ਪੰਜਾਬ

punjab

ਪੇਪਰ ਲੀਕ ਹੋਣ ਦੀ ਸ਼ਿਕਾਇਤ ਪਹੁੰਚੀ ਸੀ.ਐੱਮ. ਕੈਪਟਨ ਦੇ ਦਰਬਾਰ

By

Published : Sep 16, 2021, 8:02 PM IST

ਨਕਲ ਵਿਰੋਧੀ ਅਧਿਆਪਕ ਫਰੰਟ (Anti-Copy Teachers Front) ਦੇ ਮੈਂਬਰ ਸੁਖਦਰਸ਼ਨ ਸਿੰਘ (Member Sukhdarshan Singh) ਨੇ ਕਿਹਾ ਕਿ ਉਨ੍ਹਾਂ ਨੂੰ ਬੱਚਿਆਂ ਵੱਲੋਂ ਹੀ ਯੂ.ਟਿਊਬ ਲਿੰਕ ਰਾਹੀਂ ਪੇਪਰ ਲੀਕ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਪੇਪਰ ਲੀਕ ਹੋਣ ਦੀ ਸ਼ਿਕਾਇਤ ਪਹੁੰਚੀ ਸੀ.ਐੱਮ. ਕੈਪਟਨ ਦੇ ਦਰਬਾਰ
ਪੇਪਰ ਲੀਕ ਹੋਣ ਦੀ ਸ਼ਿਕਾਇਤ ਪਹੁੰਚੀ ਸੀ.ਐੱਮ. ਕੈਪਟਨ ਦੇ ਦਰਬਾਰ

ਲੁਧਿਆਣਾ: ਕੋਰੋਨਾ (Corona) ਕਾਲ ਦੌਰਾਨ ਸਕੂਲ (SCHOOL) ਬੰਦ ਸਨ ਜਿਸ ਤੋਂ ਬਾਅਦ ਸਾਰੇ ਸਕੂਲਾਂ ਵੱਲੋਂ ਬੱਚਿਆ ਦੀ ਪੜਾਈ ਆਨਲਾਈਨ (Study online) ਸ਼ੁਰੂ ਕੀਤੀ ਗਈ। ਅਤੇ ਬੱਚਿਆ ਦੇ ਪੇਪਰ ਵੀ ਆਨਲਾਈਨ (online) ਲਏ ਗਏ ਸਨ। ਜਿਸ ਕਰਕੇ ਬੱਚਿਆ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਵੀ ਹੋਇਆ ਸੀ। ਹੁਣ ਇੱਕ ਅਧਿਆਪਕ (Teachers) ਨੇ ਦਾਅਵਾ ਕੀਤਾ ਹੈ ਕਿ ਸਤੰਬਰ ਟੈਸਟ ਦੇ ਪੇਪਰ ਲੀਕ ਹੋਏ ਹਨ। ਜਿਸ ਦੀ ਉਨ੍ਹਾਂ ਵੱਲੋਂ ਪੰਜਾਬ ਦੇ ਸਿੱਖਿਆ ਵਿਭਾਗ (Department of Education) ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ।

ਇਸ ਬਾਰੇ ਗੱਲਬਾਤ ਕਰਦਿਆਂ ਨਕਲ ਵਿਰੋਧੀ ਅਧਿਆਪਕ ਫਰੰਟ (Anti-Copy Teachers Front) ਦੇ ਮੈਂਬਰ ਸੁਖਦਰਸ਼ਨ ਸਿੰਘ (Member Sukhdarshan Singh) ਨੇ ਕਿਹਾ ਕਿ ਉਨ੍ਹਾਂ ਨੂੰ ਬੱਚਿਆਂ ਵੱਲੋਂ ਹੀ ਯੂ.ਟਿਊਬ ਲਿੰਕ ਰਾਹੀਂ ਪੇਪਰ ਲੀਕ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਪੇਪਰ ਲੀਕ ਹੋਣ ਦੀ ਸ਼ਿਕਾਇਤ ਪਹੁੰਚੀ ਸੀ.ਐੱਮ. ਕੈਪਟਨ ਦੇ ਦਰਬਾਰ

ਜਿਸ ਵਾਰੇ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (District Education Officer) ਨੂੰ ਜਾਣਕਾਰੀ ਦਿੱਤੀ ਅਤੇ ਸ਼ਿਕਾਇਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਸ਼ਿਕਾਇਤ ਦਾ ਸਿੱਖਿਆ ਵਿਭਾਗ ਤੇ ਸਿੱਖਿਆ ਅਫ਼ਸਰਾਂ ਵੱਲੋਂ ਕੋਈ ਉੱਤਰ ਨਹੀਂ ਆਇਆ।

ਸੁਖਦਰਸ਼ਨ ਸਿੰਘ ਨੇ ਕਿਹਾ ਕਿ ਬੱਚਿਆ ਦੇ ਪੇਪਰ ਲੀਕ ਹੋਣ ਕਰਕੇ ਬੱਚੇ ਤਿੰਨ ਘੰਟੇ ਦੇ ਪੇਪਰ ਨੂੰ 15 ਤੋਂ 20 ਮਿੰਟਾ ਵਿੱਚ ਹੀ ਪੂਰਾ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਬੱਚਿਆ ਦੇ ਭਵਿੱਖ ‘ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਵਿਭਾਗ (Department of Education) ਦੀ ਇਹ ਬਹੁਤ ਵੱਡੀ ਲਾਪਰਵਾਹੀ ਹੈ ਕਿ ਉਨ੍ਹਾਂ ਨੂੰ ਸਾਰੇ ਸਬੂਤਾਂ ਦੇ ਆਧਾਰ ‘ਤੇ ਸ਼ਿਕਾਇਤ ਕੀਤੀ ਗਈ ਹੈ, ਪਰ ਸਿੱਖਿਆ ਵਿਭਾਗ ਇਸ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕਰ ਰਿਹਾ।

ਉੱਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਦੇ ਵੀ ਨੋਟਿਸ ਵਿੱਚ ਸ਼ਿਕਾਇਤ ਹੋਣ ਦੇ ਬਾਅਦ ਵੀ ਮਾਮਲੇ ਵਿੱਚ ਕੋਈ ਗੰਭੀਰਤਾਂ ਨਹੀਂ ਦਿਖਾਈ ਜਾ ਰਹੀ। ਜਿਸ ਤੋਂ ਮੁੱਖ ਮੰਤਰੀ ਕੈਪਟਨ ਤੇ ਸਿੱਖਿਆ ਵਿਭਾਗ ਦੀ ਨੀਅਤ ਪੰਜਾਬ ਦੇ ਬੱਚਿਆ ਪ੍ਰਤੀ ਸਾਫ਼ ਹੁੰਦੀ ਹੈ, ਕਿ ਇਨ੍ਹਾਂ ਨੂੰ ਬੱਚਿਆ ਦੇ ਭਵਿੱਖ ਦੀ ਕਿੰਨੀ ਕੁ ਫਿਕਰ ਹੈ।

ਇਹ ਵੀ ਪੜ੍ਹੋ:ਬਿਹਾਰ ਦੇ ਦੋ ਸਕੂਲੀ ਬੱਚਿਆਂ ਦੇ ਬੈਂਕ ਖਾਤੇ ’ਚ ਆਏ 960 ਕਰੋੜ, ਜਾਣੋ ਫਿਰ ਕੀ ਹੋਇਆ

ABOUT THE AUTHOR

...view details