ਪੰਜਾਬ

punjab

ਅਜ਼ਾਦ ਕਿਸਾਨ ਕੇਮਟੀ ਦੋਆਬਾ ਵਲੋਂ ਡੀ.ਸੀ. ਦਫਤਰ ਅੱਗੇ ਵਿਰੋਧ ਪ੍ਰਦਰਸ਼ਨ

By

Published : Mar 27, 2022, 8:08 PM IST

ਅਜ਼ਾਦ ਕਿਸਾਨ ਕੇਮਟੀ ਦੋਆਬਾ ਵਲੋਂ ਡੀ.ਸੀ. ਦਫਤਰ ਅੱਗੇ ਵਿਰੋਧ ਪ੍ਰਦਰਸ਼ਨ ਦੇ ਨਾਲ ਕੇਂਦਰ ਸਰਕਾਰ ਖਿਲਾਫ ਮਾਰਚ ਨੂੰ "ਚੰਡੀਗੜ੍ਹ ਚਲੋ" ਦਾ ਸੱਦਾ ਦਿੱਤਾ ਗਿਆ ।

ਅਜ਼ਾਦ ਕਿਸਾਨ ਕੇਮਟੀ ਦੋਆਬਾ ਵਲੋਂ ਡੀ.ਸੀ. ਦਫਤਰ ਅੱਗੇ ਵਿਰੋਧ ਪ੍ਰਦਰਸ਼ਨ
ਅਜ਼ਾਦ ਕਿਸਾਨ ਕੇਮਟੀ ਦੋਆਬਾ ਵਲੋਂ ਡੀ.ਸੀ. ਦਫਤਰ ਅੱਗੇ ਵਿਰੋਧ ਪ੍ਰਦਰਸ਼ਨ

ਹੁਸ਼ਿਆਰਪੁਰ:ਅਜ਼ਾਦ ਕਿਸਾਨ ਕੇਮਟੀ ਦੋਆਬਾ ਵਲੋਂ ਡੀ.ਸੀ. ਦਫਤਰ ਅੱਗੇ ਵਿਰੋਧ ਪ੍ਰਦਰਸ਼ਨ ਦੇ ਨਾਲ ਕੇਂਦਰ ਸਰਕਾਰ ਖਿਲਾਫ ਮਾਰਚ ਨੂੰ "ਚੰਡੀਗੜ੍ਹ ਚਲੋ" ਦਾ ਸੱਦਾ ਦਿੱਤਾ ਗਿਆ । ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਸ਼ਰਤੀਆ ਨੁਮਾਇੰਦਗੀ ਖ਼ਤਮ ਕਰਕੇ ਬੋਰਡ ਨੂੰ ਕੇਂਦਰੀ ਫੋਰਸ ਰਾਹੀ ਪੰਜਾਬ ਤੋਂ ਹੱਕ ਖੋਹ ਲੈਣ ਦੇ ਵਿਰੋਧ ਵਿੱਚ ਆਜ਼ਾਦ ਕਿਸਾਨ ਕਮੇਟੀ ਦੋਆਬਾ ਪੰਜਾਬ ਦੇ ਆਗੂਆਂ ਨੇ ਹੁਸ਼ਿਆਰਪੁਰ ਜਿਲ੍ਹਾ ਕੰਪਲੈਕਸ ਅੱਗੇ ਰੋਸ ਪ੍ਰਦਰਸ਼ਨ ਕੀਤਾ।

ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸੰਘਾ ਵਲੋਂ ਤਹਿਸੀਲਦਾਰ ਨੂੰ ਮੰਗ ਪੱਤਰ ਦੇ ਕਿ ਸਿਰਫ਼ਾਰਿਸ਼ ਕੀਤੀ ਕਿ ਇਸ ਮੰਗ ਪੱਤਰ ਨੂੰ ਕਿਸਾਨਾਂ ਦੇ ਹਿੱਤਾਂ ਅਧੀਨ ਦੇਸ਼ ਦੇ ਰਾਸ਼ਟਰਪਤੀ ਜੀ ਕੋਲ ਭੇਜਿਆ ਜਾਵੇ।

ਅਜ਼ਾਦ ਕਿਸਾਨ ਕੇਮਟੀ ਦੋਆਬਾ ਵਲੋਂ ਡੀ.ਸੀ. ਦਫਤਰ ਅੱਗੇ ਵਿਰੋਧ ਪ੍ਰਦਰਸ਼ਨਅਜ਼ਾਦ ਕਿਸਾਨ ਕੇਮਟੀ ਦੋਆਬਾ ਵਲੋਂ ਡੀ.ਸੀ. ਦਫਤਰ ਅੱਗੇ ਵਿਰੋਧ ਪ੍ਰਦਰਸ਼ਨ

