ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗਿਆਂ ਦਾ ਪਰਦਾਫਾਸ਼ ਲੁਧਿਆਣਾ:ਲੁਧਿਆਣਾ ਦਿਹਾਂਤੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ। ਮੁਹਿੰਮ ਦੇ ਤਹਿਤ ਖੰਨਾ ਪੁਲਿਸ ਵੱਲੋਂ 13 ਅਜਿਹੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੇ ਲਿੰਕ ਸਿੱਧੇ ਤੌਰ ਉਤੇ ਗੈਂਗਸਟਰ ਅੰਮ੍ਰਿਤ ਬਰਾੜ ਅਤੇ ਜੱਗੂ ਭਗਵਾਨਪੁਰੀਆ ਦੇ ਨਾਲ ਹਨ। ਇਨ੍ਹਾਂ ਮੁਲਜ਼ਮਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਲੁਧਿਆਣਾ ਰੇਂਜ ਆਈਜੀ ਵੱਲੋਂ ਖੰਨਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਆਈਜੀ ਕੌਸਤੁਭ ਸ਼ਰਮਾ ਨੇ ਕੀਤੇ ਖੁਲਾਸੇ: ਆਈਜੀ ਕੌਸਤੁਭ ਸ਼ਰਮਾ ਨੇ ਦੱਸਿਆ ਹੈ ਕਿ ਤਫ਼ਤੀਸ਼ ਦੌਰਾਨ ਪਤਾ ਲੱਗਿਆ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਸੰਪਰਕ ਅਮਰੀਕਾ ਵਿਚ ਬੈਠੇ ਗੈਗਸਟਰ ਅੰਮ੍ਰਿਤ ਬਰਾੜ ਲਾਡੀ ਦੇ ਨਾਲ ਹਨ ਇਹ ਸਾਰੇ ਮੈਂਬਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਹਨ। ਉਹਨਾਂ ਦੱਸਿਆ ਕਿ ਇਹ ਕਿਸੇ ਟਾਰਗੇਟ ਕਿਲਿੰਗ ਦੇ ਸਿਲਸਿਲੇ ਦੇ ਵਿੱਚ ਇਕੱਠੇ ਹੋਏ ਸਨ। ਪਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਖੰਨਾ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਹਥਿਆਰ ਵੀ ਬਰਾਮਦ: ਲੁਧਿਆਣਾ ਰੇਂਜ ਆਈ ਜੀ ਨੇ ਦੱਸਿਆ ਕਿ ਇਹਨਾਂ 13 ਮੁਲਜ਼ਮਾਂ ਕੋਲੋਂ ਕੋਲ ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਿਲ ਹੈ। ਉਨ੍ਹਾਂ ਕੋਲੋਂ 5 ਪਿਸਤੌਲ ਅਤੇ ਕੁੱਲ 53 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਵੇਰਵਾ ਇਸ ਪ੍ਰਕਾਰ ਹੈ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦਾ ਵੇਰਵਾ: ਮਹਿੰਦਰ ਵਾਰਮਾ ਪੁੱਤਰ ਰਾਮ ਚਰਨ ਵਾਸੀ ਮੱਧ ਪ੍ਰਦੇਸ਼ ਪ੍ਰਦੇਸ਼), ਰਮੇਸ਼ ਪੁੱਤਰ ਸਰਵਣ ਰਾਮ ਵਾਸੀ ਰਾਜਸਥਾਨ, ਗੁਰਜੰਟ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜ਼ਿਲ੍ਹਾ ਲੁਧਿਆਣਾ, ਸੁਖਵੀਰ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਜ਼ਿਲ੍ਹਾ ਲੁਧਿਆਣਾ, ਸੰਦੀਪ ਸਿੰਘ ਪੁੱਤਰ ਖੁਸ਼ਦੇਵ ਸਿੰਘ ਵਾਸੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਹਰਸਿਮਰਨਜੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ, ਸ਼ਮਸ਼ੇਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ, ਚਾਰਲਸ ਪੁੱਤਰ ਯੂਸਫ ਮਸੀਹ ਵਾਸੀ ਜ਼ਿਲ੍ਹਾ ਗੁਰਦਾਸਪੁਰ, ਪਰਵੀਨ ਸਿੰਘ ਵਾਸੀ ਜ਼ਿਲ੍ਹਾ ਗੁਰਦਾਸਪੁਰ, ਸਰਬਜੋਤ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ, ਦਲਜੀਤ ਕੌਰ ਪੁੱਤਰੀ ਧਰਮ ਸਿੰਘ ਵਾਸੀ ਜ਼ਿਲ੍ਹਾ ਅੰਮ੍ਰਿਤਸਰ, ਰਫੀ ਪੁੱਤਰ ਅਮਰੀਕ ਸਿੰਘ ਵਾਸੀ ਜ਼ਿਲ੍ਹਾ ਮਾਲੇਰਕੋਟਲਾ ਅਤੇ ਵਾਰਿਸ ਅਲੀ ਪੁੱਤਰ ਨਜ਼ੀਰ ਮੁਹੰਮਦ ਵਾਸੀ ਜ਼ਿਲ੍ਹਾ ਮਾਲੇਰਕੋਟਲਾ ਸ਼ਾਮਲ ਹਨ। ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ
ਇਹ ਮੁਲਜ਼ਮਾ ਦੀ ਗ੍ਰਿਫਤਾਰੀ ਬਾਕੀ:ਅੰਮ੍ਰਿਤਪਾਲ ਸਿੰਘ ਵਾਸੀ ਕਪੂਰਥਲਾ, ਜਗਦੀਪ ਸਿੰਘ ਜੱਗੂ ਭਗਵਾਨਪੁਰੀਆ, ਪ੍ਰਗਚ ਸਿੰਘ ਵਾਸੀ ਢਿੱਗੀ ਪਟਿਆਲਾ, ਜੈਕ ਵਾਸੀ ਰਾਜਸਥਾਨ ਅਤੇ ਪ੍ਰਮੋਦ ਬਾਹਮਣ ਵਾਸੀ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।
ਇਹ ਵੀ ਪੜ੍ਹੋ:-ਮਨਪ੍ਰੀਤ ਬਾਦਲ ਦੇ ਅਸਤੀਫ਼ੇ 'ਤੇ ਸਿਆਸਤ ਤੇਜ਼, ਰਾਜਾ ਵੜਿੰਗ ਨੇ ਸ਼ਾਇਰਾਨਾ ਅੰਦਾਜ਼ 'ਚ ਕੱਸਿਆ ਤੰਜ