ਪੰਜਾਬ

punjab

ਅਧਿਆਪਕਾ ਨੇ ਕਰਮਚਾਰੀਆਂ 'ਤੇ ਬਦਤਮੀਜ਼ੀ ਕਰਨ ਦੇ ਲਗਾਏ ਆਰੋਪ

By

Published : Oct 15, 2021, 4:43 PM IST

ਜਲੰਧਰ ਦੇ ਸਿਵਲ ਹਸਪਤਾਲ ਵਿਖੇ ਆਯੁਸ਼ਮਾਨ ਦਾ ਕਾਰਡ ਬਣਾਉਣ ਆਈ ਇਕ ਪ੍ਰਾਈਵੇਟ ਅਧਿਆਪਕਾ ਸੁਮਨ ਵੱਲੋਂ ਸਿਵਲ ਹਸਪਤਾਲ ਦੇ ਹੀ ਕਰਮਚਾਰੀ ਵੱਲੋਂ ਬਦਤਮੀਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਅਧਿਆਪਕਾ ਨੇ ਕਰਮਚਾਰੀਆਂ 'ਤੇ ਬਦਤਮੀਜ਼ੀ ਕਰਨ ਦੇ ਲਗਾਏ ਆਰੋਪ
ਅਧਿਆਪਕਾ ਨੇ ਕਰਮਚਾਰੀਆਂ 'ਤੇ ਬਦਤਮੀਜ਼ੀ ਕਰਨ ਦੇ ਲਗਾਏ ਆਰੋਪ

ਜਲੰਧਰ:ਜਲੰਧਰ ਦੇ ਸਿਵਲ ਹਸਪਤਾਲ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ। ਜਦੋਂ ਕਿ ਇਕ ਆਯੁਸ਼ਮਾਨ ਦਾ ਕਾਰਡ ਬਣਾਉਣ ਆਈ ਇਕ ਪ੍ਰਾਈਵੇਟ ਅਧਿਆਪਕਾ ਸੁਮਨ ਵੱਲੋਂ ਸਿਵਲ ਹਸਪਤਾਲ ਦੇ ਹੀ ਕਰਮਚਾਰੀ ਵੱਲੋਂ ਬਦਤਮੀਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਅਧਿਆਪਕਾ ਨੇ ਕਰਮਚਾਰੀਆਂ 'ਤੇ ਬਦਤਮੀਜ਼ੀ ਕਰਨ ਦੇ ਲਗਾਏ ਆਰੋਪ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਅਧਿਆਪਕ ਮਹਿਲਾ ਨੇ ਕਿਹਾ ਕਿ ਉਸ ਨੇ ਆਯੁਸ਼ਮਾਨ ਦਾ ਕਾਰਡ ਬਣਾਉਣਾ ਸੀ ਤਾਂ ਇਸ ਵਿਅਕਤੀ ਬਲਵੰਤ ਵੱਲੋਂ ਉਨ੍ਹਾਂ ਨੂੰ ਸਿਰਫ ਆਧਾਰ ਕਾਰਡ 'ਤੇ ਫੋਟੋ ਲਿਆਉਣ ਲਈ ਕਿਹਾ ਸੀ। ਪਰ ਹੁਣ ਜਦੋਂ ਉਹ ਆਧਾਰ ਕਾਰਡ ਦੀ ਫੋਟੋ ਲੈ ਕੇ ਆਈ, ਤਾਂ ਉਸ ਨੂੰ ਰਾਸ਼ਨ ਕਾਰਡ ਤੇ ਨੀਲਾ ਕਾਰਡ ਕਹਿਣ ਲੱਗ ਪਿਆ, ਤਾਂ ਮਹਿਲਾ ਨੇ ਕਿਹਾ ਕਿ ਇਹ ਚੀਜ਼ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦਿੰਦੇ ਤਾਂ ਉਕਤ ਕਰਮਚਾਰੀ ਉਸ ਨਾਲ ਬਦਤਮੀਜ਼ੀ ਨਾਲ ਬੋਲਣ ਲੱਗ ਪਿਆ ਅਤੇ ਉਸ ਨੂੰ ਬਾਹਰ ਜਾਣ ਲਈ ਕਹਿ ਦਿੱਤਾ।

ਜਿਸ ਤੋਂ ਗੁੱਸਾ ਆਏ ਮਹਿਲਾ ਵੱਲੋਂ ਹੰਗਾਮਾ ਕਰ ਦਿੱਤਾ ਅਤੇ ਮੌਕੇ 'ਤੇ ਹੀ ਉਸ ਦੇ ਪਰਿਵਾਰੀ ਮੈਂਬਰਾਂ ਵੱਲੋਂ ਉਥੇ ਧਰਨਾ ਪ੍ਰਦਰਸ਼ਨ ਦੇ ਦਿੱਤਾ। ਜਿਸ ਤੋਂ ਬਾਅਦ ਮੌਕੇ 'ਤੇ ਹੀ ਥਾਣਾ ਨੰਬਰ 4 ਦੀ ਪੁਲਿਸ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸੁਪਰੀਡੈਂਟ ਮੈਡਮ ਨੂੰ ਵੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਮੀਟਿੰਗ ਵਿੱਚ ਸਨ ਮੌਕੇ 'ਤੇ ਆਏ ਪੁਲਿਸ ਅਧਿਕਾਰੀ ਵੱਲੋਂ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਸ਼ਿਕਾਇਤ ਦਰਜ਼ ਕਰ ਲਈ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।

ਇਹ ਵੀ ਪੜ੍ਹੋ:- ਸਿੰਘੂ ਬਾਰਡਰ ਕਤਲ ਮਾਮਲਾ: ਕਿਸਾਨ ਆਗੂ ਦਾ ਵੱਡਾ ਬਿਆਨ

ABOUT THE AUTHOR

...view details