ਪੰਜਾਬ

punjab

ਅਕਾਲੀ ਆਗੂ ਨੇ ਲਾਲਪੁਰਾ ਨੂੰ ਲਿਖਿਆ ਪੱਤਰ, ਕਿਹਾ RSS ਦੀ ਬੋਲੀ ਨਾ ਬੋਲਣ ਲਾਲਪੁਰਾ

By

Published : Nov 30, 2022, 4:18 PM IST

ਅਕਾਲੀ ਦਲ ਦੇ ਆਗੂ ਮਹੇਸ਼ ਇੰਦਰ ਗਰੇਵਾਲ Akali Dal leader Mahesh Inder Grewal ਵੱਲੋਂ ਕੌਮੀ ਘੱਟ ਗਿਣਤੀ ਭਾਈਚਾਰੇ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ Chairman Iqbal Singh Lalpura ਨੂੰ ਪੱਤਰ ਲਿਆ ਹੈ ਤੇ ਕਿਹਾ ਕਿ ਇਕਬਾਲ ਸਿੰਘ ਲਾਲਪੁਰਾ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਵਿੱਚ ਦੀਵਾਰ ਖੜੀ ਕਰਨ ਦੀ ਕੋਸ਼ਿਸ ਕਰ ਰਿਹਾ ਹੈ, ਉਹ ਆਰ.ਐੱਸ.ਐੱਸ ਦੀ ਬੋਲੀ ਨਾ ਬੋਲਣ।

Mahesh Inder Grewal has written a letter to Chairman Iqbal Singh
Mahesh Inder Grewal has written a letter to Chairman Iqbal Singh

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ Akali Dal leader Mahesh Inder Grewal ਵੱਲੋਂ ਕੌਮੀ ਘੱਟ ਗਿਣਤੀ ਭਾਈਚਾਰੇ ਦੇ ਚੇਅਰਮੈੱਨ ਇਕਬਾਲ ਸਿੰਘ ਲਾਲਪੁਰਾ ਨੂੰ ਇਕ ਪੱਤਰ ਲਿਖਿਆ ਹੈ। ਜਿਸ ਵਿੱਚ ਉਹਨਾਂ ਇਕਬਾਲ ਸਿੰਘ ਲਾਲਪੁਰਾ Chairman Iqbal Singh Lalpura ਵੱਲੋਂ ਮੀਡੀਆ ਵਿੱਚ ਦਿੱਤੇ ਜਾ ਰਹੇ ਬਿਆਨਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਸਿੱਖੀ ਵਿੱਚ ਰਾਜ ਅਤੇ ਯੋਗ ਵਿੱਚ ਉਹ ਦੀਵਾਰ ਖੜ੍ਹੀ ਕਰਨ ਦੀ ਕੋਸ਼ਿਸ਼ ਨਾ ਕਰਨ, ਕਿਉਂਕਿ ਹਰਿਮੰਦਰ ਸਾਹਿਬ ਵਿਚ ਜਿੱਥੇ ਸਿੱਖ ਸ਼ਰਧਾਲੂਆਂ ਦੀ ਸ਼ਰਧਾ ਹੈ।

ਅਕਾਲੀ ਆਗੂ ਨੇ ਲਾਲਪੁਰਾ ਨੂੰ ਲਿਖਿਆ ਪੱਤਰ

ਉੱਥੇ ਹੀ ਅਕਾਲ ਤਖਤ ਸਾਹਿਬ ਰਾਜ ਦਾ ਪ੍ਰਤੀਕ ਹੈ, ਉਸ ਦਾ ਤਖਤ ਸਭ ਤੋਂ ਉੱਚਾ ਹੈ। ਇਸ ਕਰਕੇ ਉਹ ਲੋਕਾਂ ਨੂੰ ਇਹ ਪਾਠ ਨਾ ਪੜ੍ਹਾਉਣ ਕੇ ਧਰਮ ਉੱਤੇ ਸਿਆਸਤ ਵੱਖਰੇ-ਵੱਖਰੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਦੀ ਇਹ ਸਾਜਿਸ਼ ਆ ਰਹੀਆਂ ਹਨ ਕੀ ਉਹ ਸਿੱਖਾਂ ਦੇ ਧਾਰਮਿਕ ਮਸਲੇ ਵਿਚ ਦਖਲਅੰਦਾਜ਼ੀ ਕਰਦੇ ਸਨ ਅਤੇ ਹੁਣ ਭਾਜਪਾ ਵੀ ਇਸੇ ਰਾਹ ਉੱਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਰਗਲਾਇਆ ਜਾ ਰਿਹਾ ਹੈ ਅਤੇ ਗਲਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਕਾਲੀ ਦਲ ਦੇ ਆਗੂ ਮਹੇਸ਼ ਇੰਦਰ ਗਰੇਵਾਲ