ਇਸ ਗੱਲ ਦੀ ਜਾਣਕਾਰੀ ਕਿਸਾਨ ਆਗੂ ਅਤੇ ਆਜ਼ਾਦ ਕਿਸਾਨ ਕਮੇਟੀ ਦੇ ਪ੍ਰਧਾਨ ਹਰਪਾਲ ਸੰਘਾ ਨੇ ਪੱਤਰਕਾਰਾਂ ਨੂੰ ਜਾਰੀ ਕੀਤੀ। ਓਹਨਾ ਨੇ ਦੱਸਿਆ ਕਿ ਮੋਦੀ ਸਰਕਾਰ ਵਲੋਂ ਕਿਸਾਨਾਂ ਦੀਆ ਬਾਕੀ ਪਾਇਆ ਮੰਗਾ ਨੂੰ ਮੋਦੀ ਸਰਕਾਰ ਨੇ ਨਕਾਰਿਆ ਹੈ ਅਤੇ ਹੋਰ ਤੇ ਹੋਰ ਪੰਜਾਬ ਦੇ ਡੈਮਾਂ ਅਤੇ ਪਾਣੀਆਂ ਨੂੰ ਹਥਿਆਉਣ ਵਾਲੇ ਡੈਮ ਸੇਫਟੀ ਬਿੱਲ 2021 ਨੂੰ ਪਾਸ ਕਰਕੇ ਇਕ ਵਾਰ ਫਿਰ ਰਾਜਾ ਦੇ ਫ਼ੈਡਰਲ ਢਾਂਚੇ ਤੇ ਵੱਡਾ ਹਮਲਾ ਕੀਤਾ ਹੈ । ਰਾਪੇਰੀਅਨ ਕਨੂੰਨ ਮੁਤਾਬਕ ਪੰਜਾਬ ਅਤੇ ਹਰਿਆਣਾ ਦਾ ਬਣਦਾ ਹੱਕ ਰਾਜਾ ਨੂੰ ਦਿੱਤਾ।

ਮੋਦੀ ਸਰਕਾਰ ਨੇ ਇਹ ਹਮਲਾ ਕਰਕੇ ਪੰਜਾਬ ਨਾਲ ਬਦਲਾਖੋਰੀ ਦੀ ਨੀਤੀ ਤਹਿ ਕੀਤੀ ਹੈ। ਓਹਨਾ ਨੇ ਦੱਸਿਆ ਕਿ ਪੰਜਾਬੀ ਆਪਣੇ ਹੱਕਾਂ ਦੀ ਪਹਿਰੇਦਾਰੀ ਕਰਨਾ ਜਾਂਦਾ ਜਾਣਦੇ ਹਨ। ਓਹਨਾ ਨੇ ਦੱਸਿਆ ਕਿ ਪੰਜਾਬ ਦੇ ਕਿਰਤੀ ਲੋਕ ਕਦੇ ਵੀ ਇਸ ਜਾਲਮ ਮੋਦੀ ਸਰਕਾਰ ਅੱਗੇ ਨਹੀਂ ਝੁਕਣਗੇ ਅਤੇ ਡੱਟ ਕਿ ਖੜ ਕਿ ਵਿਰੋਧ ਕਰਨਗੇ ਅਤੇ ਕਰਦੇ ਰਹਿਣਗੇ।

ਓਹਨਾਂ ਨੇ ਇਸ ਦੇ ਨਾਲ ਪੰਜਾਬ ਦੇ ਲੋਕਾਂ, ਕਿਰਤੀਆਂ, ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਇਸ 25 ਮਾਰਚ ਨੂੰ ਭਾਰੀ ਗਿਣਤੀ ਵਿਚ ਚੰਡੀਗੜ੍ਹ ਰੋਸ ਮਾਰਚ ਦਾ ਹਿੱਸਾ ਬਣੋ ਤਾ ਜੋ ਅਸੀਂ ਆਪਣਾ ਪਾਣੀ ਅਤੇ ਮਿਲ ਰਹੀ ਬਿਜਲੀ ਦਾ ਨਿੱਜੀਕਰਨ ਬਚਾ ਸਕੀਏ।

ਇਹ ਵੀ ਪੜ੍ਹੋ:-ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਫ਼ੋਨ 'ਤੇ ਮਿਲੀ ਧਮਕੀ, ਪੁਲਿਸ ਕੋਲ ਸ਼ਿਕਾਇਤ

ABOUT THE AUTHOR

...view details