ਪੰਜਾਬ

punjab

PSEB 10th Result 2019: ਲੁਧਿਆਣਾ ਤੋਂ ਨੇਹਾ ਵਰਮਾ ਨੇ ਕੀਤਾ ਟਾਪ

By

Published : May 8, 2019, 12:41 PM IST

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 10ਵੀਂ ਦੇ ਨਤੀਜੇ। ਲੁਧਿਆਣਾ ਤੋਂ ਨੇਹਾ ਵਰਮਾ ਨੇ ਮਾਰੀ ਬਾਜ਼ੀ। ਦੂਜੇ ਥਾਂ 'ਤੇ ਸੰਗਰੂਰ ਤੋਂ ਹਰਲੀਨ ਕੌਰ ਅਤੇ ਲੁਧਿਆਣਾ ਤੋਂ ਅਭਿਗਿਆਨ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਨੇਹਾ ਵਰਮਾ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜੇ ਐਲਾਨੇ ਗਏ ਹਨ। ਇਸ ਵਾਰ ਲੁਧਿਆਣਾ ਤੋਂ ਨੇਹਾ ਵਰਮਾ ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਟਾਪ ਕੀਤਾ ਹੈ।
ਧੂਰੀ, ਸੰਗਰੂਰ ਤੋਂ ਹਰਲੀਨ ਕੌਰ ਨੇ 99.38 ਫ਼ੀਸਦੀ ਅੰਕਾ ਨਾਲ ਜ਼ਿਲ੍ਹੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਲੁਧਿਆਣਾ ਤੋਂ 99.08 ਫ਼ੀਸਦੀ ਨਤੀਜੇ ਨਾਲ ਤੀਜੇ ਸਥਾਨ 'ਤੇ ਅਭਿਗਿਆਨ ਕੁਮਾਰ ਨੇ ਆਪਣੀ ਥਾਂ ਬਣਾਈ।
ਇਸ ਵਾਰ ਕੁੜੀਆਂ ਦਾ ਨਤੀਜਾ 90.6 ਅਤੇ ਮੁੰਡਿਆਂ ਦਾ 90.63 ਫ਼ੀਸਦੀ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਇਸ ਵਾਰ 85.56 ਫ਼ੀਸਦੀ ਵਿਦਿਆਰਥੀ ਹੋਏ ਪਾਸ। ਨਤੀਜੇ ਬੋਰਡ ਦੀ ਅਧਿਕਾਰਤ ਵੈਬਸਾਈਟ www.pseb.ac.in ’ਤੇ ਜਾਰੀ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਬੋਰਡ ਨੇ 15 ਮਾਰਚ ਤੋਂ 2 ਅਪ੍ਰੈਲ 2019 ਤੱਕ ਜਮਾਤ 10ਵੀਂ ਦੀਆਂ ਪ੍ਰੀਖਿਆਵਾਂ ਕਰਵਾਈਆਂ ਸਨ। ਲੰਘੇ ਸਾਲ 2018 'ਚ ਵੀ ਲੁਧਿਆਣਾ ਦੇ ਗੁਰਪ੍ਰੀਤ ਸਿੰਘ ਨੇ 98 ਫ਼ੀਸਦੀ ਨੰਬਰਾਂ ਨਾਲ ਟਾਪ ਕੀਤਾ ਸੀ ਜਦਕਿ ਲੁਧਿਆਣਾ ਦੀ ਹੀ ਅਮਿਸ਼ਾ ਅਰੋੜਾ ਨੇ 98.44 ਫ਼ੀਸਦੀ ਅੰਕਾਂ ਨਾਲ 12ਵੀਂ ਵਿੱਚ ਟਾਪ ਕੀਤਾ ਸੀ। ਸਾਲ 2018 ਵਿੱਚ 10ਵੀਂ ਦੇ ਕੁੱਲ 59.47 ਫ਼ੀਸਦੀ ਵਿਦਿਆਰਥੀ ਪਾਸ ਹੋਏ ਸਨ।

PSEB


Conclusion:

ABOUT THE AUTHOR

...view details