ਪੰਜਾਬ

punjab

ਹੁਸ਼ਿਆਰਪੁਰ ਦੇ ਵਾਰਡ ਨੰਬਰ 22 'ਚ ਪਾਣੀ ਨਿਕਾਸੀ ਦੀ ਸਮੱਸਿਆ, ਪੜ੍ਹੋ ਲੋਕਾਂ ਨੇ ਪ੍ਰਸ਼ਾਸਨ 'ਤੇ ਕੱਢਿਆ ਗੁੱਸਾ

By ETV Bharat Punjabi Team

Published : Nov 26, 2023, 5:18 PM IST

ਹੁਸ਼ਿਆਰਪੁਰ ਦੇ ਪਿੱਪਲਾਵਾਲੀ ਦੇ ਮੁਹੱਲਾ ਪੱਖੋਵਾਣਾ ਦੇ ਵਰਡ ਨੰਬਰ 22 ਵਿਚ ਹੈ ਪਾਣੀ ਨਿਕਾਸੀ ਦੀ ਸਮੱਸਿਆ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ward number 22 of Hoshiarpur

Water drainage problem in ward number 22 of Hoshiarpur
ਹੁਸ਼ਿਆਰਪੁਰ ਦੇ ਵਾਰਡ ਨੰਬਰ 22 'ਚ ਪਾਣੀ ਨਿਕਾਸੀ ਦੀ ਸਮੱਸਿਆ, ਪੜ੍ਹੋ ਲੋਕਾਂ ਨੇ ਪ੍ਰਸ਼ਾਸਨ 'ਤੇ ਕੱਢਿਆ ਗੁੱਸਾ

ਹੁਸ਼ਿਆਰਪੁਰ ਦੇ ਵਾਰਡ 22 ਦੇ ਵਸਨੀਕ ਸਮੱਸਿਆ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ।

ਹੁਸ਼ਿਆਰਪੁਰ :ਹੁਸ਼ਿਆਰਪੁਰ ਦੇ ਪਿੱਪਲਾਵਾਲੀ ਦੇ ਮੁਹੱਲਾ ਪੱਖੋਵਾਣਾ ਨਿਆਣਾ ਵਰਡ ਨੰਬਰ 22 ਵਿਚ ਹੈ। ਆਜ਼ਾਦੀ ਦੇ 75 ਸਾਲ ਬਾਅਦ ਵੀ ਮੁਹੱਲੇ ਦੇ ਲੋਕ ਨਰਕ ਭਰਿਆ ਜੀਵਨ ਜਿਉਣ ਲਈ ਮਜ਼ਬੂਰ ਹਨ। ਢਾਈ ਸੋ ਦੇ ਕਰੀਬ ਅਬਾਦੀ ਵਾਲਾ ਇਹ ਮੁਹੱਲਾ ਜਿਸ ਵਿੱਚ 50 ਘਰ ਹਨ ਅਤੇ ਮੁਹੱਲੇ ਵਿੱਚ ਪਾਣੀ ਦੇ ਨਿਕਾਸ ਲਈ ਕੋਈ ਪ੍ਰਬੰਧ ਨਹੀਂ ਹੈ, ਜਿਸ ਦੇ ਚਲਦਿਆਂ ਲੋਕਾਂ ਨੂੰ ਆਪਣੇ ਹੱਥਾਂ ਨਾਲ ਗੰਦਾ ਪਾਣੀ ਘਰੋਂ ਬਾਹਰ ਗਲੀ ਵਿੱਚ ਸੁੱਟਣ ਲਈ ਮਜ਼ਬੂਰ ਹੋਣਾ ਪੈਂਦਾ ਹੈ।

ਗੰਦੇ ਪਾਣੀ ਦਾ ਨਿਕਾਸਨ ਨਹੀਂ :ਲੋਕਾਂ ਨੇ ਦੱਸਿਆ ਕਿ ਗੰਦਗੀ ਅਤੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕ ਅਕਸਰ ਬਿਮਾਰ ਰਹਿੰਦੇ ਹਨ। ਜੇਕਰ ਗੱਲ ਕੀਤੀ ਜਾਵੇ ਤਾਂ 30 ਸਾਲ ਪਹਿਲਾ ਇਹ ਮੁਹੱਲਾ ਪਿੰਡ ਤੋਂ ਹੁਸ਼ਿਆਰਪੁਰ ਸ਼ਹਿਰ ਵਿਚ ਨਗਰ ਨਿਗਮ ਵਿੱਚ ਸ਼ਾਮਿਲ ਕੀਤਾ ਗਿਆ ਪਾਰ ਉਸ ਸਮੇ ਇਸ ਮੁਹੱਲੇ ਵਿੱਚ ਸਿਰਫ ਇੱਟਾਂ ਦੀ ਗਲੀ ਬਣਾਈ ਗਈ ਤੇ ਉਸ ਤੋਂ ਬਾਅਦ ਅੱਜ ਤੱਕ ਕੋਈ ਸਹੂਲਤ ਇਸ ਮੁਹੱਲੇ ਨੂੰ ਨਹੀਂ ਮਿਲੀ ਹੈ।

ਚੋਣਾਂ ਦਾ ਕੀਤਾ ਜਾਵੇਗਾ ਬਾਈਕਾਟ :ਲੋਕਾਂ ਨੇ ਕਿਹਾ ਕਿ ਅੱਜ ਤੱਕ ਹਰ ਸਰਕਾਰ ਦਾ ਕੋਈ ਨਾ ਕੋਈ ਉਮੀਦਵਾਰ ਵੋਟਾਂ ਲੈਣ ਸਿਰਫ ਆਇਆ ਉਸ ਤੋਂ ਬਾਅਦ ਕਦੇ ਇਸ ਮੁਹੱਲੇ ਵੱਲ ਮੁੜ ਨਹੀਂ ਆਇਆ। ਜੇਕਰ ਇਸ ਵਾਰ ਕੋਈ ਇਸ ਮੁਹੱਲੇ ਵਿਚ ਕੋਈ ਵੋਟ ਲੈਣ ਆਇਆ ਤਾਂ ਉਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਅਸੀਂ ਵੋਟਾਂ ਵੇਲੇ ਸਿੱਧੇ ਤੋਰ ਤੇ ਚੋਣਾਂ ਦਾ ਬਾਈਕਾਟ ਕਾਰਗੇ।

ABOUT THE AUTHOR

...view details