ਪੰਜਾਬ

punjab

ਪੰਜਾਬ 'ਚ ਭਾਰਤ ਜੋੜੋ ਯਾਤਰਾ: ਸ਼੍ਰੀ ਦੇਵੀ ਤਾਲਾਬ ਮੰਦਰ 'ਚ ਮੱਥਾ ਟੇਕ ਕੇ ਅੱਗੇ ਵਧੇ ਰਾਹੁਲ ਗਾਂਧੀ

By

Published : Jan 15, 2023, 4:03 PM IST

Updated : Jan 15, 2023, 10:51 PM IST

ਭਾਰਤ ਜੋੜੋ ਯਾਤਰਾ ਦੇ ਅਗਲੇ ਪੜਾਅ ਵਿੱਚ ਰਾਹੁਲ ਗਾਂਧੀ ਪੰਜਾਬ ਫੇਰੀ ਉੱਤੇ ਹਨ। ਲਗਾਤਾਰ ਇਹ ਯਾਤਰਾ ਸ਼ਹਿਰ ਦਰ ਸ਼ਹਿਰ ਅੱਗੇ ਵਧ ਰਹੀ ਹੈ। ਪਰ ਜਲੰਧਰ ਵਿੱਚ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਅੱਜ ਯਾਤਰਾ ਅੱਗੇ ਵਧਣ ਤੋਂ ਪਹਿਲਾਂ ਜਲੰਧਰ ਦੇ ਸ੍ਰੀ ਦੇਵੀ ਤਲਾਬ ਮੰਦਿਰ ਪਹੁੰਚੀ ਹੈ। ਇਥੇ ਰਾਹੁਲ ਗਾਂਧੀ ਨੇ ਇਤਿਹਾਸਿਕ ਮੰਦਿਰ ਵਿੱਚ ਮੱਥਾ ਟੇਕਿਆ ਹੈ।

Rahul Gandhi paid obeisance at Sri Devi Talab Temple
ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਿਰ ਟੇਕਿਆ ਰਾਹੁਲ ਗਾਂਧੀ ਨੇ ਮੱਥਾ, ਅੱਗੇ ਵਧ ਰਹੀ ਹੈ ਯਾਤਰਾ

Rahul Gandhi paid obeisance at Sri Devi Talab Temple

ਜਲੰਧਰ:ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਦੁਪਹਿਰ 3 ਵਜੇ ਸ਼ੁਰੂ ਅਗਲੇ ਪੜਾਅ ਲਈ ਰਵਾਨਾ ਹੋਈ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਜਲੰਧਰ ਦੇ ਇਤਿਹਾਸਿਕ ਮੰਦਿਰ ਸ੍ਰੀ ਦੇਵੀ ਤਲਾਬ ਵਿਖੇ ਮੱਥਾ ਟੇਕਿਆ ਹੈ। ਪਹਿਲਾਂ ਇਹ ਯਾਤਰਾ ਅੱਜ ਸਵੇਰੇ 6 ਵਜੇ ਫਗਵਾੜਾ ਦੀ ਇਕ ਨਿੱਜੀ ਯੂਨਿਵਰਸਿਟੀ ਤੋਂ ਚੱਲਣੀ ਸੀ।

ਇਹ ਵੀ ਪੜ੍ਹੋ:ਨਹੀਂ ਰੁਕ ਰਿਹਾ ਚਾਇਨਾ ਡੋਰ ਦਾ ਕਹਿਰ, ਹੁਣ ਤਰਨਤਾਰਨ ਤੇ ਬਟਾਲਾ ਵਿੱਚ ਵੱਢੇ ਗਏ ਦੋ ਲੋਕ

ਰਾਹੁਲ ਗਾਂਧੀ ਨੂੰ ਮਿਲੇ ਬਲਕੌਰ ਸਿੰਘ :ਜਾਣਕਾਰੀ ਮੁਤਾਬਿਕ ਦੁਪਹਿਰ 3 ਵਜੇ ਵਜੇ ਸ਼ੁਰੂ ਹੋਈ ਤੇ ਇਸ ਯਾਤਰਾ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਪਹੁੰਚੇ ਹਨ। ਪੰਜਾਬ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਸਿੱਧੂ ਦੇ ਪਿਤਾ ਨੂੰ ਰਾਹੁਲ ਗਾਂਧੀ ਨਾਲ ਮਿਲਾਇਆ। ਇਸ ਮੌਕੇ ਰਾਹੁਲ ਗਾਂਧੀ ਨੇ ਵੀ ਉਨਾਂ ਦਾ ਹੱਥ ਫੜਿਆ ਉਨ੍ਹਾਂ ਉੱਤੇ ਡਿਗੇ ਫੁੱਲ ਆਪਣੇ ਹੱਥਾਂ ਨਾਲ ਸਾਫ ਕੀਤੇ। ਦੂਜੇ ਪਾਸੇ ਰਾਹੁਲ ਗਾਂਧੀ ਨੂੰ ਮਿਲ ਕੇ ਬਲਕੌਰ ਸਿੰਘ ਵਾਪਸ ਮੁੜ ਗਏ। ਉਨ੍ਹਾਂ ਕਿਹਾ ਪੰਜਾਬ ਦੇ ਲੋਕਾਂ ਕਰਕੇ ਹੀ ਇਹ ਸਦਮਾ ਸਹਿ ਸਕੇ ਹਨ। ਉਹ ਸਟੰਟ ਪਵਾ ਕੇ ਮੁੜੇ ਹਨ। ਇਸ ਲਈ ਹਾਲੇ ਭੀੜ ਵਿੱਚ ਨਹੀਂ ਜਾ ਸਕਦੇ।

