ਪੰਜਾਬ

punjab

ਕੈਪਟਨ ਸਾਬ੍ਹ! ਮਾਰੋ ਸਰਕਾਰੀ ਸਕੂਲਾਂ ਦੇ ਖਾਣੇ 'ਚ ਝਾਤ!

By

Published : Sep 12, 2021, 12:51 PM IST

ਜਲੰਧਰ ਦੇ ਕਸਬਾ ਫਿਲੌਰ ਵਿਖੇ ਪਿੰਡ ਪੰਜ ਢੇਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵੀ ਖਾਣੇ ਦੇ ਕਾਰਨ ਵਿਵਾਦਾਂ 'ਚ ਘਿਰ ਗਿਆ ਸਰਕਾਰੀ ਪ੍ਰਾਇਮਰੀ ਸਕੂਲ 'ਚ ਮਿਡ ਡੇ ਮੀਲ 'ਚ ਬੱਚਿਆਂ ਨੂੰ ਗਲੀਆਂ ਸੜੀਆਂ ਸਬਜ਼ੀਆਂ ਭੋਜਨ ਵਾਲਾ ਬੱਚਿਆਂ ਨੂੰ ਦਿੰਦੇ ਹਨ।

ਕੈਪਟਨ ਸਾਬ੍ਹ! ਮਾਰੋ ਸਰਕਾਰੀ ਸਕੂਲਾਂ ਦੇ ਖਾਣੇ 'ਚ ਝਾਤ!
ਕੈਪਟਨ ਸਾਬ੍ਹ! ਮਾਰੋ ਸਰਕਾਰੀ ਸਕੂਲਾਂ ਦੇ ਖਾਣੇ 'ਚ ਝਾਤ!

ਜਲੰਧਰ: ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਮਿਲਣ ਵਾਲੇ ਖਾਣੇ ਕਰਕੇ ਅਕਸਰ ਹੀ ਸਰਕਾਰੀ ਸਕੂਲ ਚਰਚਾ 'ਚ ਰਹਿੰਦੇ ਹਨ ਜਲੰਧਰ ਦੇ ਕਸਬਾ ਫਿਲੌਰ ਵਿਖੇ ਪਿੰਡ ਪੰਜ ਢੇਰਾ ਦੇ (Government Primary School) ਵੀ ਖਾਣੇ ਦੇ ਕਾਰਨ ਵਿਵਾਦਾਂ 'ਚ ਘਿਰ ਗਿਆ ਸਰਕਾਰੀ ਪ੍ਰਾਇਮਰੀ ਸਕੂਲ 'ਚ ਮਿਡ ਡੇ ਮੀਲ 'ਚ ਬੱਚਿਆਂ ਨੂੰ ਗਲੀਆਂ ਸੜੀਆਂ ਸਬਜ਼ੀਆਂ ਭੋਜਨ ਵਾਲਾ ਬੱਚਿਆਂ ਨੂੰ ਦਿੰਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਚਾਇਤ ਦੇ ਮੈਂਬਰ ਗਗਨ ਨੇ ਕਿਹਾ ਕਿ ਉਹ ਕਿਸੇ ਕੰਮ ਦੇ ਲਈ ਇਸ ਸਕੂਲ 'ਚ ਆਏ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਇਸ ਸਕੂਲ ਚੋਂ ਜੋ ਬੱਚਿਆਂ ਦੇ ਲਈ ਭੋਜਨ ਤਿਆਰ ਹੋ ਰਿਹਾ ਹੈ ਉਹ ਗਲੇ ਸੜੇ ਆਲੂਆਂ ਦੇ ਸਬਜ਼ੀ ਬਣ ਰਹੀ ਹੈ ਅਤੇ ਜਦੋਂ ਆਲੂ ਦੀ ਬੋਰੀ ਦੇਖੀ ਤਾਂ ਉਸ ਵਿਚੋਂ ਬਦਬੂ ਵੀ ਆ ਰਹੀ ਸੀ ਇਸ ਸਬੰਧੀ ਜਦੋਂ (Mid day meal) ਤਿਆਰ ਕਰਨ ਵਾਲੀ ਵਰਕਰ ਸੀਮਾ ਰਾਣੀ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਇਹ ਆਲੂਆਂ ਦੀ ਬੋਰੀ ਅੱਜ ਹੀ ਮੁੱਖ ਅਧਿਆਪਕ ਵੱਲੋਂ ਲਿਆਂਦੀ ਗਈ ਹੈ।