ਇਸ ਦੌਰਾਨ ਗੱਲਬਾਤ ਕਰਦਿਆ ਮਹੇਸ਼ ਇੰਦਰ ਗਰੇਵਾਲ ਨੇ ਇਸ ਮੌਕੇ ਕਿਹਾ ਕਿ ਜਿਹੜੇ ਲੋਕ ਅਕਾਲੀ ਦਲ ਤੋਂ ਵੱਖਰੇ ਹੋ ਕੇ ਐਸਜੀਪੀਸੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਦੀ ਗੱਲ ਕਰ ਰਹੇ ਹਨ ਕਿਸੇ ਵਕਤ ਉਹ ਵੀ ਅਕਾਲੀ ਦਲ ਦਾ ਹਿੱਸਾ ਸਨ ਉਨ੍ਹਾਂ ਕਿਹਾ ਅਜਿਹੀਆਂ ਅਨੇਕਾਂ ਉਦਾਹਰਨਾਂ ਹਨ ਕਿ ਧਾਰਮਿਕ ਆਗੂ ਐਸਜੀਪੀਸੀ ਦੇ ਪ੍ਰਧਾਨ ਵੀ ਰਹੇ ਹਨ ਅਤੇ ਨਾਲ ਹੀ ਅਕਾਲੀ ਦਲ ਦੀ ਪ੍ਰਧਾਨਗੀ ਵੀ ਕਰ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਜੋ ਪਾਠ ਪੜ੍ਹਾਉਣ ਦੀ ਕੋਸ਼ਿਸ਼ ਲਾਲਪੁਰਾ ਸਾਹਿਬ ਕਰ ਰਹੇ ਹਨ, ਉਸ ਪਿਛੇ ਆਰ.ਐਸ.ਐਸ ਦਾ ਏਜੰਡਾ ਹੈ, ਇਸ ਨੂੰ ਕਿਸੇ ਵੀ ਹਾਲਤ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਕਰਕੇ ਹੀ ਉਨ੍ਹਾਂ ਵੱਲੋਂ ਇਹ ਪੱਤਰ ਲਿਖਿਆ ਗਿਆ ਹੈ, ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਹਿਬਾਨਾਂ ਨੇ ਧਰਮ ਅਤੇ ਰਾਜ ਦੋਹਾਂ ਨੂੰ ਇਕੱਠੇ ਰੱਖਿਆ ਹੈ, ਇਸ ਕਰਕੇ ਜਿਹੜੇ ਉਹ ਬਿਆਨ ਦੇ ਰਹੇ ਨੇ ਉਹ ਸਹੀ ਨਹੀਂ ਹਨ।

ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਦਿੱਤੇ ਜਾ ਰਹੇ ਪੇਂਡੂ ਵਿਕਾਸ ਫੰਡ ਬੰਦ ਕਰਨ ਸਬੰਧੀ ਵੀ ਤਿੱਖੀ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਕਿ ਉਹ ਫੰਡ ਕਿਸਾਨਾਂ ਲਈ ਹੈ, ਉਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਹਰ ਵਸਤੂ ਉੱਤੇ ਜੀ.ਐਸ.ਟੀ ਟੈਕਸ ਲਗਾ ਰਹੀ ਹੈ।

ਸੂਬਿਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹ ਆਰਥਿਕ ਪੱਖ ਤੋਂ ਮਜ਼ਬੂਤ ਨਾ ਹੋਣ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਹਾਲਾਂਕਿ ਦਿੱਲੀ ਦੀ ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੋਵੇਂ ਇੱਕ ਮਿੱਕ ਹਨ। ਪਰ ਜਦੋਂ ਪੰਜਾਬੀ ਆਪਣੇ ਹੱਕਾਂ ਲਈ ਰੌਲਾ ਪਾਉਂਦੇ ਹਨ ਤਾਂ ਕੇਜਰੀਵਾਲ ਸਾਹਿਬ ਜਲਦੀ ਹੀ ਪਾਸਾ ਪਲਟ ਜਾਂਦੇ ਨੇ ਅਤੇ ਫਿਰ ਅਜਿਹੀਆਂ ਹਰਕਤਾਂ ਕਰਦੇ ਹਨ।

ਇਹ ਵੀ ਪੜੋ:-ਸੀਐਮ ਮਾਨ ਤੋਂ ਬਾਅਦ ਹੁਣ ਮਜੀਠੀਆ ਨੇ ਮੰਤਰੀ ਅਨਮੋਲ ਗਗਨ ਮਾਨ ਨੂੰ ਘੇਰਿਆ, ਇਹ ਤਸਵੀਰ ਕੀਤੀ ਸ਼ੇਅਰ

ABOUT THE AUTHOR

...view details