ਪੰਜਾਬ

punjab

ਏਐਸਆਈ ਵੱਲੋਂ ਬਜ਼ੁਰਗ 'ਤੇ ਤਸ਼ੱਦਦ

By

Published : Mar 4, 2021, 9:37 PM IST

ਫਗਵਾੜਾ ਦੇ ਸ਼ਹੀਦ ਊਧਮ ਸਿੰਘ ਨਗਰ ਵਿੱਚ ਰਹਿਣ ਵਾਲੇ ਇੱਕ 65 ਸਾਲਾ ਦਲਜਿੰਦਰ ਸਿੰਘ ਨੂੰ ਥਾਣਾ ਸਤਨਾਮਪੁਰਾ ਵਿੱਚ ਤੈਨਾਤ ਏਐਸਆਈ ਨੇ ਇਕ ਮਹਿਲਾ ਦੇ ਨਾਲ ਪੰਜ ਹਜ਼ਾਰ ਰੁਪਏ ਦੇ ਲੈਣ ਦੇਣ ਨੂੰ ਲੈ ਕੇ ਬੁਰੀ ਤਰ੍ਹਾਂ ਕੁੱਟਿਆ।

ਏਐੱਸਆਈ ਵੱਲੋਂ ਬਜ਼ੁਰਗ 'ਤੇ ਤਸ਼ੱਦਦ
ਏਐੱਸਆਈ ਵੱਲੋਂ ਬਜ਼ੁਰਗ 'ਤੇ ਤਸ਼ੱਦਦ

ਕਪੂਰਥਲਾ: ਫਗਵਾੜਾ ਦੇ ਸ਼ਹੀਦ ਊਧਮ ਸਿੰਘ ਨਗਰ ਵਿੱਚ ਰਹਿਣ ਵਾਲੇ ਇੱਕ 65 ਸਾਲਾ ਦਲਜਿੰਦਰ ਸਿੰਘ ਨੂੰ ਥਾਣਾ ਸਤਨਾਮਪੁਰਾ ਵਿੱਚ ਤੈਨਾਤ ਏਐਸਆਈ ਨੇ ਇਕ ਮਹਿਲਾ ਦੇ ਨਾਲ ਪੰਜ ਹਜ਼ਾਰ ਰੁਪਏ ਦੇ ਲੈਣ ਦੇਣ ਨੂੰ ਲੈ ਕੇ ਬੁਰੀ ਤਰ੍ਹਾਂ ਕੁੱਟਿਆ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਦਲਜਿੰਦਰ ਸਿੰਘ ਨੇ ਦੱਸਿਆ ਕਿ ਭਗਤਪੁਰਾ ਵਿੱਚ ਰਹਿਣ ਵਾਲੀ ਇਕ ਮਹਿਲਾ ਨੇ ਉਸ ਦੇ ਕੋਲੋਂ ਕੋਰੋਨਾ ਦੇ ਸਮੇਂ ਪੰਜ ਹਜ਼ਾਰ ਰੁਪਏ ਉਧਾਰ ਲਏ ਸਨ। ਕਰੀਬ ਅੱਠ ਨੌ ਮਹੀਨੇ ਬੀਤਣ ਤੋਂ ਬਾਅਦ ਜਦੋਂ ਉਸ ਮਹਿਲਾ ਤੋਂ ਪੰਜ ਹਜ਼ਾਰ ਰੁਪਏ ਵਾਪਸ ਮੰਗੇ ਤਾਂ ਉਸ ਨੇ ਆਪਣੀਆਂ ਕੁੜੀਆਂ ਨੂੰ ਉਸ ਦੇ ਘਰ ਭੇਜ ਕੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ।

ਏਐਸਆਈ ਵੱਲੋਂ ਬਜ਼ੁਰਗ 'ਤੇ ਤਸ਼ੱਦਦ

ਪੀੜਿਤ ਦਲਜਿੰਦਰ ਸਿੰਘ ਨੇ ਦੱਸਿਆ ਕੀ ਥਾਣਾ ਸਤਨਾਮਪੁਰਾ ਦੇ ਐਸਆਈ ਭਗਵੰਤ ਸਿੰਘ ਨੇ ਉਸ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਅਤੇ ਦੇਰ ਰਾਤ ਸ਼ਰਾਬ ਦੇ ਨਸ਼ੇ ਵਿੱਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੂਰੀ ਰਾਤ ਥਾਣੇ ਚ ਬੰਦ ਰੱਖਣ ਤੋਂ ਬਾਅਦ ਦੂਸਰੇ ਦਿਨ ਸਵੇਰੇ ਉਸ ਨੂੰ ਛੱਡ ਦਿੱਤਾ ਪਰ ਉਸ ਦੇ ਘਰ ਦੀਆਂ ਚਾਬੀਆਂ ਮੋਬਾਇਲ ਫੋਨ ਅਤੇ 6700 ਸੌ ਰੁਪਏ ਵਾਪਿਸ ਨਹੀਂ ਕੀਤੇ। ਉਸ ਦੇ ਬੇਟੇ ਨੇ ਬੁਰੀ ਹਾਲਤ ਵਿਚ ਉਹਨੂੰ ਫਗਵਾੜਾ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ।

ਜਦੋਂ ਮਾਮਲੇ ਸਬੰਧੀ ਏਐੱਸਆਈ ਭਗਵੰਤ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਇਹ ਇਲਜ਼ਾਮ ਬੇਬੁਨਿਆਦ ਹਨ। ਮਾਮਲੇ ਸਬੰਧੀ ਪੁਲਸ ਦੇ ਉੱਚ ਅਧਿਕਾਰੀ ਅਜੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ।

ਇਹ ਵੀ ਪੜ੍ਹੋ: ਮਹਿੰਗਾਈ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦਾ ਵੱਖਰਾ ਪ੍ਰਦਰਸ਼ਨ

ABOUT THE AUTHOR

...view details