ਪੰਜਾਬ

punjab

ਕੋਰੋਨਾ ਕਾਲ ‘ਚ ਮਨਾਈ ਜਨਮਦਿਨ ਪਾਰਟੀ, ਕੱਢੇ ਹਵਾਈ ਫਾਇਰ,ਪੁਲਿਸ ਐਕਸ਼ਨ ‘ਚ

By

Published : May 11, 2021, 1:02 PM IST

ਕੋਰੋਨਾ ਕਾਲ ਦੌਰਾਨ ਵੀ ਸੂਬੇ ‘ਚ ਬਦਮਾਸ਼ਾਂ ਦੇ ਹੌਸਲੇ ਬੁਲੰਦ ਹਨ।ਜਲਧੰਰ ਦੇ ਕਸਬਾ ਫਿਲੌਰ ‘ਚ ਨਸ਼ੇ ‘ਚ ਧੁੱਤ ਬਦਮਾਸ਼ਾਂ ਦੇ ਵਲੋਂ ਜਨਮਦਿਨ ਦੀ ਪਾਰਟੀ ਮਨਾਉਂਦੇ ਹੋਏ ਹਵਾਈ ਫਾਇਰਿੰਗ ਕੀਤੀ ਗਈ।ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੋਰੋਨਾ ਕਾਲ ‘ਚ ਮਨਾਈ ਜਨਮਦਿਨ ਪਾਰਟੀ, ਕੱਢੇ ਹਵਾਈ ਫਾਇਰ,ਪੁਲਿਸ ਐਕਸ਼ਨ ‘ਚ
ਕੋਰੋਨਾ ਕਾਲ ‘ਚ ਮਨਾਈ ਜਨਮਦਿਨ ਪਾਰਟੀ, ਕੱਢੇ ਹਵਾਈ ਫਾਇਰ,ਪੁਲਿਸ ਐਕਸ਼ਨ ‘ਚ

