ਪੰਜਾਬ

punjab

ਗੰਦੇ ਪਾਣੀ ਦੀ ਸਮੱਸਿਆ ਤੋਂ ਅੱਕੇ ਪਿੰਡ ਵਾਸੀ, ਪੰਚਾਇਤ ਤੇ ਸਰਪੰਚ ਨੂੰ ਹੋਏ ਸਿੱਧੇ

By

Published : Nov 7, 2021, 7:33 AM IST

ਲੰਮੇ ਸਮੇਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਆ ਰਹੀ ਸਮੱਸਿਆ ਨੂੰ ਲੈ ਕੇ ਪਿੰਡਵਾਸੀਆਂ ਦੇ ਵੱਲੋਂ ਚੱਬੇਵਾਲ ਦੀ ਪੰਚਾਇਤ ਤੇ ਸਰਪੰਚ (Sarpanch) ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ (protest) ਕਰਦਿਆਂ ਹੋਇਆਂ ਪਿੰਡ ਨੂੰ ਆਉਣ ਵਾਲੀ ਪੱਕੀ ਸੜਕ ਬੰਦ ਕਰ ਦਿੱਤੀ। ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਵੱਲੋਂ ਸਮੱਸਿਆ ਦੇ ਜਲਦ ਪੁਖਤਾ ਹੱਲ ਦੀ ਮੰਗ ਕੀਤੀ ਗਈ ਹੈ।

ਗੰਦੇ ਪਾਣੀ ਦੀ ਸਮੱਸਿਆ ਤੋਂ ਅੱਕੇ ਪਿੰਡਵਾਸੀ ਪੰਚਾਇਤ ਤੇ ਸਰਪੰਚ ਨੂੰ ਹੋਏ ਸਿੱਧੇ
ਗੰਦੇ ਪਾਣੀ ਦੀ ਸਮੱਸਿਆ ਤੋਂ ਅੱਕੇ ਪਿੰਡਵਾਸੀ ਪੰਚਾਇਤ ਤੇ ਸਰਪੰਚ ਨੂੰ ਹੋਏ ਸਿੱਧੇ

ਹੁਸ਼ਿਆਰਪੁਰ:ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਬਜਰੌਰ ਦੇ ਪਿੰਡ ਵਾਸੀਆਂ ਵੱਲੋਂ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪਿੰਡ ਚੱਬੇਵਾਲ ਦੀ ਪੰਚਾਇਤ (Panchayat) ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ (protest) ਕਰਦਿਆਂ ਹੋਇਆਂ ਪਿੰਡ ਨੂੰ ਆਉਣ ਵਾਲੀ ਪੱਕੀ ਸੜਕ ਬੰਦ ਕਰ ਦਿੱਤੀ ਤੇ ਜੰਮ ਕੇ ਪੰਚਾਇਤ ਅਤੇ ਸਰਪੰਚ (Sarpanch) ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਬਜਰੌਰ ਦੇ ਪਿੰਡ ਵਾਸੀਆਂ ਅਤੇ ਸਰਪੰਚ ਨੇ ਦੱਸਿਆ ਕਿ ਪਿੰਡ ਚੱਬੇਵਾਲ ਤੋਂ ਪਿਛਲੇ ਲੰਮੇ ਸਮੇਂ ਉਨ੍ਹਾਂ ਦੇ ਪਿੰਡ ਬਜਰੌਰ ’ਚ ਗੰਦਾ ਪਾਣੀ ਆ ਰਿਹਾ ਹੈ ਜਿਸ ਕਾਰਨ ਪਿੰਡ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਦੀ ਸਮੱਸਿਆ ਦੇ ਕਾਰਨ ਕੁਝ ਸਮਾਂ ਪਹਿਲਾਂ ਬਣਾਈ ਸੜਕ ਵੀ ਟੁੱਟ ਗਈ ਹੈ ਜਿਸ ਕਾਰਨ ਰਾਹਗਿਰਾਂ ਨੂੰ ਵੀ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਗੰਦੇ ਪਾਣੀ ਦੀ ਸਮੱਸਿਆ ਤੋਂ ਅੱਕੇ ਪਿੰਡਵਾਸੀ ਪੰਚਾਇਤ ਤੇ ਸਰਪੰਚ ਨੂੰ ਹੋਏ ਸਿੱਧੇ

ਉਨ੍ਹਾਂ ਕਿਹਾ ਕਿ ਇਹ ਸੜਕ ਕਈ ਪਿੰਡਾਂ ਨੂੰ ਆਪਸ ’ਚ ਜੋੜਦੀ ਹੈ ਪਰੰਤੂ ਹਰ ਵੇਲੇ ਪਾਣੀ ਖੜ੍ਹਾ ਰਹਿਣ ਕਾਰਨ ਸੜਕ ਟੁੱਟ ਚੁੱਕੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਕਈ ਵਾਰ ਚੱਬੇਵਾਲ ਦੀ ਪੰਚਾਇਤ ਅਤੇ ਸਰਪੰਚ ਨਾਲ ਮਿਲ ਚੁੱਕੇ ਹਨ ਤੇ 2 ਦਿਨ ਪਹਿਲਾਂ ਹੀ ਸਰਪੰਚ ਹਰਮਿੰਦਰ ਸਿੰਘ ਸੰਧੂ ਵੱਲੋਂ ਇਸ ਸਮੱਸਿਆ ਦੇ ਹੱਲ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰੰਤੂ ਬਾਵਜੂਦ ਇਸਦੇ ਪਰਨਾਲਾ ਜਿਉਂ ਦਾ ਤਿਉਂ ਹੀ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਹੁਣ ਮਜ਼ਬੂਰੀ ਵੱਸ ਇਹ ਕਦਮ ਚੁੱਕਣਾ ਪਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਵਿਧਾਇਕ ਡਾ. ਰਾਜ ਕੁਮਾਰ ਨੂੰ ਵੀ ਇਸ ਬਾਬਤ ਮਿਲ ਚੁੱਕੇ ਹਨ ਪਰੰਤੂ ਫਿਰ ਵੀ ਕੋਈ ਹੱਲ ਨਹੀਂ ਹੋਇਆਂ।

ਇਸ ਸਬੰਧੀ ਜਦੋਂ ਪਿੰਡ ਚੱਬੇਵਾਲ ਦੇ ਸਰਪੰਚ ਹਰਮਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਤਕਰੀਬਨ 30 ਸਾਲ ਪੁਰਾਣੀ ਹੈ ਤੇ ਇਸ ਨੂੰ ਲੈ ਕੇ ਉਨ੍ਹਾਂ ਵੱਲੋਂ ਮਤਾ ਵੀ ਪਾਸ ਕਰ ਦਿੱਤਾ ਗਿਆ ਹੈ ਪਰੰਤੂ ਰਾਜਸੀ ਭੇਦਭਾਵ ਕਾਰਨ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ।

ਇਹ ਵੀ ਪੜ੍ਹੋ:ਤੇਲ ਕੀਮਤਾਂ ਨੂੰ ਲੈ ਕੇ ਸੰਧਵਾ ਨੇ ਚੰਨੀ ਸਰਕਾਰ ਖਿਲਾਫ਼ ਕੱਢੀ ਭੜਾਸ, ਕੀਤੀ ਇਹ ਮੰਗ

ABOUT THE AUTHOR

...view details