ਪੰਜਾਬ

punjab

ਲੁਧਿਆਣਾ ਦੀ ਪੁਲਿਸ ਨੂੰ ਪੜ੍ਹਨੇ ਪਾ ਗਏ ਤਿੰਨ ਚੋਰ, ਹਵਾਲਾਤ ਦੀਆਂ ਸਲਾਖਾਂ ਤੋੜ ਕੇ ਹੋਏ ਫਰਾਰ, ਐੱਸਐੱਚਓ ਸਣੇ 3 ਮੁਲਾਜ਼ਮਾਂ 'ਤੇ ਕਾਰਵਾਈ

By

Published : Jul 21, 2023, 10:41 PM IST

Updated : Jul 21, 2023, 10:52 PM IST

ਲੁਧਿਆਣਾ ਵਿੱਚ ਪੁਲਿਸ ਦੀ ਅਣਗਹਿਲੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਤਿੰਨ ਮੁਲਜ਼ਮ ਹਵਾਲਾਤ ਤੋੜ ਕੇ ਭੱਜ ਗਏ ਹਨ। ਥਾਣੇ ਦਾ ਐੱਸਐੱਚਓ ਸਣੇ 3 ਮੁਲਾਜ਼ਮਾਂ ਉੱਤੇ ਕਾਰਵਾਈ ਕੀਤੀ ਗਈ ਹੈ।

In Ludhiana, three accused ran away after breaking the bail
ਲੁਧਿਆਣਾ 'ਚ ਪੁਲਿਸ 'ਤੇ ਸਵਾਲੀਆ ਨਿਸ਼ਾਨ, ਤਿੰਨ ਮੁਲਜ਼ਮ ਹਵਾਲਾਤ ਤੋੜ ਕੇ ਭੱਜੇ, ਥਾਣੇ ਦੇ ਐੱਸਐੱਚਓ ਸਣੇ 3 ਮੁਲਾਜ਼ਮਾਂ 'ਤੇ ਕਾਰਵਾਈ

ਲੁਧਿਆਣਾ ਦੀ ਪੁਲਿਸ ਨੂੰ ਪੜ੍ਹਨੇ ਪਾ ਗਏ ਤਿੰਨ ਚੋਰ

ਲੁਧਿਆਣਾ :ਲੁਧਿਆਣਾ ਦੇ ਡਵੀਜ਼ਨ ਨੰਬਰ ਤਿੰਨ 'ਚ ਆਟੋ ਚੋਰੀ ਕਰਨ ਵਾਲੇ ਤਿੰਨ ਮੁਲਜ਼ਮ ਹਵਾਲਾਤ ਤੋੜ ਕੇ ਫਰਾਰ ਹੋ ਗਏ ਹਨ। ਤਿੰਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਅੱਜ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੀ ਗ੍ਰਿਫਤ ਵਿੱਚੋਂ ਫ਼ਰਾਰ ਹੋ ਗਏ ਹਨ। ਇਸ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਹੁਕਮਾਂ ਉੱਤੇ ਥਾਣਾ ਡੀਜ਼ਲ ਨੰਬਰ ਤਿੰਨ ਦੇ ਐੱਸਐੱਚਓ ਸਣੇ ਮੁਨਸ਼ੀ ਅਤੇ ਇੱਕ ਸਿਪਾਹੀ ਤੇ ਕਾਰਵਾਈ ਕੀਤੀ ਗਈ ਹੈ। ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਹਟਾ ਦਿੱਤਾ ਗਿਆ ਹੈ ਅਤੇ ਸਸਪੈਂਸ਼ਨ ਆਰਡਰ ਜਾਰੀ ਕਰ ਦਿੱਤੇ ਹਨ। ਇਹ ਦੇਰ ਰਾਤ ਦਾ ਮਾਮਲਾ ਦੱਸਿਆ ਜਾ ਰਿਹਾ ਹੈ।

ਅਣਗਹਿਲੀ ਆਈ ਸਾਹਮਣੇ :ਮੁਲਜ਼ਮਾਂ ਦੇ ਭੱਜਣ ਦੀ ਜਦੋਂ ਪੁਲਿਸ ਨੇ ਸਟੇਸ਼ਨ ਅੰਦਰ ਦੀ ਵੀਡੀਓ ਖੰਗਾਲੀ ਤਾਂ ਉਹਨਾਂ ਨੂੰ ਪਤਾ ਲੱਗਾ ਇਸ ਵਿੱਚ ਏਐੱਸਆਈ ਜਸ਼ਨਦੀਪ ਸਿੰਘ ਅਤੇ ਮੁਨਸ਼ੀ ਰੇਸ਼ਮ ਸਿੰਘ ਨੇ ਅਣਗਹਿਲੀ ਕੀਤੀ ਹੈ, ਜਿਸ ਕਰਕੇ ਥਾਣੇ ਦੇ ਐੱਸਐੱਚ ਓ ਦੇ ਨਾਲ ਇਹਨਾਂ ਤੇ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਏਸੀਪੀ ਕੇਂਦਰੀ ਅਸ਼ੋਕ ਕੁਮਾਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਫਰਾਰ ਹੋਏ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।


ਏਸੀਪੀ ਮੁਤਾਬਿਕ ਐੱਸਐੱਚਓ ਨੇ ਬੜੀ ਦਲੇਰੀ ਦੇ ਨਾਲ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਹਨਾਂ ਵਿੱਚੋਂ ਇੱਕ ਨਸ਼ੇ ਕਰਨ ਦਾ ਆਦਿ ਸੀ। ਦੇਰ ਰਾਤ ਉਸਨੇ ਕਿਸੇ ਤਰ੍ਹਾਂ ਹਵਾਲਾਤ ਤੋੜ ਦਿੱਤੀ ਅਤੇ ਉਥੋਂ ਤਿੰਨੇ ਹੀ ਭੱਜਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ ਇਸ ਦੀ ਜਾਣਕਾਰੀ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਦੇ ਦਿੱਤੀ ਹੈ ਅਤੇ ਨਾਲ ਹੀ ਜਿੰਨਾ ਮੁਲਾਜ਼ਮਾਂ ਦੀ ਅਣਗਿਹਲੀ ਕਰਕੇ ਇਹ ਹੋਇਆ ਹੈ, ਉਨ੍ਹਾ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਵੱਡਾ ਸਵਾਲ ਇਹ ਹੈ ਕਿ ਪੁਲਿਸ ਸਟੇਸ਼ਨ ਦੇ ਅੰਦਰੋਂ ਤਿੰਨ ਮੁਲਜ਼ਮ ਫਰਾਰ ਹੋ ਜਾਂਦੇ ਹਨ ਅਤੇ ਪੁਲਿਸ ਨੂੰ ਖਬਰ ਨਹੀਂ ਲੱਗਦੀ। ਜੇਕਰ ਸਲਾਖਾਂ ਤੋੜ ਕੇ ਚੋਰ ਭੱਜ ਸਕਦੇ ਨੇ ਤਾਂ ਉਨ੍ਹਾਂ ਨੂੰ ਕਾਬੂ ਕਰਨਾ ਕਿੰਨਾ ਮੁਸ਼ਕਿਲ ਹੈ। ਇਹ ਮਾਮਲਾ ਜਾਂਚ ਦਾ ਵਿਸ਼ਾ ਹੈ।

Last Updated :Jul 21, 2023, 10:52 PM IST

ABOUT THE AUTHOR

...view details