ਪੰਜਾਬ

punjab

The body of the youth was found in Hoshiarpur: ਦਰੱਖਤ ਨਾਲ ਲਟਕੀ ਮਿਲੀ ਨੌਜਵਾਨ ਦੀ ਲਾਸ਼, ਇਲਾਕੇ 'ਚ ਬਣਿਆ ਸਹਿਮ ਦਾ ਮਾਹੌਲ

By

Published : Jan 31, 2023, 7:45 PM IST

ਗੜ੍ਹਸ਼ੰਕਰ-ਨਵਾਂਸ਼ਹਿਰ ਰੋਡ ਉੱਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦਰੱਖਤ ਨਾਲ ਲਟਕੀ ਇੱਕ ਨੌਜਵਾਨ ਦੀ ਲਾਸ਼ ਮਿਲੀ। ਖੇਤ ਵਿੱਚ ਕੰਮ ਕਰਨ ਗਏ ਕਿਸਾਨ ਨੇ ਪੁਲਿਸ ਨੂੰ ਨੌਜਵਾਨ ਦੀ ਲਾਸ਼ ਸਬੰਧੀ ਸੂਚਨਾ ਦਿੱਤੀ । ਇਸ ਮਗਰੋਂ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰਦਿਆਂ ਸ਼ਨਾਖਤ ਮਗਰੋਂ ਪਰਿਵਾਰ ਨੂੰ ਬੁਲਾਇਆ।

The body of a young man was found hanging from a tree in Hoshiarpur
young man was found hanging: ਦਰੱਖਤ ਨਾਲ ਲਟਕੀ ਮਿਲੀ ਨੌਜਵਾਨ ਦੀ ਲਾਸ਼, ਇਲਾਕੇ 'ਚ ਬਣਿਆ ਸਹਿਮ ਦਾ ਮਾਹੌਲ

young man was found hanging: ਦਰੱਖਤ ਨਾਲ ਲਟਕੀ ਮਿਲੀ ਨੌਜਵਾਨ ਦੀ ਲਾਸ਼, ਇਲਾਕੇ 'ਚ ਬਣਿਆ ਸਹਿਮ ਦਾ ਮਾਹੌਲ

ਨਵਾਂਸ਼ਹਿਰ: ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਕਰਜ਼ੇ ਦੀ ਮਾਰ ਥੱਲੇ ਅਕਸਰ ਨੌਜਵਾਨ ਅਤੇ ਬਜ਼ੁਰਗ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਤਮਾਮ ਸਰਕਾਰਾਂ ਆਈਆਂ ਗਈਆਂ ਪਰ ਇਸ ਖੁਦਕੁਸ਼ੀਆਂ ਦੇ ਮਸਲੇ ਦਾ ਹੱਲ ਨਹੀਂ ਹੋ ਸਕਿਆ। ਇਸ ਦੌਰਾਨ ਇੱਕ ਹੋਰ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਜਦੋਂ ਅੱਜ ਗੜ੍ਹਸ਼ੰਕਰ-ਨਵਾਂਸ਼ਹਿਰ ਰੋਡ ਉੱਤੇ ਨਹਿਰ ਦੇ ਨਜ਼ਦੀਕ ਇੱਕ ਵਿਅਕਤੀ ਦੀ ਦਰੱਖਤ ਨਾਲ ਲਟਕਦੀ ਹੋਈ ਲਾਸ਼ ਬਰਾਮਦ ਹੋਈ ਹੈ।

