ਪੰਜਾਬ

punjab

ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਘਟੇ, ਸਰਕਾਰ ਦੇ ਰਹੀ ਇਹ ਸਹੂਲਤਾਂ

By

Published : Oct 12, 2022, 1:50 PM IST

ਲੁਧਿਆਣਾ 'ਚ ਹੁਣ ਤੱਕ ਪਰਾਲੀ ਨੂੰ ਅੱਗ ਲਾਉਣ ਦੇ 12 ਮਾਮਲੇ ਆਏ ਹਨ। ਪਿਛਲੇ ਸਾਲ ਨਾਲੋਂ ਹੁਣ ਤੱਕ 10 ਹਜ਼ਾਰ ਘੱਟ ਮੀਟ੍ਰਿਕ ਟਨ ਘੱਟ ਝੋਨਾ ਮੰਡੀਆਂ ਵਿਚ ਆਇਆ ਹੈ। ਖੇਤੀਬਾੜੀ ਅਫ਼ਸਰ ਨੇ ਕਿਹਾ ਮੀਂਹ ਕਰਕੇ ਵਿਘਨ ਪਿਆ ਹੈ।

Ludhiana agriculture update
ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਘਟੇ

ਲੁਧਿਆਣਾ: ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ, ਜੇਕਰ ਜ਼ਿਲ੍ਹਾਂ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 1 ਲੱਖ 4 ਹਜ਼ਾਰ 362 ਮੀਟ੍ਰਿਕ ਟਨ ਝੋਨਾ ਮੰਡੀਆਂ ਵਿੱਚ ਆ ਚੁੱਕਾ ਹੈ ਅਤੇ ਪਿਛਲੇ ਸਾਲ ਨਾਲੋਂ ਇਹ ਲਗਭਗ 10 ਹਜ਼ਾਰ ਮੀਟ੍ਰਿਕ ਟਨ ਘੱਟ ਹੈ ਕਿਉਂਕਿ ਪਿਛਲੇ ਸਾਲ ਅੱਜ ਤੱਕ ਮੰਡੀਆਂ ਦੇ ਵਿਚ 1 ਲੱਖ 14 ਹਜ਼ਾਰ 500 ਮੀਟ੍ਰਿਕ ਟਨ ਝੋਨਾ ਮੰਡੀਆਂ ਵਿੱਚ ਆ ਚੁੱਕਾ ਸੀ।

ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਅਮਨਜੀਤ ਸਿੰਘ ( Ludhiana Agriculture Officer Amanjit Singh) ਨੇ ਦੱਸਿਆ ਹੈ ਕਿ ਮੀਂਹ ਕਰਕੇ ਇਸ ਵਾਰ ਮੰਡੀਆਂ ਵਿੱਚ ਝੋਨੇ ਦੀ ਆਮਦ ਦੇ ਅੰਦਰ ਥੋੜੀ ਦੇਰੀ ਆਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਦੇ ਵਿਚ ਸੁਚੱਜੇ ਪ੍ਰਬੰਧ ਹਨ ਅਤੇ ਲਗਾਤਾਰ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਵੀ ਹੋ ਰਹੀ ਹੈ। ਲਿਫਟਿੰਗ ਅਤੇ ਬਾਰਦਾਨੇ ਦੀ ਵੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਆਪਣਾ ਪੂਰਾ ਝੋਨਾ ਸੁਕਾ ਕੇ ਮੰਡੀਆਂ 'ਚ ਲੈ ਕੇ ਆਉਣ ਦੀ ਅਪੀਲ ਕੀਤੀ ਹੈ।

ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਘਟੇ

ਉੱਥੇ ਹੀ ਦੂਜੇ ਪਾਸੇ ਹੁਣ ਤੱਕ ਲੁਧਿਆਣੇ ਜ਼ਿਲ੍ਹੇ ਦੇ ਅੰਦਰ ਪਰਾਲੀ ਨੂੰ ਅੱਗ ਲਾਉਣ ਦੇ 12 ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਸਮਰਾਲਾ ਹਲਕੇ ਤੋਂ ਆਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਲੁਧਿਆਣਾ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਪੰਜਾਬ ਭਰ 'ਚ 10 ਵੇਂ ਨੰਬਰ 'ਤੇ ਆਇਆ ਸੀ ਪਰ ਇਸ ਵਾਰ ਅਸੀਂ ਇਸ ਨੂੰ ਸਭ ਤੋਂ ਪਿੱਛੇ ਲੈ ਕੇ ਜਾਵਾਂਗੇ।

