ਪੰਜਾਬ

punjab

ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ ਪਹੁੰਚਿਆ 304, ਪਟਾਕੇ ਅਤੇ ਪਰਾਲੀ ਸਾੜਨ ਦਾ ਪਿਆ ਮਾੜਾ ਅਸਰ

By

Published : Nov 2, 2022, 5:48 PM IST

ਪਰਾਲੀ ਸਾੜਨ ਦੇ ਮਾਮਲੇ ਵਧਣ ਕਾਰਨ ਲੁਧਿਆਣਾ ਆਬੋ ਹਵਾ ਵਿਗੜਦੀ ਹੋਈ ਨਜਰ ਆ ਰਹੀ ਹੈ। ਦੱਸ ਦਈਏ ਕਿ ਲੁਧਿਆਣਾ ਵਿੱਚ ਇਸ ਸਮੇਂ ਏਅਰ ਕੁਆਲਿਟੀ ਇੰਡੈਕਸ 304 ਤੱਕ ਪਹੁੰਚ ਚੁੱਕਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਰਾਲੀ ਜਲਾਉਣ ਅਤੇ ਪਟਾਕਿਆਂ ਕਰਕੇ ਲੁਧਿਆਣਾ ਵਿੱਚ ਵਿਜ਼ੀਬਿਲਟੀ ਘੱਟ ਗਈ ਹੈ।

Ludhiana Air Quality Index
ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ ਪਹੁੰਚਿਆ 304

ਲੁਧਿਆਣਾ:ਪੰਜਾਬ ਦੇ ਨਾਲ ਲੁਧਿਆਣਾ ਦੀ ਆਬੋ-ਹਵਾ ਵੀ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦਾ ਹੀ ਕੁਆਲਟੀ ਇੰਡੈਕਸ 304 ਰਿਕਾਰਡ ਦਰਜ ਕੀਤਾ ਗਿਆ ਹੈ, ਇਸ ਦਾ ਮੁੱਖ ਕਾਰਨ ਲਗਾਤਾਰ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦਾ ਵਧਣਾ ਦੱਸਿਆ ਜਾ ਰਿਹਾ ਹੈ।

ਲੁਧਿਆਣਾ ਦਾ ਏਅਰ ਕੁਆਲਟੀ ਇੰਡੈਕਸ ਬੇਹੱਦ ਖ਼ਰਾਬ:ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ 18 ਹਜ਼ਾਰ ਦੇ ਕਰੀਬ ਪਹੁੰਚ ਚੁੱਕੇ ਹਨ। ਲੁਧਿਆਣਾ ਦੇ ਵਿੱਚ ਹੀ 800 ਦੇ ਕਰੀਬ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਕਰਕੇ ਲੁਧਿਆਣਾ ਦੇ ਵਿਚ ਸਵੇਰੇ ਸ਼ਾਮ ਸਮਾਗ ਬਣੀ ਰਹਿੰਦੀ ਹੈ ਜਿਸ ਕਰਕੇ ਲੋਕਾਂ ਨੂੰ ਸਾਹ ਲੈਣ ਵਿੱਚ ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਖ਼ਾਸੀਆਂ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤੱਕ ਕਿਸਾਨਾਂ ਨੂੰ 1.92 ਲੱਖ ਰੁਪਏ ਜੁਰਮਾਨਾ ਵੀ ਲਾਇਆ ਜਾ ਚੁੱਕਾ ਹੈ, ਲੁਧਿਆਣਾ ਦਾ ਏਅਰ ਕੁਆਲਟੀ ਇੰਡੈਕਸ ਬੇਹੱਦ ਖ਼ਰਾਬ ਹੈ।

ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ ਪਹੁੰਚਿਆ 304



ਮਾਛੀਵਾੜਾ ਤੋਂ ਸਾਹਮਣੇ ਆਏ ਵੱਧ ਮਾਮਲੇ: ਇਸ ਨੂੰ ਲੈ ਕੇ ਲੁਧਿਆਣਾ ਦੇ ਖੇਤੀਬਾੜੀ ਅਫਸਰ ਨੇ ਕਿਹਾ ਹੈ ਕਿ ਅਸੀਂ ਲਗਾਤਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਹਿ ਰਹੇ ਹਾਂ ਨਾਲ ਹੀ ਮਸ਼ੀਨਰੀ ਵੀ ਉਪਲੱਬਧ ਕਰਵਾਈ ਜਾ ਰਹੀ ਹੈ, ਸਭ ਤੋਂ ਜ਼ਿਆਦਾ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਮਾਛੀਵਾੜਾ ਤੋਂ ਸਾਹਮਣੇ ਆਏ ਹਨ ਜਦਕਿ ਸਮਰਾਲਾ, ਜਗਰਾਓ ਅਤੇ ਰਾਏਕੋਟ ਦੇ ਵਿੱਚ ਵੀ ਪਰਾਲੀ ਨੂੰ ਅੱਗ ਲਾਈ ਗਈ ਹੈ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਸੁਪਰ ਸੀਡਰ ਸਰਕਾਰਾਂ ਵੱਲੋਂ ਮੁਹਈਆ ਕਰਵਾਏ ਗਏ ਸੀ ਜਿਨ੍ਹਾਂ ਦੀ ਵਰਤੋਂ ਕਿਸਾਨਾਂ ਨੂੰ ਕਰਵਾਈ ਜਾ ਰਹੀ ਹੈ।



ਪਟਾਕੇ ਅਤੇ ਪਰਾਲੀ ਨੇ ਪਾਇਆ ਅਸਰ: ਉੱਥੇ ਹੀ ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮਾਹਿਰ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਅੰਦਰ ਜਿੱਥੇ ਇੱਕ ਪਾਸੇ ਫੈਸਟੀਵਲ ਸੀਜ਼ਨ ਹੁੰਦਾ ਹੈ ਅਤੇ ਪਟਾਕੇ ਚਲਾਏ ਜਾਂਦੇ ਹਨ ਉੱਥੇ ਹੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵੀ ਸਾਹਮਣੇ ਆਉਦੇ ਰਹਿੰਦੇ ਹਨ, ਜਿਸ ਕਰਕੇ ਅਸਮਾਨ ਦੇ ਵਿੱਚ ਸਮਾਗ ਬਣ ਜਾਂਦੀ ਹੈ।

ਰਾਤ ਸਮੇਂ ਤਾਪਮਾਨ ਆ ਜਾਂਦਾ ਹੈ ਹੇਠਾਂ: ਉਨ੍ਹਾਂ ਕਿਹਾ ਕਿ ਰਾਤ ਦਾ ਤਾਪਮਾਨ ਹੇਠ ਆ ਜਾਣ ਕਰਕੇ ਵੀ ਅਸਮਾਨ ਦੇ ਵਿੱਚ ਸਮਾਗ ਇਕੱਠੀ ਹੋ ਜਾਂਦੀ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਦੇ ਨਾਲ ਮੌਸਮ ਸਾਫ ਹੋ ਜਾਵੇਗਾ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਇਸ ਦਾ ਧਿਆਨ ਜ਼ਰੂਰ ਰੱਖਣ ਉਨ੍ਹਾਂ ਕਿਹਾ ਕਿਸਾਨ ਵੀਰ ਵੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਦਾ ਪ੍ਰਬੰਧਨ ਕਰਨਾ ਹੈ।

ਇਹ ਵੀ ਪੜੋ:ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲਾ ਵਿੱਚ ਇੱਕ ਹੋਰ ਗ੍ਰਿਫਤਾਰ, ਟੀਨੂੰ ਨੇ ਦਿੱਤੀ ਸੀ ਜਾਣਕਾਰੀ

ABOUT THE AUTHOR

...view details