ਪੰਜਾਬ

punjab

ਲੁਧਿਆਣਾ ਵਿੱਚ ਬੱਸ ਨਾਲ ਟਕਰਾਇਆ ਤੇਜ਼ ਰਫ਼ਤਾਰ ਆਟੋ,ਜਾਨੀ ਨੁਕਸਾਨ ਤੋਂ ਰਿਹਾਅ ਬਚਾਅ

By

Published : Oct 6, 2022, 6:15 PM IST

ਲੁਧਿਆਣਾ ਦੇ ਬੱਸ ਸਟੈਂਡ (Ludhiana Bus Stand ) ਨਜ਼ਦੀਕ ਬ੍ਰੇਕ ਫੇਲ੍ਹ ਹੋਣ ਕਾਰਨ ਥ੍ਰੀ ਵੀਲਰ ਦਾ ਬੱਸ ਨਾਲ ਐਕਸੀਡੈਂਟ ਹੋ ਗਿਆ। ਹਾਦਸੇ ਦੌਰਾਨ ਥਰੀ ਵਿਲਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

High speed auto collided with a bus in Ludhiana, no life was lost
ਲੁਧਿਆਣਾ ਵਿੱਚ ਬੱਸ ਨਾਲ਼ ਟਕਰਾਇਆ ਤੇਜ਼ ਰਫ਼ਤਾਰ ਆਟੋ,ਜਾਨੀ ਨੁਕਸਾਨ ਤੋਂ ਰਿਹਾਅ ਬਚਾਅ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਬੱਸ (Ludhiana Bus Stand ) ਸਟੈਂਡ ਨਜ਼ਦੀਕ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਤੇਜ਼ ਰਫ਼ਤਾਰ ਆਟੋ (High speed auto) ਖੜ੍ਹੀ ਬੱਸ ਨਾਲ ਟਕਰਾਅ (Collision with a parked bus) ਗਿਆ । ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਆਟੋ ਦੀ ਸਪੀਡ ਜ਼ਿਆਦਾ ਹੋਣ ਦੇ ਕਾਰਨ ਆਟੋ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ । ਉਨ੍ਹਾਂ ਕਿਹਾ ਕਈ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ (The passengers were also injured ) ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ

ਲੁਧਿਆਣਾ ਵਿੱਚ ਬੱਸ ਨਾਲ਼ ਟਕਰਾਇਆ ਤੇਜ਼ ਰਫ਼ਤਾਰ ਆਟੋ,ਜਾਨੀ ਨੁਕਸਾਨ ਤੋਂ ਰਿਹਾਅ ਬਚਾਅ

ਇਸ ਮੌਕੇ ਉੱਤੇ ਆਸ ਪਾਸ ਖੜ੍ਹੇ ਲੋਕਾਂ ਵੱਲੋਂ ਸਵਾਰੀਆਂ ਨੂੰ ਆਟੋ ਵਿਚੋਂ ਬਾਹਰ ਕੱਢਿਆ ਗਿਆ ਅਤੇ ਲੋਕਾਂ ਨੇ ਦੱਸਿਆ ਕਿ ਆਟੋ ਵਿੱਚ 10 ਤੋਂ 12 ਸਵਾਰੀਆਂ ਸਨ (There were 10 to 12 passengers in the auto ) ਅਤੇ ਆਟੋ ਦੀ ਸਪੀਡ ਜ਼ਿਆਦਾ (High speed auto) ਹੋਣ ਦੇ ਕਾਰਨ ਐਕਸੀਡੈਂਟ ਹੋਇਆ । ਉਹਨਾਂ ਨੇ ਦੱਸਿਆ ਕਿ ਸਵਾਰੀਆਂ ਦੇ ਕੁਝ ਕੁਝ ਸੱਟਾਂ ਵੀ ਲੱਗੀਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉੱਥੇ ਹੀ ਇਕ ਆਟੋ ਚਾਲਕ ਨੇ ਕਿਹਾ ਕਿ ਉਸ ਦੇ ਆਟੋ ਦੇ ਬ੍ਰੇਕ ਫੇਲ ਹੋ ਜਾਣ ਕਾਰਨ ਇਹ ਐਕਸੀਡੈਂਟ ਹੋਇਆ। ਉਸ ਦੇ ਵੀ ਕੁਝ ਸੱਟਾਂ ਲੱਗੀਆਂ ਹਨ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਪੀ ਆਰ ਟੀ ਸੀ ਦੇ ਮੁਲਾਜ਼ਮਾਂ (Employees of PRTC) ਨੇ ਵੀ ਦੱਸਿਆ ਤੇ ਆਟੋ ਦੀ ਸਪੀਡ ਬਹੁਤ ਜ਼ਿਆਦਾ ਸੀ ਜਿਸ ਦੇ ਕਾਰਨ ਆਟੋ ਬੱਸ ਦੇ ਪਿੱਛੇ ਆ ਕੇ ਬਹੁਤ ਜ਼ੋਰ ਨਾ ਵੱਜਿਆ ਅਤੇ ਆਟੋ ਵਿਚ ਸਵਾਰ ਲੋਕਾਂ ਵਿੱਚੋਂ ਵੀ ਕੁਝ ਲੋਕਾਂ ਦੇ ਸੱਟਾਂ ਲੱਗੀਆਂ। ਮੋਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਭੀੜ ਕਾਫੀ ਜ਼ਿਆਦਾ ਇਕੱਠੇ ਹੋਈ ਸੀ ਜਿਸ ਨੂੰ ਕੱਢਣ ਲਈ ਰਸਤਾ ਬਣਾਇਆ ਗਿਆ ਅਤੇ ਸਬੰਧਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਬੱਚਿਆਂ ਨਾਲ ਭਰੀ ਸਕੂਲ ਵੈਨ ਤੇ ਐਬੂਲੈਂਸ 'ਚ ਹੋਈ ਭਿਆਨਕ ਟੱਕਰ

ABOUT THE AUTHOR

...view details