ਮੈਂਬਰ ਪਾਰਲੀਮੈਂਟ ਦੀ ਮੌਤ ਹੋਣ ਕਾਰਨ ਯਾਤਰਾ ਸਾਦੇ ਢੰਗ ਨਾਲ ਕੱਢੀ ਗਈ ਹੈ। ਇਸ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਸੰਗੀਤ ਨਹੀਂ ਵਜਾਇਆ ਜਾ ਰਿਹਾ ਹੈ। ਇਸ ਮੌਕੇ ਜਲੰਧਰ ਨੌਰਥ ਹਲਕੇ ਤੋਂ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਅਤੇ ਅਵਤਾਰ ਹੈਨਰੀ ਮੁੱਖ ਤੌਰ ਉੱਤੇ ਪਹੁੰਚੇ ਹਨ। ਉਨ੍ਹਾਂ ਵੱਲੋਂ ਯਾਤਰਾ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਜੋ ਮਹਾਂਮਾਈ ਦੇ ਚਰਨਾਂ ਵਿੱਚ ਅਰਜ਼ੀ ਲਗਾਈ ਗਈ ਹੈ, ਮਾਤਾ ਉਸ ਨੂੰ ਪੂਰੀ ਕਰੇ।


ਇਸ ਮੌਕੇ ਯਾਤਰਾ ਵਿੱਚ ਪਹੁੰਚੇ ਕੇਰਲ ਦੇ ਸਾਬਕਾ ਮੁਖ ਮੰਤਰੀ ਦੇ ਬੇਟੇ ਨੇ ਨੰਗੇ ਪੈਰ ਇਸ ਯਾਤਰਾ ਵਿਚ ਸ਼ਿਰਕਤ ਕੀਤੀ ਹੈ। ਜਲੰਧਰ ਪੁੱਜਣ ਉੱਤੇ ਉਨ੍ਹਾਂ ਵੱਲੋਂ ਈਟੀਵੀ ਭਾਰਤ ਨਾਲ ਖਾਸਤੌਰ ਉੱਤੇ ਗੱਲਬਾਤ ਕਰਦੇ ਹੋਏ ਕਿਹਾ ਗਿਆ ਹੈ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਜੋ ਯਾਤਰਾ ਕੱਢੀ ਜਾ ਰਹੀ ਹੈ, ਇਹ ਰਾਹੁਲ ਗਾਂਧੀ ਦਾ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਦੱਸਿਆ ਕਿ ਇਨਾਂ ਨਾਲ਼ 117 ਲੋਕ ਹਨ ਜੋ ਕੰਨਿਆਕੁਮਾਰੀ ਤੱਕ ਨਾਲ ਜਾਣਗੇ। ਉਨ੍ਹਾਂ ਵਲੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਅਕਾਲ ਚਲਾਣੇ ਉੱਤੇ ਦੁੱਖ ਜਾਹਿਰ ਕੀਤਾ ਗਿਆ।


Rahul Gandhi paid obeisance at Sri Devi Talab Temple

ਲੋਕਾਂ ਨੂੰ ਹੋਈ ਪਰੇਸ਼ਾਨੀ:ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ ਦੇ ਬਾਹਰ ਦਾ ਰੋਡ ਜੋਕਿ ਭਾਰਤ ਜੋੜੋ ਯਾਤਰਾ ਕਾਰਨ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਲੋਕ ਕਾਫੀ ਖੱਜਲ ਖੁਆਰ ਹੋਏ। ਖਾਸਤੌਰ ਉੱਤੇ ਟਰੈਫਿਕ ਵਿੱਚ ਫਸੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ ਹੈ ਤਾਂ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਨਹੀਂ ਚਲਾਇਆ ਗਿਆ, ਜਿਸ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ।

ਇਹ ਵੀ ਯਾਦ ਰਹੇ ਕਿ ਲੰਘੇ ਕੱਲ ਇਹ ਯਾਤਰਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਤੋਂ ਬਾਅਦ ਰੋਕ ਦਿੱਤੀ ਗਈ ਸੀ। ਇਹ ਤੈਅ ਕੀਤਾ ਗਿਆ ਸੀ ਯਾਤਰਾ ਉਨ੍ਹਾਂ ਦੇ ਅੰਤਿਮ ਸਸਕਾਰ ਤੋਂ ਬਾਅਦ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ। ਇਹ ਵੀ ਯਾਦ ਰਹੇ ਕਿ ਜਾਲੰਧਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਾਨਫਰੰਸ ਨਹੀਂ ਕੀਤੀ ਜਾਵੇਗੀਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਇਹ ਸੂਚੀ ਬਣਾਈ ਗਈ ਸੀ ਕਿ ਰਾਹੁਲ ਗਾਂਧੀ ਜਲੰਧਰ ਵਿੱਚ ਮੀਡੀਆ ਨਾਲ ਗੱਲਬਾਤ ਕਰਨਗੇ। ਪਰ ਸੰਸਦ ਮੈਂਬਰ ਦੀ ਮੌਤ ਕਾਰਨ ਇਹ ਰੱਦ ਕੀਤੀ ਗਈ ਹੈ। ਹੁਣ ਇਹ ਪ੍ਰੈੱਸ ਕਾਨਫਰੰਸ ਹੁਸ਼ਿਆਰਪੁਰ ਹੋਵੇਗੀ।

Last Updated : Jan 15, 2023, 10:51 PM IST

ABOUT THE AUTHOR

...view details