ਪੰਜਾਬ

punjab

ਵੀਡੀਓ: 13 ਸਾਲ ਦੇ ਪੋਤੇ ਨੇ ਦਾਦੇ ਨਾਲ ਮਿਲ ਕੇ ਬਣਾਈ ਕਾਰ

By

Published : Jul 3, 2021, 10:02 PM IST

Updated : Jul 3, 2021, 10:32 PM IST

ਲੁਧਿਆਣਾ ਦੇ ਵਿੱਚ ਇੱਕ ਦਾਦੇ ਪੋਤੇ ਨੇ ਦੇਸੀ ਜੁਗਾੜ ਲਗਾ ਕੇ ਇੱਕ ਸਪੈਸ਼ਲ ਕਾਰ ਬਣਾਈ ਗਈ ਹੈ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। 13 ਸਾਲਾ ਪੋਤੇ ਨੇ ਆਪਣੇ ਦਾਦੇ ਦੀ ਮਦਦ ਦੇ ਨਾਲ ਇਸ ਕਾਰ ਨੂੰ ਕਰੀਬ 10 ਮਹੀਨਿਆਂ ਦੇ ਵਿੱਚ ਤਿਆਰ ਕੀਤਾ ਗਿਆ ਹੈ।

ਦਾਦੇ-ਪੋਤੇ ਦਾ ਦੇਸੀ ਜੁਗਾੜ
ਦਾਦੇ-ਪੋਤੇ ਦਾ ਦੇਸੀ ਜੁਗਾੜ

ਲੁਧਿਆਣਾ: ਜ਼ਿਲ੍ਹੇ ‘ਚ ਇੱਕ ਦਾਦੇ ਅਤੇ ਪੋਤੇ ਦੀ ਜੋੜੀ ਨੇ ਕਮਾਲ ਕਾਰ ਕਰ ਦਿਖਾਇਆ ਹੈ। 13 ਸਾਲ ਦੇ ਸੁਖਬੀਰ ਜੋ ਕਿ ਅੱਠਵੀਂ ਕਲਾਸ ਦਾ ਵਿਦਿਆਰਥੀ ਹੈ ਉਸ ਨੇ ਆਪਣੇ ਦਾਦੇ ਦੀ ਮਦਦ ਨਾਲ ਇਕ ਕਾਰ ਬਣਾ ਦਿੱਤੀ ਹੈ ਜੋ ਕਿ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।

'ਕਾਰ ਤੇ ਲਗਾਇਆ ਐਕਟਿਵਾ ਦਾ ਇੰਜਣ'

ਲਗਪਗ ਦਸ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਸੁਖਬੀਰ ਨੇ ਇਸ ਕਾਰ ਨੂੰ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰ ਦੇ ਵਿਚ ਵਿਸ਼ੇਸ਼ ਤੌਰ ‘ਤੇ ਐਕਟਿਵਾ ਦਾ ਇੰਜਣ ਲੱਗਾ ਹੈ ਅਤੇ ਇਸਦਾ ਪੂਰਾ ਢਾਂਚਾ ਵੀ ਉਨ੍ਹਾਂ ਨੇ ਖੁਦ ਤਿਆਰ ਕਰਵਾਇਆ ਹੈ।

'ਪੋਤਾ ਸੀ ਪਬਜੀ ਖੇਡਣ ਦਾ ਆਦੀ'

ਉਧਰ ਸੁਖਬੀਰ ਦੇ ਦਾਦਾ ਨੇ ਦੱਸਿਆ ਕਿ ਉਹ ਪੱਬਜੀ ਖੇਡਣ ਦਾ ਆਦੀ ਸੀ ਜਿਸ ਕਰਕੇ ਨੂੰ ਕਿਸੇ ਹੋਰ ਕੰਮ ‘ਤੇ ਲਾਉਣ ਲਈ ਉਨ੍ਹਾਂ ਵੱਲੋਂ ਉਸ ਨੂੰ ਸਲਾਹ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਕਾਰ ਤਿਆਰ ਕੀਤੀ ਗਈ ਹੈ।

'ਡਿਜਾਇਨ ਵੀ ਕੀਤਾ ਖੁਦ ਤਿਆਰ'