ਕੈਪਟਨ ਸਾਬ੍ਹ! ਮਾਰੋ ਸਰਕਾਰੀ ਸਕੂਲਾਂ ਦੇ ਖਾਣੇ 'ਚ ਝਾਤ!

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਤਿੰਨ ਕਿਲੋ ਆਟਾ ਅਤੇ ਤਿੰਨ ਕਿਲੋ ਆਲੂ ਦਿੱਤੇ ਗਏ ਸਨ ਅਤੇ ਨਾਲ ਹੀ ਕੁਝ ਚਾਵਲ ਵੀ ਦਿੱਤੇ ਜਾਂਦੇ ਹਨ ਜਿਸਦੇ ਨਾਲ ਉਹ ਭੋਜਨ ਤਿਆਰ ਕਰਕੇ ਬੱਚਿਆਂ ਨੂੰ ਦਿੰਦੇ ਹਨ ਉਨ੍ਹਾਂ ਦੇ ਕੁੱਲ 80 ਬੱਚੇ ਹਨ ਜਿਨ੍ਹਾਂ ਦੇ ਲਈ ਮਿਡ ਡੇਅ ਮੀਲ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ। ਪਰ ਇਸ ਸਬੰਧੀ ਮੁੱਖ ਅਧਿਆਪਕ ਵੱਲੋਂ ਕੋਈ ਵੀ ਸਹੀ ਢੰਗ ਦੇ ਨਾਲ ਗੱਲ ਨਹੀਂ ਕੀਤੀ ਜਾਂਦੀ ਸੀ।

ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਪਹਿਲਾਂ ਵੀ ਕਈ ਵਾਰ ਸ਼ਿਕਾਇਤ ਕੀਤੀ ਗਈ ਸੀ ਅਤੇ ਬੀਡੀਪੀਓ ਦਫ਼ਤਰ ਵੀ ਇਸ ਦੀ ਸ਼ਿਕਾਇਤ ਦਿੱਤੀ ਗਈ ਸੀ ਪਰ ਹਾਲੇ ਤੱਕ ਕੋਈ ਵੀ ਸ਼ਿਕਾਇਤ 'ਤੇ ਅਮਲ ਨਹੀਂ ਲਿਆਂਦਾ ਗਿਆ। ਉਨ੍ਹਾਂ ਨੇ ਕਿਹਾ ਕਿ ਨਾ ਤਾਂ ਬੱਚਿਆਂ ਨੂੰ ਪੂਰੀ ਤਰ੍ਹਾਂ ਖਾਣਾ ਮਿਲ ਰਿਹਾ ਹੈ ਅਤੇ ਨਾ ਹੀ ਸਬਜ਼ੀਆਂ 'ਤੇ ਨਾ ਹੀ ਪੌਸ਼ਟਿਕ ਆਹਾਰ ਬੱਚਿਆਂ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਜਦੋਂ ਮੁੱਖ ਅਧਿਆਪਕਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫੋਨ ਬਿਜ਼ੀ ਆ ਰਿਹਾ ਸੀ।
ਇਹ ਵੀ ਪੜੋ:ਸਾਰਾਗੜ੍ਹੀ ਦੇ ਸ਼ਹੀਦਾਂ ਨੂੰ CM ਕੈਪਟਨ ਸਣੇ ਸਿਆਸੀ ਆਗੂਆਂ ਨੇ ਦਿੱਤੀ ਸ਼ਰਧਾਂਜਲੀ

ABOUT THE AUTHOR

...view details