ਪੰਜਾਬ

punjab

ਮੁੱਖ ਮੰਤਰੀ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਸ਼ੁਰੂ

By

Published : Aug 24, 2021, 11:51 AM IST

Updated : Aug 24, 2021, 3:56 PM IST

ਜਲੰਧਰ ਤੋਂ ਕਿਸਾਨਾਂ ਦਾ ਇਕ ਵਫਦ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨਾਲ ਮੀਟਿੰਗ ਕਰਨ ਲਈ ਚੰਡੀਗੜ੍ਹ (Chandigarh) ਨੂੰ ਰਵਾਨਾ ਹੋਇਆ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਉਮੀਦ ਹੈ ਕਿ ਸਾਡੀਆਂ ਮੰਗਾਂ ਜਰੂਰ ਮੰਗੀਆਂ ਜਾਣਗੀਆ।

ਕੈਪਟਨ ਨਾਲ ਮੁਲਾਕਾਤ ਲਈ ਕਿਸਾਨ ਚੰਡੀਗੜ੍ਹ ਲਈ ਰਵਾਨਾ
ਕੈਪਟਨ ਨਾਲ ਮੁਲਾਕਾਤ ਲਈ ਕਿਸਾਨ ਚੰਡੀਗੜ੍ਹ ਲਈ ਰਵਾਨਾ

ਜਲੰਧਰ:ਗੰਨੇ ਦੀਆਂ ਕੀਮਤਾਂ ਅਤੇ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਪੰਜਵੇਂ ਦਿਨ ਜਾਰੀ ਹੈ। ਕਿਸਾਨਾਂ ਨਾਲ ਸਰਕਾਰ ਮੀਟਿੰਗ ਕਰ ਰਹੀ ਹੈ। ਅੱਜ ਕਿਸਾਨਾਂ ਦਾ ਇਕ ਡੈਲੀਗੇਸ਼ਨ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਲ ਮੁਲਕਾਤ ਕਰਨ ਲਈ ਬੁਲਾਇਆ ਗਿਆ ਹੈ। ਕਿਸਾਨਾਂ ਦਾ ਵਫਦ ਚੰਡੀਗੜ੍ਹ ਲਈ ਰਵਾਨਾ ਹੋ ਚੁੱਕਾ ਹੈ। ਕਿਸਾਨਾਂ ਦੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨਾਲ ਮੀਟਿੰਗ ਤਿੰਨ ਵਜੇ ਹੋਵੇਗੀ।

ਮੁੱਖ ਮੰਤਰੀ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਸ਼ੁਰੂ

ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਾਨੂੰ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਨਾਲ ਮੀਟਿੰਗ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਸੰਪੂਰਨ ਯਕੀਨ ਹੈ ਕਿ ਮੀਟਿੰਗ ਦੇ ਨਤੀਜੇ ਪਾਜ਼ੀਟਿਵ ਹੀ ਨਿਕਲਣਗੇ। ਉਨ੍ਹਾਂ ਨੇ ਕਿਹਾ ਪਹਿਲਾ ਵਾਲੀਆਂ ਮੀਟਿੰਗਾਂ ਵੀ ਸਕਾਰਤਮਕ ਰਹੀਆਂ ਪਰ ਅੱਜ ਦੀ ਮੀਟਿੰਗ ਤੋਂ ਵੱਡੀਆਂ ਉਮੀਦਾਂ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਕਿਸਾਨਾਂ ਦਾ ਮੰਨਣਾ ਹੈ ਕਿ ਸਮਰਥਨ ਮੁੱਲ ਦਾ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਸਾਨੂੰ ਉਮੀਦ ਹੈ ਪੰਜਾਬ ਸਰਕਾਰ ਜਰੂਰ ਹੱਲ ਕਰੇਗੀ।

ਇਹ ਵੀ ਪੜੋ:ਕਣਕ ਲੈਣ ਤੋਂ ਪਹਿਲਾਂ ਹੋ ਜਾਓ ਸਾਵਧਾਨ

Last Updated :Aug 24, 2021, 3:56 PM IST

ABOUT THE AUTHOR

...view details