ਪੰਜਾਬ

punjab

Punjab Weather Report : ਪੰਜਾਬ 'ਚ 17 ਸਤੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ, ਗਰਮੀ ਤੋਂ ਲੋਕਾਂ ਨੂੰ ਮਿਲੇਗੀ ਰਾਹਤ

By ETV Bharat Punjabi Team

Published : Sep 13, 2023, 6:12 PM IST

ਪੰਜਾਬ ਦੇ ਵਿੱਚ ਆਉਂਦੀ 17 ਸਤੰਬਰ ਤੱਕ ਮੀਂਹ ਦੀ ਸੰਭਾਵਨਾ, ਵੱਧ ਰਹੀ ਗਰਮੀ ਤੋਂ ਲੋਕਾਂ ਨੂੰ ਕੁਝ ਮਿਲੇਗੀ ਰਾਹਤ, ਰਾਤ ਦੇ ਟੈਂਪਰੇਚਰ ਨੇ ਤੋੜੇ ਰਿਕਾਰਡ ਆਮ ਨਾਲੋਂ 5 ਡਿਗਰੀ ਜਿਆਦਾ।

Chance of rain till September 17 in Punjab
Punjab Weather Report : ਪੰਜਾਬ 'ਚ 17 ਸਤੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ, ਗਰਮੀ ਤੋਂ ਲੋਕਾਂ ਨੂੰ ਮਿਲੇਗੀ ਰਾਹਤ

ਡਾਕਟਰ ਕੁਲਵਿੰਦਰ ਕੌਰ ਗਿੱਲ ਮੌਸਮ ਸਬੰਧੀ ਜਾਣਕਾਰੀ ਦਿੰਦੇ ਹੋਏ।

ਲੁਧਿਆਣਾ :ਪੰਜਾਬ ਦੇ ਵਿੱਚ ਅਗਸਤ ਅਤੇ ਸਤੰਬਰ ਦੇ ਪਹਿਲੇ ਹਫਤੇ ਵਿੱਚ ਬਰਸਾਤ ਵੇਖਣ ਨੂੰ ਨਹੀਂ ਮਿਲੀ ਹੈ ਹਾਲਾਂਕਿ ਜੁਲਾਈ ਮਹੀਨੇ ਦੇ ਵਿੱਚ ਚੰਗੀ ਬਰਸਾਤ ਹੋਈ ਸੀ ਪਰ ਅਗਸਤ ਮਹੀਨਾ ਪੂਰਾ ਸੁੱਕਾ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਕਾਫੀ ਗਰਮੀ ਝੱਲਣੀ ਪਈ ਹੈ। ਹੁਣ ਮਾਨਸੂਨ ਦੇ ਵਾਪਿਸ ਜਾਣ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ ਤੇ ਮੌਸਮ ਵਿਭਾਗ ਦੇ ਮੁਤਾਬਿਕ 17 ਸਤੰਬਰ ਤੱਕ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਅੱਜ ਲੁਧਿਆਣਾ ਦੇ ਵਿੱਚ ਵੀ ਦੁਪਹਿਰ ਵੇਲੇ ਕੁਝ ਥਾਵਾਂ ਤੇ ਬਰਸਾਤ ਹੋਈ ਹੈ। ਮੌਸਮ ਵਿਭਾਗ ਪੀਏਯੂ ਦੇ ਮੁਤਾਬਿਕ ਆਉਣ ਵਾਲੇ 4 ਤੋਂ 5 ਦਿਨ ਤੱਕ ਇਸ ਤਰ੍ਹਾਂ ਦਾ ਹੀ ਮੌਸਮ ਬਣਿਆ ਰਹੇਗਾ। ਮੌਸਮ ਵਿਭਾਗ ਦੇ ਮੁਤਾਬਿਕ ਪਹਿਲਾ ਸਤੰਬਰ ਮਹੀਨੇ ਦੇ ਵਿੱਚ ਮੌਨਸੂਨ ਵਾਪਿਸ ਚਲਾ ਜਾਂਦਾ ਸੀ ਅਤੇ ਹੁਣ ਦੇਰੀ ਨਾਲ ਵਾਪਿਸ ਜਾਂਦਾ ਅਤੇ ਕਈ ਵਾਰ ਅਕਤੂਬਰ ਦਾ ਮਹੀਨਾ ਵੀ ਚੜ ਜਾਂਦਾ ਹੈ।

