ਪੰਜਾਬ

punjab

ਸੁਲਤਾਨਪੁਰ ਲੋਧੀ 'ਚ ਆਈ ਆਫਤ 'ਤੇ ਐਸਜੀਪੀਸੀ ਨੇ ਲੋਕਾਂ ਤਕ ਪਹੁੰਚਾਈ ਰਾਹਤ

By

Published : Jul 15, 2023, 9:38 AM IST

ਹੜ੍ਹ ਪ੍ਰਭਾਵਿਤ ਲੋਕਾਂ ਦੀ ਐਸਜੀਪੀਸੀ ਵੱਲੋਂ ਮਦਦ ਕੀਤੀ ਜਾ ਰਹੀ ਹੈ ਤੇ ਇਸੇ ਤਹਿਤ ਲੰਗਰ ਸੇਵਾ ਸੁਲਤਾਨਪੁਰ ਲੋਧੀ ਵਿਖੇ ਵੀ ਪਹੁੰਚਾਈ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧੇ ਤੇ ਕਿਹਾ ਕੀ ਲੋਕਾਂ ਦੀ ਮਦਦ ਲਈ ਸਰਕਾਰ ਅੱਗੇ ਨਹੀਂ ਆ ਰਹੀ ਹੈ।

SGPC brought relief to the disaster in Sultanpur Lodhi, the manager of Sri Ber Sahib praised the people.
ਸੁਲਤਾਨਪੁਰ ਲੋਧੀ 'ਚ ਆਈ ਆਫਤ 'ਤੇ ਐਸਜੀਪੀਸੀ ਨੇ ਪਹੁੰਚਾਈ ਰਾਹਤ,ਸ੍ਰੀ ਬੇਰ ਸਾਹਿਬ ਦੇ ਮੈਨੇਜਰ ਨੇ ਲੋਕਾਂ ਦੀ ਕੀਤੀ ਸ਼ਲਾਘਾ

ਸੁਲਤਾਨਪੁਰ ਲੋਧੀ 'ਚ ਐਸਜੀਪੀਸੀ ਕਰ ਰਹੀ ਹੈ ਹੜ੍ਹ ਪੀੜਤਾਂ ਦੀ ਮਦਦ

ਸੁਲਤਾਨਪੁਰ ਲੋਧੀ :ਬੀਤੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਪਈ ਹੜ੍ਹਾਂ ਦੀ ਮਾਰ ਤੋਂ ਲੋਕ ਬੇਹਾਲ ਹਨ, ਜਿੰਨਾਂ ਦੀ ਸਰਕਾਰ ਸਣੇ ਹੋਰਨਾਂ ਜਥੇਬੰਦੀਆਂ ਮਦਦ ਕਰ ਰਹੀਆਂ ਹਨ। ਉਥੇ ਹੀ ਬੀਤੇ ਦਿਨ ਲੋਕ ਸੇਵਾ ਤਹਿਤ ਹੜ੍ਹ ਪ੍ਰਭਾਵਿਤ ਲੋਕਾਂ ਲਈ SGPC ਵੱਲੋਂ ਚਲਾਈ ਜਾ ਰਹੀ ਲੰਗਰ ਸੇਵਾ ਸੁਲਤਾਨਪੁਰ ਲੋਧੀ ਵਿਖੇ ਵੀ ਨਿਭਾਈ ਗਈ। ਇਸ ਦੌਰਾਨ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਜਸਵਿੰਦਰ ਕੋਰ ਸੋਹਲ ਵੱਲੋਂ ਮਿਲਕੇ ਸਥਾਨਕ ਇਲਾਕੇ ਦੇ ਮੰਡ ਖੇਤਰ ਦੇ ਕਿਸਾਨਾਂ ਅਤੇ ਆਮ ਜਨਤਾ ਤਕ ਰਾਹਤ ਪਹੁੰਚਾਈ।

