ਪੰਜਾਬ

punjab

ਪੰਜਾਬ ਦੌਰੇ ’ਤੇ ਚੱਲ ਰਹੇ ਨਵੇਂ ਸਿਹਤ ਮੰਤਰੀ ਨੇ ਵਿਰੋਧੀਆਂ ’ਤੇ ਸਾਧੇ ਨਿਸ਼ਾਨੇ, ਲੋਕਾਂ ਨੂੰ ਕੀਤੀ ਇਹ ਅਪੀਲ

By

Published : Jul 12, 2022, 10:28 PM IST

ਪੰਜਾਬ ਦੇ ਨਵੇਂ ਬਣੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਜਲੰਧਰ ਦੇ ਸਿਵਲ ਹਸਪਤਾਲ ਦਾ ਨਿਰੀਖਣ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਥੋੜ੍ਹਾ ਸਮਾਂ ਚਾਹੀਦਾ ਹੈ ਤਾਂ ਕਿ ਲੋਕ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸਦੇ ਨਾਲ ਹੀ ਉਨ੍ਹਾਂ ਵਿਰੋਧੀਆਂ ਖਿਲਾਫ ਵੀ ਜੰਮਕੇ ਭੜਾਸ ਕੱਢੀ ਹੈ।

ਨਵੇਂ ਸਿਹਤ ਮੰਤਰੀ ਨੇ ਵਿਰੋਧੀਆਂ ’ਤੇ ਸਾਧੇ ਨਿਸ਼ਾਨੇ
ਨਵੇਂ ਸਿਹਤ ਮੰਤਰੀ ਨੇ ਵਿਰੋਧੀਆਂ ’ਤੇ ਸਾਧੇ ਨਿਸ਼ਾਨੇ

ਜਲੰਧਰ:ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਨਵੇਂ ਬਣੇ ਸਿਹਤ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਜਲੰਧਰ ਦੇ ਸਰਕਟ ਹਾਊਸ ਵਿਖੇ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਜਲੰਧਰ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਮੌਜੂਦ ਰਹੀ । ਗਾਰਡ ਆਫ ਆਨਰ ਦੇਣ ਮਗਰੋਂ ਜੋੜਾ ਮਾਜਰਾ ਵੱਲੋਂ ਇਕ ਪ੍ਰੈੱਸ ਵਾਰਤਾ ਰੱਖੀ ਗਈ ਜਿਸ ਵਿੱਚ ਜੌੜਾਮਾਜਰਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ।

ਇਸ ਮੌਕੇ ਉਨ੍ਹਾਂ ਕਿਹਾ ਅਜੇ ਮਹਿਜ਼ ਚਾਰ ਕੁ ਦਿਨ ਹੋਏ ਹਨ ਉਨ੍ਹਾਂ ਨੂੰ ਮੰਤਰੀ ਪਦ ’ਤੇ ਬੈਠਿਆ। ਉਨ੍ਹਾਂ ਕਿਹਾ ਕਿ ਜਲਦ ਹੀ ਪੂਰੇ ਸਿਸਟਮ ਨੂੰ ਸਮਝ ਕੇ ਤੇ ਸਿਵਲ ਸਰਜਨਾਂ ਨਾਲ ਬੈਠਕ ਕਰ ਸਾਰਿਆਂ ਮਸਲਿਆਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਜਿੰਨੀਆਂ ਵੀ ਸਬ ਡਿਵੀਜ਼ਨਾਂ ਤੇ ਡਿਵੀਜ਼ਨਾਂ ਹਨ ਉਨ੍ਹਾਂ ਵਿੱਚ ਪੈਂਦੇ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ ਉਹ ਜੋ ਵੀ ਕਮੀਆਂ ਉਨ੍ਹਾਂ ਵਿੱਚ ਹੋਣਗੀਆਂ ਉਹ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ।

ਨਵੇਂ ਸਿਹਤ ਮੰਤਰੀ ਨੇ ਵਿਰੋਧੀਆਂ ’ਤੇ ਸਾਧੇ ਨਿਸ਼ਾਨੇ

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ ਤਾਂ ਕਿ ਜਿਹੜੇ ਬੱਚੇ ਬਾਹਰ ਜਾ ਕੇ ਪੜ੍ਹਾਈ ਕਰਦੇ ਹਨ ਉਨ੍ਹਾਂ ਨੂੰ ਉਹ ਸੁਵਿਧਾ ਆਪਣੇ ਦੇਸ਼ ਵਿੱਚ ਰਹਿ ਕੇ ਹੀ ਮਿਲੇ। ਜੌੜਾਮਾਜਰਾ ਨੇ ਕਿਹਾ ਕਿ ਅਸੀਂ ਮਰੀਜ਼ਾਂ ਨਾਲ ਵੀ ਰਾਬਤਾ ਕਾਇਮ ਕਰ ਰਹੇ ਹਾਂ ਤਾਂ ਕਿ ਜੋ ਸਾਡੇ ਕੋਲ ਸਾਜ਼ੋ ਸਾਮਾਨ ਹੈ ਉਹ ਮਰੀਜ਼ਾਂ ਤੱਕ ਮੁਹੱਈਆ ਕਰਵਾਇਆ ਜਾ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਓਹ ਪੋਜ਼ੀਟਿਵ ਸਵਾਲ ਕਰਨ ਜੇ ਨੈਗੇਟਿਵ ਸਵਾਲ ਕਰਨਾ ਹੈ ਤਾਂ ਸਾਢੇ ਚਾਰ ਸਾਲਾਂ ਬਾਅਦ ਕਰਨ ਤਾਂ ਜੋ ਸਾਡੀ ਨੈਗਟੀਵਿਟੀ ਸਾਡੇ ਤੱਕ ਪਹੁੰਚ ਸਕੇ।

ਹਸਪਤਾਲਾਂ ਦੇ ਹਾਲਾਤ ਬਾਰੇ ਉਨ੍ਹਾਂ ਕਿਹਾ ਕਿ ਉਹ ਇਸੇ ਕਰਕੇ ਹੀ ਸਾਰੇ ਸੂਬੇ ਦਾ ਦੌਰਾ ਕਰ ਰਹੇ ਹਨ ਕਿ ਉਨ੍ਹਾਂ ਹਸਪਤਾਲਾਂ ਦਾ ਹਾਲ ਜਾਣਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪਚੱਤਰ ਸਾਲਾਂ ਤੋਂ ਤੁਸੀਂ ਉਨ੍ਹਾਂ ਹੁਕਮਰਾਨਾਂ ਨੂੰ ਇਸ ਤਰ੍ਹਾਂ ਦਾ ਕੋਈ ਵੀ ਸਵਾਲ ਨਹੀਂ ਕੀਤਾ ਜਿਸ ਨੇ ਅਜੇ ਚਾਰ ਦਿਨ ਤੋਂ ਹੀ ਅਹੁਦਾ ਸੰਭਾਲਿਆ ਹੈ ਤੁਸੀਂ ਉਸ ਨੂੰ ਇਹ ਸਵਾਲ ਕਰ ਰਹੇ ਹੋ।

ਇਹ ਵੀ ਪੜ੍ਹੋ:ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 113 IPS ਤੇ PPS ਅਧਿਕਾਰੀਆਂ ਦੇ ਤਬਾਦਲੇ

ABOUT THE AUTHOR

...view details