ਪੰਜਾਬ

punjab

ਹੁਣ ਜਲੰਧਰ ਦੀ ਕੁੜੀ ਤੋਂ ਫੜੇ ਨਸ਼ੀਲੇ ਟੀਕੇ

By

Published : Jul 24, 2021, 6:07 PM IST

ਨਸ਼ਿਆਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਚੱਲਦਿਆਂ ਪੁਲਿਸ ਵੱਲੋਂ ਹਰ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਸਖ਼ਤ ਨਾਕੇਬੰਦੀ ਕੀਤੀ ਹੋਈ ਹੈ। ਇਸੇ ਤਰ੍ਹਾਂ ਹੀ ਫਿਲੌਰ ਦੇ ਪਿੰਡ ਥਾਣਾ ਔੜ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਲੜਕੀ ਤੋਂ 30 ਨਸ਼ੀਲੇ ਟੀਕੇ ਬਰਾਮਦ।

Punjab s daughters deed s drug injections found
Punjab s daughters deed s drug injections found

ਜਲੰਧਰ:ਨਸ਼ਿਆਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਚੱਲਦਿਆਂ ਪੁਲਿਸ ਵੱਲੋਂ ਹਰ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਸਖ਼ਤ ਨਾਕੇਬੰਦੀ ਕੀਤੀ ਹੋਈ ਹੈ। ਇਸੇ ਤਰ੍ਹਾਂ ਹੀ ਫਿਲੌਰ ਦੇ ਪਿੰਡ ਥਾਣਾ ਔੜ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਲੜਕੀ ਤੋਂ 30 ਨਸ਼ੀਲੇ ਟੀਕੇ ਬਰਾਮਦ।

Punjab s daughters deed s drug injections found
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਔੜ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਗੜ੍ਹੀ ਜੀਟੀ ਰੋਡ ਵਿਖੇ ਪੱਕੀ ਨਾਕਾਬੰਦੀ ਕੀਤੀ ਹੋਈ ਸੀ। ਜਿੱਥੇ ਪਿੰਡ ਔੜ ਤੋਂ ਇੱਕ ਲੜਕੀ ਐਕਟਿਵਾ ਤੇ ਆ ਰਹੀ ਸੀ ਜਿਵੇਂ ਉਸਨੇ ਪੁਲਿਸ ਨੂੰ ਦੇਖਿਆ ਉਸ ਨੇ ਐਕਟਿਵਾ ਮੋੜਨ ਦੀ ਕੋਸ਼ਿਸ਼ ਕੀਤੀ। ਪਰ ਘਬਰਾਹਟ ਦੇ ਚਲਦਿਆਂ ਉਸ ਦੀ ਐਕਟਿਵਾ ਡਿੱਗ ਗਈ ਅਤੇ ਪੁਲਿਸ ਨੇ ਮਗਰ ਹੀ ਉਸ ਨੂੰ ਫੜ ਲਿਆ। ਜਿਸ ਤੋਂ ਬਾਅਦ ਪੁਲਿਸ ਨੇ ਐਕਟਿਵਾ ਦੀ ਤਲਾਸ਼ੀ ਲਈ ਤਾਂ ਉਸ ਐਕਟਿਵਾ ਵਿੱਚੋਂ ਇੱਕ ਲਿਫ਼ਾਫੇ ਵਿੱਚੋਂ 30 ਨਸ਼ੀਲੇ ਟੀਕੇ ਬਰਾਮਦ ਕੀਤੇ।

ਉਨ੍ਹਾਂ ਨੇ ਦੱਸਿਆ ਕਿ ਲੜਕੀ ਤੇ ਪਹਿਲਾਂ ਵੀ ਅਦਾਲਤ ਵਿੱਚ ਇੱਕ ਮਾਮਲਾ ਚੱਲ ਰਿਹਾ ਹੈ ਤੇ ਉਹ ਵੀ ਨਸ਼ੇ ਦਾ ਹੀ ਹੈ। ਫਿਲਹਾਲ ਉਨ੍ਹਾਂ ਵੱਲੋਂ ਉਕਤ ਲੜਕੀ ਦੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜੋ:ਠੇਕਾ ਮੁਲਾਜ਼ਮਾਂ ਵੱਲੋਂ ਮਨਪ੍ਰੀਤ ਬਾਦਲ ਦਾ ਵਿਰੋਧ

ABOUT THE AUTHOR

...view details