ਪੰਜਾਬ

punjab

ਐਕਟਿਵਾ ਸਵਾਰ ਦੋ ਵਿਅਕਤੀਆਂ ਦੀ ਖੜ੍ਹੀ ਕਾਰ ਨਾਲ ਟਕੱਰ, 1 ਦੀ ਮੌਤ,1 ਜ਼ਖ਼ਮੀ

By

Published : Nov 28, 2020, 6:11 PM IST

ਇੱਥੇ ਦੇ ਕਾਲਾ ਸੰਘਿਆਂ ਰੋਡ ਉੱਤੇ ਪਿੰਡ ਨਿੱਝਰਾਂ ਦੇ ਪੈਟਰੋਲ ਪੰਪ ਦੇ ਸਾਹਮਣੇ ਅੱਜ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਸ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇੱਕ ਗੰਭੀਰ ਹਾਲਾਤ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਫ਼ੋਟੋ
ਫ਼ੋਟੋ

ਜਲੰਧਰ: ਇੱਥੇ ਦੇ ਕਾਲਾਸੰਘਿਆਂ ਰੋਡ ਉੱਤੇ ਪਿੰਡ ਨਿੱਝਰਾਂ ਦੇ ਪੈਟਰੋਲ ਪੰਪ ਦੇ ਸਾਹਮਣੇ ਅੱਜ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਸ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇੱਕ ਗੰਭੀਰ ਹਾਲਾਤ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਵੀਡੀਓ

ਮਿਲੀ ਜਾਣਕਾਰੀ ਮੁਤਾਬਕ ਜ਼ਖ਼ਮੀ ਵਿਅਕਤੀ ਸੌਰਭ ਦੇ ਘਰ ਵਿੱਚ ਵਿਆਹ ਦਾ ਸਮਾਰੋਹ ਹੈ ਇਸੇ ਸਿਲਸਿਲੇ ਵਿੱਚ ਉਸ ਦਾ ਚਚੇਰਾ ਭਰਾ ਪ੍ਰਿੰਸ ਜੋ ਕਿ ਬਟਾਲਾ ਵਿੱਚ ਰਹਿੰਦਾ ਹੈ ਉਹ ਉਸ ਨਾਲ ਐਕਟਿਵਾ ਉੱਤੇ ਸਵਾਰ ਹੋ ਕੇ ਕੋਈ ਸਾਮਾਨ ਲੈਣ ਦੇ ਲਈ ਜਾ ਰਹੇ ਸੀ ਕਿ ਕਾਲਾ ਸੰਘਿਆਂ ਰੋਡ ਉੱਤੇ ਪੈਟਰੋਲ ਪੰਪ ਦੇ ਸਾਹਮਣੇ ਅਚਾਨਕ ਉਨ੍ਹਾਂ ਦੀ ਐਕਟਿਵਾ ਖੜ੍ਹੀ ਕਾਰ ਵਿੱਚ ਵੱਜ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪ੍ਰਿੰਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਗੌਰਵ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।

ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਕਾਲਾਸੰਘਿਆ ਰੋਡ ਉੱਤੇ ਇੱਕ ਹਾਦਸਾ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ ਜਦਕਿ ਦੂਸਰਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਪ੍ਰਿੰਸ ਨਿਵਾਸੀ ਬਟਾਲਾ ਦੇ ਰੂਪ ਵਿੱਚ ਹੋਈ ਹੈ ਜਦਕਿ ਜ਼ਖ਼ਮੀ ਵਿਅਕਤੀ ਦਾ ਨਾਂਅ ਸੌਰਭ ਹੈ ਤੇ ਉਹ ਜਲੰਧਰ ਦਿ ਨਿਊ ਸ਼ੀਤਲ ਨਗਰ ਦਾ ਰਹਿਣ ਵਾਲਾ ਹੈ।

ABOUT THE AUTHOR

...view details