ਪੰਜਾਬ

punjab

ਕਿਸਾਨੀ ਅੰਦੋਲਨ ਤੋਂ ਆ ਰਹੇ ਨੋਜਵਾਨ 'ਤੇ ਹੋਇਆ ਜਾਨਲੇਵਾ ਹਮਲਾ

By

Published : Sep 28, 2021, 8:04 AM IST

ਨੋਜਵਾਨ 'ਤੇ ਹੋਇਆ ਜਾਨਲੇਵਾ ਹਮਲਾ
ਨੋਜਵਾਨ 'ਤੇ ਹੋਇਆ ਜਾਨਲੇਵਾ ਹਮਲਾ

ਪਿੰਡ ਮੱਲ੍ਹਾਰਾਏ ਦੇ ਰਹਿਣ ਵਾਲੇ ਆਕਾਸ਼ ਕੁਮਾਰ ਜੋ ਕਿ ਅੱਜ ਭਾਰਤ ਬੰਦ ਦੌਰਾਨ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਇਆ ਸੀ ਅਤੇ ਜਦੋਂ ਵਾਪਸਿ ਪਰਤ ਰਿਹਾ ਸੀ ਤਾਂ ਹੁਸ਼ਿਆਰਪੁਰ ਰੋਡ ਗੰਦੇ ਨਾਲੇ ਕੋਲ ਪੁਰਾਣੀ ਰੰਜਿਸ਼ ਦੇ ਚਲਦੇ ਕੁੱਝ ਨੋਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਹਥਿਆਰਾਂ ਦੇ ਨਾਲ ਉਸ ਦੇ ਸਿਰ 'ਤੇ ਹਮਲਾ ਕੀਤਾ ਗਿਆ।

ਫਗਵਾੜਾ: ਸੂਬੇ ਅੰਦਰ ਦਿਨੋਂ ਦਿਨ ਜ਼ੁਰਮ ਦੀਆਂ ਘਟਨਾਵਾਂ ਚ ਵਾਧਾ ਹੁੰਦਾ ਜਾ ਰਿਹਾ ਹੈ, ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਫਗਵਾੜਾ ਤੋਂ ਜਿੱਥੇ ਪੁਰਾਣੀ ਰੰਜ਼ਿਸ਼ ਦੇ ਚਲਦਿਆਂ ਇੱਕ ਨੋਜਵਾਨ 'ਤੇ ਹਮਲਾ ਹੋ ਗਿਆ।

ਦੱਸ ਦਈਏ ਪਿੰਡ ਮੱਲ੍ਹਾਰਾਏ ਦੇ ਰਹਿਣ ਵਾਲੇ ਆਕਾਸ਼ ਕੁਮਾਰ ਜੋ ਕਿ ਅੱਜ ਭਾਰਤ ਬੰਦ ਦੌਰਾਨ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਇਆ ਸੀ ਅਤੇ ਜਦੋਂ ਵਾਪਸਿ ਪਰਤ ਰਿਹਾ ਸੀ ਤਾਂ ਹੁਸ਼ਿਆਰਪੁਰ ਰੋਡ ਗੰਦੇ ਨਾਲੇ ਕੋਲ ਪੁਰਾਣੀ ਰੰਜਿਸ਼ ਦੇ ਚਲਦੇ ਕੁੱਝ ਨੋਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਹਥਿਆਰਾਂ ਦੇ ਨਾਲ ਉਸ ਦੇ ਸਿਰ 'ਤੇ ਹਮਲਾ ਕੀਤਾ ਗਿਆ।

ਦੂਸਰੇ ਪਾਸਿਓਂ ਆ ਰਹੀ ਪੁਲੀਸ ਨੂੰ ਦੇਖਦੇ ਹੋਏ ਮੁਲਜ਼ਮ ਨੋਜਵਾਨ ਉਥੋਂ ਭੱਜ ਨਿਕਲੇ। ਜ਼ਖ਼ਮੀ ਹਾਲਾਤ ਵਿੱਚ ਨੋਜਵਾਨ ਆਕਾਸ਼ ਕੁਮਾਰ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਉਸ ਨੂੰ ਜਲੰਧਰ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।

ਨੋਜਵਾਨ 'ਤੇ ਹੋਇਆ ਹਮਲਾ

ਆਕਾਸ਼ ਕੁਮਾਰ ਦੇ ਭਰਾ ਪ੍ਰਿੰਸ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲੇ ਡੈਵਿਡ ਨੇ ਪੁਰਾਣੀ ਰੰਜਿਸ਼ ਦੇ ਚਲਦੇ ਉਸ ਦੇ ਭਰਾ ਆਕਾਸ਼ ਕੁਮਾਰ 'ਤੇ ਹਮਲਾ ਕੀਤਾ ਹੈ। ਉਸ ਨੇ ਦੱਸਿਆ ਕਿ ਜੇਕਰ ਅੱਜ ਪੁਲਸ ਉਥੇ ਨਾ ਹੁੰਦੀ 'ਤੇ ਸ਼ਾਇਦ ਹਥਿਆਰਬੰਦ ਨੋਜਵਾਨ ਉਸਨੂੰ ਨਹੀਂ ਛੱਡਦੇ। ਨੋਜਵਾਨ ਦੇ ਭਰਾ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਉਥੇ ਹੀ ਇਸ ਮਾਮਲੇ ਦੇ ਜਾਂਚ ਅਧਿਕਾਰੀ ਏ ਐੱਸਆਈਜਸਬੀਰ ਸਿੰਘ ਦਾ ਕਹਿਣਾ ਹੈ ਕਿ ਨੋਜਵਾਨ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਹਨ ਜਿਸਤੇ ਉਸਦੇ ਹਾਲੇ ਬਿਆਨ ਦਰਜ ਨਹੀਂ ਕੀਤੇ ਗਏ, ਪੁਲੀਸ ਦਾ ਕਹਿਣਾ ਹੈ ਬਿਆਨਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ ਦੇ ਨਵੇਂ ਏ.ਜੀ. ਬਣੇ ਏ.ਪੀ.ਐੱਸ. ਦਿਓਲ ਨਾਲ ਈਟੀਵੀ ਭਾਰਤ ਦੀ ਖਾਸ ਗੱਲਬਾਤ

ABOUT THE AUTHOR

...view details