ਲਾਸ਼ ਦੀ ਹੋਈ ਸ਼ਨਾਖ਼ਤ:ਨਹਿਰ ਦੇ ਨਾਲ ਲੱਗਦੇ ਗੰਨੇ ਦੇ ਖੇਤਾਂ ਵਿੱਚ ਕੰਮ ਕਰਨ ਆਏ ਦਿਲਾਵਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਦਰੱਖਤ ਨਾਲ ਲਟਕਦੀ ਹੋਈ ਲਾਸ਼ ਦੇਖੀ ਤਾਂ ਉਨ੍ਹਾਂ ਪੁਲਿਸ ਨੇ ਸੁਚਿਤ ਕੀਤਾ। ਥਾਣਾ ਗੜ੍ਹਸ਼ੰਕਰ ਤੋਂ ਏ ਐਸ ਆਈ ਸੁਖਵਿੰਦਰ ਸਿੰਘ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈਕੇ ਮੌਕੇ ਉੱਤੇ ਪੁੱਜੇ ਤਾਂ ਲਾਸ਼ ਕਬਜ਼ੇ ਵਿਚ ਲੈਕੇ ਜਾਂਚ ਸ਼ੁਰੂ ਕੀਤੀ ਤਾਂ ਮ੍ਰਿਤਕ ਵਿਅਕਤੀ ਦੀ ਪਹਿਚਾਣ ਮਨਜੀਤ ਕੁਮਾਰ ਪੁੱਤਰ ਸਤਪਾਲ ਵਾਸੀ ਪਿੰਡ ਬੋੜਾ ਵਜੋਂ ਹੋਈ ਹੈ। ਇਸ ਸਬੰਧੀ ਪੁਲਿਸ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਇਸ ਮੌਕੇ ਏ ਐਸ ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜੇ ਵਿੱਚ ਲੈਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਖੁਦਕੁਸ਼ੀ ਦੇ ਕਾਰਨਾਂ ਦਾ ਨਹੀਂ ਪਤਾ: ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਨੇ ਖੁਦਕੁਸ਼ੀ ਕਿਸ ਵਜ੍ਹਾ ਕਰਕੇ ਕੀਤੀ ਇਸਦਾ ਕੁੱਝ ਵੀ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ਤੋਂ ਇਹ ਖੁਦਕੁਸ਼ੀ ਲੱਗ ਰਹੀ ਹੈ ਪਰ ਫਿਰ ਵੀ ਗੰਭੀਰਤਾ ਨਾਲ ਜਾਂਚ ਕਰਕੇ ਇਹ ਪਤਾ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਸੱਚਮੁੱਛ ਖੁਦਕੁਸ਼ੀ ਹੈ ਜਾਂ ਫਿਰ ਕਿਸੇ ਨੇ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ:Punjab Police weekly report: ਹਫਤੇ ਅੰਦਰ ਪੁਲਿਸ ਨੇ 16 ਕਿੱਲੋ ਹੈਰੋਇਨ ਸਮੇਤ 11 ਲੱਖ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ, ਦੋ ਖਤਰਨਾਕ ਗੈਂਗਸਟਰਾਂ ਨੂੰ ਵੀ ਕੀਤਾ ਗ੍ਰਿਫ਼ਤਾਰ

ਦੱਸ ਦਈਏ ਕਿ ਬੀਤੇ ਸਮੇਂ ਦੌਰਾਨ ਜਲੰਧਰ ਜ਼ਿਲ੍ਹੇ ਦੇ ਲੰਮਾ ਪਿੰਡ ਵਿੱਚ ਵੀ ਇੱਕ ਨੌਜਵਾਨ ਨੇ ਵਿਆਹ ਤੋਂ ਚਾਰ ਦਿਨ ਪਹਿਲਾਂ ਹੀ ਦਰੱਖਤ ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਸਮੀਰ ਪੁੱਤਰ ਸਤਨਾਮ ਸਿੰਘ ਨਿਵਾਸੀ ਲੰਮਾ ਪਿੰਡ ਦੇ ਰੂਪ ਵਿਚ ਹੋਈ ਸੀ। ਮ੍ਰਿਤਕ ਦੀ ਮਾਂ ਸ਼ੋਭਾ ਨੇ ਦੱਸਿਆ ਸੀ ਕਿ ਉਸ ਦਾ ਵਿਆਹ ਅਠਾਈ ਮਈ ਨੂੰ ਹੋਣਾ ਸੀ ਅਤੇ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੇ ਸਹੁਰੇ ਪਰਿਵਾਰ ਦੇ ਕੁਝ ਲੋਕ ਧਮਕੀਆਂ ਦੇ ਰਹੇ ਸਨ ਜਿਸ ਦੇ ਚਲਦੇ ਉਹ ਪਰੇਸ਼ਾਨ ਰਹਿੰਦਾ ਸੀ ਅਤੇ ਇਸੇ ਪਰੇਸ਼ਾਨੀ ਦੇ ਚੱਲਦੇ ਉਸਦੇ ਪੁੱਤ ਨੇ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਸੀ।



ABOUT THE AUTHOR

...view details