿਸ ਦਾ ਡਰਾਅ 29 ਜਨਵਰੀ ਨੂੰ ਆਇਆ। ਅੰਗਦ ਦਾ ਕਹਿਣਾ ਹੈ ਕਿ ਹੁਣ ਉਹ ਇਨ੍ਹਾਂ ਪੈਸਿਆਂ ਨਾਲ ਆਪਣੀ ਨਵੀਂ ਦੁਕਾਨ ਖ਼ਰੀਦੇਗਾ ਅਤੇ ਨਿਵੇਸ਼ ਕਰੇਗਾ।

ਇਹ ਵੀ ਪੜ੍ਹੋ:ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ 'ਤੇ ਪਾਬੰਦੀ

ABOUT THE AUTHOR

...view details