ਪੰਜਾਬ

punjab

ਸ਼ਿਵ ਸੈਨਾ ਆਗੂ ਉੱਤੇ ਜਾਨਲੇਵਾ ਹਮਲਾ,ਸੀਸੀਟੀਵੀ ਵਿੱਚ ਕੈਦ ਹੋਈਆਂ ਤਸਵੀਰਾਂ

By

Published : Nov 3, 2022, 7:30 PM IST

ਲੁਧਿਆਣਾ ਵਿੱਚ ਸ਼ਿਵ ਸੈਨਾ ਆਗੂ ਉੱਤੇ ਜਾਨਲੇਵਾ (Deadly attack on Shiv Sena leader in Ludhiana) ਹਮਲਾ ਹੋਣ ਦੀ ਗੱਲ ਸਾਹਮਣੇ ਆਈ ਹੈ। ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਹਮਲਾਵਰ ਉਨ੍ਹਾਂ ਉੱਤੇ ਫਾਇਰ ਕਰਕੇ ਫਰਾਰ ਹੋ ਗਏ ਅਤੇ ਫਾਇਰ ਕਰਦੇ ਹਮਲਾਵਰ ਸੀਸੀਟੀਵੀ ਵਿੱਚ ਵੀ ਕੈਦ (Attack caught on CCTV) ਹੋਏ ਹਨ।

Deadly attack on Shiv Sena leader in Ludhiana, pictures captured in CCTV
ਸ਼ਿਵ ਸੈਨਾ ਆਗੂ ਉੱਤੇ ਜਾਨਲੇਵਾ ਹਮਲਾ,ਸੀਸੀਟੀਵੀ ਵਿੱਚ ਕੈਦ ਹੋਈਆਂ ਤਸਵੀਰਾਂ

ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਵਿੱਚ ਸ਼ਿਵ ਸੈਨਾ ਪੰਜਾਬ ਦੇ ਆਗੂ ਅਸ਼ਵਨੀ ਚੋਪੜਾ ਉੱਤੇ ਜਾਨਲੇਵਾ ਹਮਲਾ(Deadly attack on Shiv Sena leader in Ludhiana) ਹੋਣ ਦੀ ਖਬਰ ਹੈ, ਘਟਨਾ ਦੇਰ ਰਾਤ ਦੀ ਹੈ ਜਦੋਂ ਉਨ੍ਹਾ ਦੇ ਘਰ ਦੇ ਬਾਹਰ ਸਾਈਕਲਾਂ ਉੱਤੇ ਸਵਾਰ ਦੋ ਵਿਅਕਤੀ ਘੁੰਮ ਰਹੇ ਸਨ ਜਿਸ ਦੀ ਜਾਣਕਾਰੀ ਉਨ੍ਹਾ ਦੇ ਗੁਆਂਢੀ ਨੇ ਫੋਨ ਕਰਕੇ ਦਿੱਤੀ ਅਤੇ ਕਿਹਾ ਕਿ ਤੁਹਾਡੇ ਘਰ ਦੇ ਬਾਹਰ ਪਿਛਲੇ ਕੁਝ ਸਮੇਂ ਤੋਂ ਦੋ ਵਿਅਕਤੀ ਸਾਈਕਲ ਉੱਤੇ ਰੇਕੀ ਕਰਦੇ ਨਜ਼ਰ ਆ ਰਹੇ ਹਨ।

ਸ਼ਿਵ ਸੈਨਾ ਆਗੂ ਉੱਤੇ ਜਾਨਲੇਵਾ ਹਮਲਾ,ਸੀਸੀਟੀਵੀ ਵਿੱਚ ਕੈਦ ਹੋਈਆਂ ਤਸਵੀਰਾਂ


ਅਸ਼ਵਨੀ ਚੋਪੜਾ ਜਦੋਂ ਆਪਣੇ ਭਰਾ ਅਤੇ ਗੁਆਂਢੀ ਨਾਲ ਘਰ ਤੋਂ ਬਾਹਰ ਆਇਆ ਅਤੇ ਸਾਈਕਲ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗਲੀਆਂ ਵਿੱਚ ਭੱਜ ਗਿਆ। ਅਸ਼ਵਨੀ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਸਾਈਕਲ ਸਵਾਰ ਦਾ ਪਿੱਛਾ ਕੀਤਾ। ਸਾਈਕਲ ਸਵਾਰ ਗਰੇਵਾਲ ਕਲੋਨੀ ਤੋਂ ਭੱਜ ਗਿਆ ਸੀ, ਅਸ਼ਵਨੀ ਨੇ ਦੱਸਿਆ ਕਿ ਸਾਈਕਲ ਸਵਾਰ ਨੇ ਹਵਾ ਵਿੱਚ ਫਾਇਰਿੰਗ (The cyclist fired in the air) ਕੀਤੀ। ਇਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਿਆ।




ਇਸ ਮਾਮਲੇ ਸਬੰਧੀ ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਪਿਸਤੌਲ ਅਸਲੀ ਹੈ ਜਾਂ ਨਕਲੀ। ਇਸ ਦੇ ਨਾਲ ਹੀ ਘਟਨਾ ਵਾਲੀ ਥਾਂ ਉੱਤੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।



ਇਹ ਵੀ ਪੜ੍ਹੋ:ਵਾਰੰਟ ਤੋਂ ਬਾਅਦ ਸੁਖਬੀਰ ਬਾਦਲ ਹੋਏ ਅੰਮ੍ਰਿਤਸਰ ਦੀ ਅਦਾਲਤ ਵਿੱਚ ਹੋਏ ਪੇਸ਼, ਕਿਹਾ...



ABOUT THE AUTHOR

...view details