ਸੂਬਾ ਸਰਕਾਰ 'ਤੇ ਚੁੱਕੇ ਸਵਾਲ: ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਇਸਤਰੀ ਵਿੰਗ ਦੀ ਸੀਨੀਅਰ ਉਪ ਪ੍ਰਧਾਨ ਡਾਕਟਰ ਜਸਵਿੰਦਰ ਕੌਰ ਸੋਹਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਮੇਂ ਤੋਂ ਪਹਿਲਾਂ ਹੀ ਮੰਡ ਖੇਤਰ ਦੇ ਦਰਿਆ ਬਿਆਸ ਤੇ ਵੇਂਈ ਨਦੀ ਦੇ ਬੰਨ੍ਹ ਪੱਕੇ ਕਰਨ ਲਈ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਪਿੰਡ ਅਲੂਵਾਲ-ਸਰੂਪਵਾਲ ਦੇ ਵੇਂਈ 'ਤੇ ਬਣੇ ਬੰਨ੍ਹ 'ਚ ਅੱਜ ਖੁੱਡਾਂ ਪੈ ਗਈਆਂ ਹਨ ਤੇ ਬੰਨ੍ਹ ਟੁੱਟਣ ਦਾ ਖਤਰਾ ਬਣ ਗਿਆ ਹੈ। ਜਿਸਦਾ ਪਤਾ ਲਗਦੇ ਹੀ ਹੜ੍ਹ ਨਾਲ ਪ੍ਰਭਾਵਿਤ ਨੇੜਲੇ ਪਿੰਡਾਂ ਦੇ 500 ਦੇ ਕਰੀਬ ਕਿਸਾਨ ਮਜਦੂਰ ਪਰਿਵਾਰ ਨੂੰ ਮਿਲਕੇ ਬੰਨ ਦੀ ਮਜਬੂਤੀ ਲਈ ਡਟ ਗਏ ਅਤੇ ਇਸ ਥਾਂ ਉੱਤੇ ਪੈ ਰਹੀਆਂ ਖੁੱਡਾਂ ਬੰਦ ਕੀਤੀਆਂ। ਜਦ ਕਿ ਇਹ ਸਾਰੇ ਕੰਮ ਭਗਵੰਤ ਮਾਨ ਦੀ ਸਰਕਾਰ ਨੂੰ ਕਰਨੇ ਚਾਹੀਦੇ ਸਨ, ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਸੁੱਤੀ ਪਈ ਹੈ। ਜਿਹੜੇ ਲੋਕ ਇਸ ਸਥਿਤੀ ਵਿੱਚ ਆਪਣੇ ਘਰਾਂ ਤੋਂ ਬੇਘਰ ਹੋਏ ਪਏ ਹਨ, ਉਹਨਾਂ ਲਈ ਰਾਸ਼ਨ ਤੇ ਹੋਰ ਲੋੜੀਂਦੀਆਂ ਚੀਜ਼ਾਂ ਦਾ ਇੰਤਜ਼ਾਮ ਕੀਤਾ ਗਿਆ ਹੈ।

ਲੋਕਾਂ ਦੇ ਸਹਿਯੋਗ ਦੇ ਬਿਨਾਂ ਕੁਝ ਮੁਨਾਸਿਬ ਨਹੀਂ ਸੀ :ਜਸਵਿੰਦਰ ਕੋਰ ਸੋਹਲ ਤੇ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਬੂਲੇ ਨੇ ਕਿਹਾ ਕਿ ਅਗਰ ਇਲਾਕੇ ਦੇ ਲੋਕ ਮਿਹਨਤ ਨਾ ਕਰਦੇ ਤਾਂ ਇਹ ਬੰਨ੍ਹ ਵੀ ਟੁੱਟ ਜਾਣਾ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਬੰਨ੍ਹ ਟੁੱਟਣ ਤੋਂ ਬਚਾਉਣ ਲਈ ਪਹਿਲਾਂ ਹੀ ਜਾਗਰੂਕ ਹੋਣਾ ਚਾਹੀਦਾ ਹੈ। ਬੰਨ੍ਹ ਟੁੱਟਣ ਤੋਂ ਬਾਅਦ ਜਾਗੇ ਪ੍ਰਸ਼ਾਸ਼ਨ ਦੇ ਹੱਥ ਪੱਲੇ ਫਿਰ ਕੁਝ ਨਹੀਂ ਪੈਣਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹਰ ਸੰਭਵ ਯਤਨ ਕਰਨਗੇ। ਜਿਨ੍ਹਾਂ ਦੇ ਨਾਲ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਉਹਨਾਂ ਨੂੰ ਵੱਡੀ ਰਾਹਤ ਮਿਲ ਸਕੇ।

ABOUT THE AUTHOR

...view details