ਪੰਜਾਬ

punjab

ਲੁਧਿਆਣਾ-ਅਰੋੜਾ ਪੈਲੇਸ ਨੇੜੇ ਦਾਣਾ ਮੰਡੀ ਕੋਲ ਹੋਇਆ ਦਰਦਨਾਕ ਹਾਦਸਾ, 1 ਮੌਤ

By

Published : Jun 28, 2023, 10:35 PM IST

ਦਰਦਨਾਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ ਜਦਕਿ ਆਟੋ ਚਾਲਕ ਅਤੇ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਏ।

ਲੁਧਿਆਣਾ-ਅਰੋੜਾ ਪੈਲੇਸ ਨੇੜੇ ਦਾਣਾ ਮੰਡੀ ਕੋਲ ਹੋਇਆ ਦਰਦਨਾਕ ਹਾਦਸਾ, 1 ਮੌਤ
ਲੁਧਿਆਣਾ-ਅਰੋੜਾ ਪੈਲੇਸ ਨੇੜੇ ਦਾਣਾ ਮੰਡੀ ਕੋਲ ਹੋਇਆ ਦਰਦਨਾਕ ਹਾਦਸਾ, 1 ਮੌਤ

ਲੁਧਿਆਣਾ-ਅਰੋੜਾ ਪੈਲੇਸ ਨੇੜੇ ਦਾਣਾ ਮੰਡੀ ਕੋਲ ਹੋਇਆ ਦਰਦਨਾਕ ਹਾਦਸਾ, 1 ਮੌਤ

ਲੁਧਿਆਣਾ: ਗਿੱਲ ਰੋਡ ਸਥਿਤ ਦਾਣਾ ਮੰਡੀ ਨੇੜੇ ਅੱਜ ਦੁਪਹਿਰ ਇੱਕ ਦਰਦਨਾਕ ਸੜਕ ਹਾਦਸੇ ਨੇ ਮੋਟਰਸਾਇਕਲ ਸਵਾਰ ਦੀ ਜਾਨ ਲੈ ਲਈ। ਇਹ ਹਾਦਸਾ ਮੋਟਰਸਾਈਕਲ ਚਾਲਕ, ਬੱਸ ਅਤੇ ਆਟੋ 'ਚ ਭਿਆਨਕ ਟੱਕਰ ਕਾਰਨ ਹੋਇਆ । ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕੇ ਤਿੰਨਾਂ ਵਾਹਨਾਂ ਦੀ ਆਪਿਸ 'ਚ ਟੱਕਰ ਹੋਈ ਜਿਸ ਕਾਰਨ ਨੌਜਵਾਨ ਦੇ ਸਿਰ 'ਚ ਸੱਟ ਲੱਗੀ ਉਸਨੇ ਦਮ ਤੋੜ ਦਿੱਤਾ ।

ਕਿਵੇਂ ਹੋਇਆ ਹਾਦਸਾ:ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਮੋਟਰਸਾਈਕਲ ਦੀ ਅਚਾਨਕ ਟੈਂਪੂ ਨਾਲ ਟੱਕਰ ਹੋ ਗਈ ਅਤੇ ਉਸ ਦਾ ਸੰਤੁਲਨ ਵਿਗੜਿਆ ਤਾਂ ਨੌਜਵਾਨ ਹੇਠਾਂ ਡਿੱਗ ਗਿਆ। ਜਿਸ ਦੇ ਉਪਰ ਬੱਸ ਚੜ ਗਈ। ਨੌਜਵਾਨ ਦੇ ਜਿਆਦਾ ਸੱਟ ਲੱਗਣ ਕਾਰਨ ਮੌਕੇ 'ਤੇ ਹੀ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ।

ਟੈਂਪੂ ਅਤੇ ਬੱਸ ਚਾਲਕ ਮੌਕੇ ਤੋਂ ਫਰਾਰ:ਲੋਕਾਂ ਨੇ ਦੱਸਿਆ ਕਿ ਇਸ ਭਿਆਨਕ ਹਾਦਸੇ ਤੋਂ ਬਾਅਦ ਟੈਂਪੂ ਚਾਲਕ ਅਤੇ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਏ। ਉੱਧਰ ਪੁਲਿਸ ਨੇ ਬੱਸ ਨੂੰ ਕਬਜ਼ੇ 'ਚ ਲੈ ਲਿਆ ਹੈ। ਦੂਜੇ ਪਾਸੇ ਮ੍ਰਿਤਕ ਕੋਲੋਂ ਮਿਲੇ ਦਸਤਾਵੇਜ਼ਾਂ ਤੋਂ ਮ੍ਰਿਤਕ ਦੀ ਪਛਾਣ ਹੋ ਸਕੀ ਹੈ। ਜਿਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟ ਲਈ ਹਸਪਤਾਲ 'ਚ ਭੇਜ ਦਿੱਤਾ ਹੈ।

ਬੱਸ ਕੰਡਕਟਰ ਦਾ ਬਿਆਨ: ਇਸ ਹਾਦਸੇ ਤੋਂ ਬਾਅਦ ਬੱਸ ਕੰਡਕਟਰ ਨੇ ਆਖਿਆ ਕਿ ਮੋਟਰਸਾਇਕਲ ਸਵਾਰ ਨੂੰ ਆਟੋ ਨੇ ਟੱਕਰ ਮਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਬੱਸ ਦਾ ਖੜਕਾ ਹੋਇਆ ਉਦੋਂ ਹੀ ਸਾਨੂੰ ਪਤਾ ਲੱਗਿਆ ਹੈ। ਨੇੜੇ ਤੇੜੇ ਲੋਕ ਇਕੱਠੇ ਹੋ ਗਏ ਪਰ ਨੌਜਵਾਨ ਨੂੰ ਨਹੀਂ ਬਚਾਇਆ ਜਾ ਸਕਿਆ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਪੁਲਿਸ ਨੇ ਦਾਅਵਾ ਕੀਤਾ ਕਿ ਬੱਸ ਚਾਲਕ ਅਤੇ ਆਟੋ ਡਰਾਇਵਰ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

ABOUT THE AUTHOR

...view details