ਗਰਮੀ ਹੋ ਰਹੀ ਮਹਿਸੂਸ :ਤਾਪਮਾਨ ਬਾਰੇ ਗੱਲਬਾਤ ਕਰਦੇ ਹੋਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਦਿਨ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਜਿਆਦਾ ਚੱਲ ਰਿਹਾ ਹੈ, ਰਾਤ ਦਾ ਤਾਪਮਾਨ ਪੰਜ ਡਿਗਰੀ ਆਮ ਨਾਲੋਂ ਵੱਧ ਹੋਣ ਕਰਕੇ ਜ਼ਿਆਦਾ ਗਰਮੀ ਮਹਿਸੂਸ ਹੋ ਰਹੀ ਹੈ ਕਿ ਫਿਲਹਾਲ ਕੁਝ ਦਿਨਾਂ ਲਈ ਪੰਜਾਬ ਦੇ ਵਿੱਚ ਬਰਸਾਤ ਹੋਵੇਗੀ। ਮਾਹਿਰ ਡਾਕਟਰ ਨੇ ਦੱਸਿਆ ਅਗਸਤ ਮਹੀਨੇ ਦੇ ਵਿੱਚ ਨਾ ਮਾਤਰ ਬਰਸਾਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਕੁਝ ਉਮੀਦ ਹੈ ਕੇ ਬਾਰਿਸ਼ ਹੋਵੇਗੀ। ਉਨ੍ਹਾਂ ਦੱਸਿਆ ਕਿ ਜੁਲਾਈ ਅਤੇ ਜੂਨ ਮਹੀਨੇ ਦੇ ਵਿੱਚ ਬਾਰਿਸ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਐਵਰੇਜ ਜਿੰਨੀ ਹੀ ਪਈ ਸੀ ਪਰ ਅਗਸਤ ਮਹੀਨੇ ਦੇ ਵਿੱਚ ਮੌਨਸੂਨ ਕਾਫੀ ਕਮਜ਼ੋਰ ਰਿਹਾ ਹੈ।



ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਵੀ ਹੈ, ਅਕਸਰ ਹੀ ਕਿਸਾਨ ਮੇਲੇ ਦੌਰਾਨ ਬਾਰਿਸ਼ ਵੇਖਣ ਨੂੰ ਮਿਲਦੀ ਹੈ, ਖੇਤੀਬਾੜੀ ਯੂਨੀਵਰਸਿਟੀ ਦੀ ਮਾਹਿਰ ਡਾਕਟਰ ਨੇ ਕਿਹਾ ਹੈ ਕਿ ਕਿਸਾਨ ਮੇਲੇ ਦੀਆਂ ਤਰੀਕਾਂ ਦੋ ਮਹੀਨੇ ਪਹਿਲਾਂ ਹੀ ਨਿਰਧਾਰਿਤ ਹੋ ਜਾਂਦੀਆਂ ਹਨ ਪਰ ਉਨ੍ਹਾਂ ਕੋਲ ਮੌਸਮ ਨੂੰ ਲੈ ਕੇ ਜੋ ਭਵਿੱਖਬਾਣੀ ਆਉਂਦੀ ਹੈ ਉਸ ਵਿੱਚ ਇੱਕ ਹਫ਼ਤੇ ਤੱਕ ਦਾ ਹੀ ਜ਼ਿਕਰ ਹੁੰਦਾ ਹੈ। ਡਾਕਟਰ ਕੁਲਵਿੰਦਰ ਕੌਰ ਮੁਤਾਬਕ ਹੋ ਸਕਦਾ ਹੈ ਕਿ 14 ਅਤੇ 15 ਸਤੰਬਰ ਨੂੰ ਲੁਧਿਆਣਾ ਦੇ ਵਿੱਚ ਜ਼ਿਆਦਾ ਬਰਸਾਤ ਨਾ ਹੋਵੇ ਅਤੇ ਕਿਸਾਨ ਮੇਲਾ ਸੁਚੱਜੇ ਢੰਗ ਨਾਲ ਨੇਪਰੇ ਚੜ੍ਹ ਜਾਵੇ। ਉਹਨਾਂ ਕਿਹਾ ਕਿ ਉਮੀਦ ਹੈ ਮੌਸਮ ਕਿਸਾਨ ਮੇਲੇ ਦੇ ਵਿੱਚ ਵਿਘਨ ਨਹੀਂ ਪਾਵੇਗਾ ਕਿਉਂਕਿ ਇਹ ਮੇਲਾ ਕਿਸਾਨਾਂ ਲਈ ਕਾਫੀ ਅਹਿਮ ਰਹਿੰਦਾ ਹੈ।

ABOUT THE AUTHOR

...view details