ਕਾਰ ਬਣਾਉਣ ਨੂੰ ਲੈਕੇ ਸੁਖਬੀਰ ਨੇ ਦੱਸਿਆ ਕਿ ਉਹ ਪਹਿਲਾਂ ਮੋਟਰਸਾਇਕਲ ਬਣਾਉਣਾ ਚਾਹੁੰਦਾ ਸੀ ਪਰ ਬਾਅਦ ਵਿੱਚ ਉਸ ਦੇ ਦਾਦਾ ਨੇ ਉਸ ਨੂੰ ਕਾਰ ਬਣਾਉਣ ਦੀ ਸਲਾਹ ਦਿੱਤੀ ਜਿਸ ਤੋਂ ਬਾਅਦ ਕੜੀ ਮੁਸ਼ੱਕਤ ਤੋਂ ਬਾਅਦ ਲਗਭਗ ਦੱਸ ਮਹੀਨੇ ਤੋਂ ਬਾਅਦ ਇਹ ਕਾਰ ਤਿਆਰ ਕੀਤੀ ਹੈ।

'ਬੈਕ ਗੇਅਰ ਵੀ ਖੁਦ ਲਗਾਇਆ'

ਉਨ੍ਹਾਂ ਦੱਸਿਆ ਕਿ ਇਸ ਕਾਰ ਵਿਚ ਐਕਟਿਵਾ ਦਾ ਇੰਜਣ ਲਗਾਇਆ ਗਿਆ ਜਿਸ ਤੋਂ ਬਾਅਦ ਇਸ ਦੀ ਬਾਡੀ ਵੀ ਉਨ੍ਹਾਂ ਨੇ ਆਪ ਡਿਜ਼ਾਈਨ ਕੀਤੀ ਅਤੇ ਫਿਰ ਬੈਕ ਗੇਅਰ ਵੀ ਲਗਾਇਆ ਤਾਂ ਜੋ ਆਸਾਨੀ ਨਾਲ ਇਸ ਨੂੰ ਚਲਾਇਆ ਜਾ ਸਕੇ। ਸੁਖਬੀਰ ਨੇ ਇਹ ਵੀ ਦੱਸਿਆ ਕਿ ਉਸ ਨੂੰ ਸ਼ੌਕ ਹੈ ਕਾਰਾ ਦਾ ਅਤੇ ਹੁਣ ਉਹ ਬੈਟਰੀ ਵਾਲੀ ਕਾਰ ਬਣਾਉਣਾ ਚਾਹੁੰਦਾ ਹੈ।

ਦਾਦੇ-ਪੋਤੇ ਦਾ ਦੇਸੀ ਜੁਗਾੜ

ਮਾਪਿਆਂ ਨੂੰ ਅਪੀਲ

ਉੱਧਰ ਦੂਜੇ ਪਾਸੇ ਸੁਖਬੀਰ ਦੇ ਦਾਦਾ ਉੱਦਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਕੋਰੋਨਾ ਦੌਰਾਨ ਜ਼ਿਆਦਾ ਵਿਹਲੇ ਹੋ ਗਏ ਸਨ ਤੇ ਗੇਮਾਂ ਖੇਡਣ ਦੇ ਆਦੀ ਹੋ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੋਤੇ ਨੂੰ ਕਾਰ ਬਣਾਉਣ ਦੀ ਸਲਾਹ ਦਿੱਤੀ। ਸੁਖਬੀਰ ਦੇ ਦਾਦਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਕਾਰ ਬਣਾਉਣ ਦੇ ਵਿੱਚ ਮਦਦ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਦੇ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਬੱਚੇ ਜੋ ਵੀ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਕਣਾ ਨਹੀਂ ਚਾਹੀਦਾ ਜਦਕਿ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਪੁਲਾੜ ਯਾਤਰਾ ‘ਤੇ ਜਾਵੇਗੀ ਭਾਰਤੀ ਦੀ ਇੱਕ ਹੋਰ ਧੀ

Last Updated :Jul 3, 2021, 10:32 PM IST

ABOUT THE AUTHOR

...view details