ਜਲੰਧਰ: ਫਿਲੌਰ ਵਿਖੇ ਬਦਮਾਸ਼ ਕਿਸ ਕਦਰ ਬੇਖੌਫ ਹੋ ਗਏ ਹਨ ਇਸ ਦਾ ਵੱਡਾ ਉਦਾਹਰਣ ਵੀ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਇੱਕ ਕਾਰ ਗੈਰੇਜ ਵਿਚ ਨਾਈਟ ਕਰਫਿਊ ਤੋੜ ਦੇਰ ਰਾਤ ਨੌਜਵਾਨਾਂ ਦੇ ਵਲੋਂ ਜਨਮ ਦਿਨ ਦੀ ਪਾਰਟੀ ਮਨਾਈ ਗਈ। ਇਸ ਪਾਰਟੀ ਦੌਰਾਨ ਨਸ਼ੇ ਚ ਧੁੱਤ ਨੌਜਵਾਨਾਂ ਦੇ ਵਲੋਂ ਹਵਾਈ ਫਾਇਰਿੰਗ ਵੀ ਕੀਤੀ ਗਈ ।
ਇਹ ਮਾਮਲਾ ਉਦੋਂ ਪਤਾ ਲੱਗਾ ਜਦੋਂ ਕਿਸੇ ਨੇ ਪਾਰਟੀ ਦੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਪਹਿਲਾਂ ਪੁਲੀਸ ਨੂੰ ਵੀ ਇਸ ਦੀ ਭਿਣਕ ਨਹੀਂ ਲੱਗੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਫਲੌਰ ਪੁਲੀਸ ਦੀ ਕਾਰਗੁਜ਼ਾਰੀ ਤੇ ਸਵਾਲ ਉੱਠੇ ਤਾਂ ਹੁਣ ਪੁਲੀਸ ਨੇ ਕਰੀਬ 25 ਨੌਜਵਾਨਾਂ ਤੇ IPC ਦੀ ਧਾਰਾ 336 ,188, 148,149 ਆਰਮਜ਼ ਐਕਟ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਕੋਰੋਨਾ ਕਾਲ ‘ਚ ਮਨਾਈ ਜਨਮਦਿਨ ਪਾਰਟੀ, ਕੱਢੇ ਹਵਾਈ ਫਾਇਰ,ਪੁਲਿਸ ਐਕਸ਼ਨ ‘ਚ
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਬਲਜੀਤ ਸਿੰਘ ਦੇ ਮੁਤਾਬਕ ਉਨ੍ਹਾਂ ਨੂੰ ਇਕ ਵ੍ਹਟਸਐਪ ਦੇ ਜ਼ਰੀਏ ਵੀਡੀਓ ਮਿਲੀ ਸੀ ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਅੱਠ ਮਈ ਦੀ ਰਾਤ ਦੀ ਹੈ। ਜਿੱਥੇ ਇਹ ਪਾਰਟੀ ਕੀਤੀ ਗਈ, ਉਹ ਆਰ ਕੇ ਕਾਰ ਗੈਰੇਜ ਹੈ। ਇਸ ਪਲਾਟ ਦਾ ਮਾਲਿਕ ਵਿਜੇ ਨਿਵਾਸੀ ਗੂੜ੍ਹਾ ਹੈ। ਪੁਲੀਸ ਦੇ ਮੁਤਾਬਿਕ ਇਸ ਵੀਡੀਓ ਵਿੱਚ ਗੜ੍ਹਾ ਪਿੰਡ ਦਾ ਨਵਦੀਪ ਸਿੰਘ ਸੰਧੂ ਅਤੇ ਸੁੱਖਾ ਵੀ ਸੀ ਉਹ ਪਾਰਟੀ ਗੁਰਪ੍ਰੀਤ ਸਿੰਘ ਗੋਪੀ ਦੀ ਸੀ। ਇਹ ਵੀਡੀਓ ਵਿਚ ਲੱਕੀ ਨੇ ਹਵਾਈ ਫਾਇਰਿੰਗ ਕੀਤੀ ਅਤੇ ਇੱਕ ਹੋਰ ਨੌਜਵਾਨ ਨੇ ਪਿਸਤੌਲ ਵੀ ਫੜਿਆ ਹੋਇਆ ਸੀ। ਇਸ ਦੇ ਨਾਲ ਹੀ ਇਨ੍ਹਾਂ ਨੇ ਕੋਈ ਵੀ ਮਾਸਕ ਨਹੀਂ ਪਾਇਆ ਸੀ ਅਤੇ ਸਮਾਜਿਕ ਦੂਰੀ ਦਾ ਵੀ ਕੋਈ ਖਿਆਲ ਨਹੀਂ ਰੱਖਿਆ ਗਿਆ। ਪੁਲੀਸ ਨੇ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ।ਮੁਲਜ਼ਮਾਂ ਦੀ ਪਹਿਚਾਣ ਨਵਦੀਪ ਸੰਧੂ ,ਸੁੱਖਾ ,ਗੁਰਪ੍ਰੀਤ ਸਿੰਘ ਗੋਪੀ , ਲੱਕੀ ,ਆਰ ਕੇ ,ਵਿਜੈ ,ਜ਼ਿੱਦੀ ,ਗੋਲੂ ਅਤੇ 17 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪੁਲੀਸ ਦਾ ਕਹਿਣਾ ਹੈ ਕਿ ਨਾਮਜ਼ਦ ਕੀਤੇ ਆਰੋਪੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਾਕੀ ਲੋਕਾਂ ਦੀ ਪਛਾਣ ਕਰ ਉਨ੍ਹਾਂ ਨੂੰ ਫੜ ਲਿਆ ਜਾਵੇਗਾ।ਇਹ ਵੀ ਪੜੋ:ਚੰਡੀਗੜ੍ਹ ਵਿੱਚ 18 ਮਈ ਤੱਕ ਵਧਾਇਆ ਗਿਆ ਕਰਫਿਊ

ABOUT THE AUTHOR

...view details