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਸੁਪਰ ਸੀਡਰ ਅਤੇ ਹੈਪੀ ਸੀਡਰ ਤੋਂ ਇਲਾਵਾ ਅਸੀਂ ਸਮਾਰਟ ਸੀਡਰ ਵੀ ਕਿਸਾਨਾਂ ਨੂੰ ਮੁਹੱਈਆ ਕਰਵਾ ਰਹੇ ਹਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਪਰਾਲੀ ਸਾਂਭਣ ਲਈ ਮਸ਼ੀਨਰੀ 50 ਫੀਸਦੀ ਸਬਸਿਡੀ 'ਤੇ ਦਿੱਤੀ ਜਾ ਰਹੀ ਹੈ। ਜਦੋਂ ਕਿ ਕਾਰਪੋਰੇਟਿਵ ਸੁਸਾਇਟੀ ਨੂੰ 80 ਫੀਸਦੀ ਸਬਸਿਡੀ 'ਤੇ ਇਹ ਮਸ਼ੀਨਰੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਵਾਰ ਖਾਸ ਤੌਰ ਤੇ ਛੋਟੇ ਕਿਸਾਨਾਂ ਦਾ ਵੀ ਧਿਆਨ ਰੱਖਿਆ ਗਿਆ ਹੈ ਉਨ੍ਹਾਂ ਨੂੰ ਕਾਰਪੋਰੇਟਿਵ ਸੁਸਾਇਟੀ ਦੇ ਨਾਲ ਜੋੜਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਵੀ ਮਸ਼ੀਨਾਂ ਮਿਲ ਸਕਣ ਉਨ੍ਹਾਂ ਕਿਹਾ ਕਿ ਜੋ ਪਰਾਲੀ ਨੂੰ ਅੱਗ ਲਾਉਣ 'ਤੇ ਫਿਲਹਾਲ ਮਾਮਲੇ ਆਏ ਹਨ ਉਹ ਕੋਈ ਵੱਡੇ ਖੇਤ ਵਿੱਚ ਨਹੀਂ ਸਗੋਂ ਛੋਟੇ ਖੇਤਾਂ ਵਿਚ ਆਏ ਹਨ।

ਉਨ੍ਹਾਂ ਦੱਸਿਆ ਕਿ ਇਸ ਵਾਰ ਅਸੀਂ ਇਸ ਦੇ ਕੰਟਰੋਲ ਕਰਨ ਲਈ ਲਗਾਤਾਰ ਕੈਂਪ ਲਗਾ ਰਹੇ ਹਾਂ ਇੰਨਾ ਹੀ ਨਹੀਂ ਸਰਪੰਚਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਪਿੰਡਾਂ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਈ ਜਾ ਰਹੀ ਹੈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਸਗੋਂ ਉਸ ਦਾ ਜ਼ਿਆਦਾ ਖੇਤ ਵਿੱਚ ਨਿਪਟਾਰਾ ਕਰਨ ਜਾਂ ਫਿਰ ਮਸ਼ੀਨਰੀ ਰਾਹੀਂ ਪੰਡਾਂ ਬਣਾ ਕੇ ਉਸ ਨੂੰ ਵੇਚ ਦੇਣ।

ਇਹ ਵੀ ਪੜ੍ਹੋ:-ਘਰ ਦੀ ਛੱਤ ਉੱਤੇ ਡਰੈਗਨ ਫਰੂਟ ਦੀ ਖੇਤੀ ਕਰਦੈ ਇਹ ਜੋੜਾ, ਇਸ ਤਰ੍ਹਾਂ ਬਣਿਆ ਸਬੱਬ

ABOUT THE AUTHOR

...view details