ਪੰਜਾਬ

punjab

ਨਾਬਾਲਗ ਲੜਕੀ ਨਾਲ ਉਸ ਦੇ ਗੁਆਢੀ ਨੇ ਹੀ ਕੀਤਾ ਬਲਾਤਕਾਰ, ਮਾਮਲਾ ਦਰਜ

By

Published : Dec 9, 2022, 3:44 PM IST

Updated : Dec 16, 2022, 1:12 PM IST

ਲੁਧਿਆਣਾ ਦੀ ਰਹਿਣ ਵਾਲੀ ਇੱਕ ਨਾਬਾਲਗ ਲੜਕੀ ਨਾਲ ਉਸ ਦੇ ਹੀ ਗੁਆਂਢੀ ਮੁਲਜ਼ਮ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ (A case of rape of a minor girl in Ludhiana) ਆਇਆ ਹੈ।

A case of rape of a minor girl in Ludhiana
A case of rape of a minor girl in Ludhiana

ਲੁਧਿਆਣਾ:ਲੁਧਿਆਣਾ ਦੀ ਰਹਿਣ ਵਾਲੀ ਨਾਬਾਲਿਗ ਦਾ ਉਸ ਦੇ ਹੀ ਗੁਆਂਢੀ ਮੁਲਜ਼ਮ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਨੂੰ ਫੋਕਲ ਪੁਆਇੰਟ ਦਰਜ ਕਰਵਾਈ ਹੈ। ਪੁਲਿਸ ਨੇ ਪੀੜਤਾ ਦੇ ਮਾਤਾ-ਪਿਤਾ ਦੇ ਬਿਆਨਾਂ ਦੇ ਅਧਾਰ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਦੌਰਾਨ ਪੀੜਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾ ਦੀ ਬੇਟੀ ਜਿਸ ਦੀ ਉਮਰ 16 ਸਾਲ ਦੀ ਹੈ, ਉਸ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਰਹਿਣ ਵਾਲੇ ਇਕ ਮੁਲਜ਼ਮ ਵੱਲੋਂ ਆਪਣੇ ਨਾਲ ਲਿਜਾ ਕੇ ਉਸ ਨਾਲ ਜ਼ਬਰਦਸਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਬੱਚੀ ਨਾਬਾਲਿਗ ਹੈ ਤਾਂ ਕਿਵੇਂ ਉਹ ਵਿਆਹ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਬੇਟੀ ਨੂੰ ਮੁਲਜ਼ਮ ਆਪਣੀ ਗੱਡੀ ਵਿੱਚ ਬੈਠਾ ਕੇ ਲੈ ਗਿਆ ਫਿਰ ਉਸ ਦੇ ਸੰਧੂਰ ਲਗਾ ਕੇ ਉਸ ਨਾਲ ਗਲਤ ਕੰਮ ਕੀਤਾ।

ਉੱਥੇ ਹੀ ਇਸ ਦੀ ਪੁਸ਼ਟੀ ਪੁਲਿਸ ਸਟੇਸ਼ਨ ਫੋਕਲ ਪੁਆਇੰਟ ਦੀ ਸਬ ਇੰਸਪੈਕਟਰ ਵੀਨਾ ਰਾਣੀ ਨੇ ਕੀਤੀ ਹੈ, ਉਨ੍ਹਾਂ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪੁਰਾਣੀ ਦੋਸਤੀ ਸੀ ਲੜਕੀ ਨੂੰ ਲੜਕਾ ਜਾਣਦਾ ਸੀ ਅਤੇ ਪੀੜਤਾ ਦੇ ਦੱਸਣ ਮੁਤਾਬਕ ਉਸ ਦੀ ਉਮਰ 24 ਤੋਂ 25 ਸਾਲ ਹੈ ਜੋ ਕਿ ਉਸ ਦੀ ਕਲੋਨੀ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੀੜਤ ਦਾ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ ਹੈ ਅਤੇ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜੋ:-ਜਲੰਧਰ ਦਾ ਲਤੀਫਪੁਰਾ ਇਲਾਕਾ ਪੁਲਿਸ ਛਾਉਣੀ 'ਚ ਤਬਦੀਲ, ਇਲਾਕੇ 'ਚ ਤਣਾਅ ਦਾ ਮਾਹੌਲ

Last Updated : Dec 16, 2022, 1:12 PM IST

ABOUT THE AUTHOR

...view details