ਪੰਜਾਬ

punjab

Hoshiarpur:ਕਿਸਾਨਾਂ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਕੀਤਾ ਵਿਰੋਧ

By

Published : Jun 24, 2021, 10:58 PM IST

Updated : Jun 26, 2021, 12:51 PM IST

ਹੁਸ਼ਿਆਰਪੁਰ ਵਿਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਹੁਸ਼ਿਆਰਪੁਰ ਵਿਚ ਪਹੁੰਚੇ ਸਨ ਜਿੱਥੇ ਉਹਨਾਂ ਦਾ ਕਿਸਾਨਾਂ (Farmers) ਵੱਲੋਂ ਵਿਰੋਧ ਕੀਤਾ ਗਿਆ।ਇਹ ਵਿਰੋਧ ਉਦੋ ਹੋਇਆ ਜਦੋਂ ਕੇਂਦਰੀ ਰਾਜ ਮੰਤਰੀ (Union Minister of State) ਸੋਮ ਪ੍ਰਕਾਸ਼ ਚੱਬੇਵਾਲ ਤੋਂ ਗੁਜ਼ਰ ਰਹੇ ਸਨ ਉਥੇ ਕਿਸਾਨਾਂ ਨੇ ਮੰਤਰੀ ਦੀ ਗੱਡੀ ਘੇਰ ਲਈ ਅਤੇ ਜਮ ਕੇ ਨਆਰੇਬਾਜ਼ੀ ਕੀਤੀ ਗਈ।

Hoshiarpur:ਕਿਸਾਨਾਂ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਕੀਤਾ ਵਿਰੋਧ
Hoshiarpur:ਕਿਸਾਨਾਂ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਕੀਤਾ ਵਿਰੋਧ

ਹੁਸ਼ਿਆਰਪੁਰ:ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਹੁਸ਼ਿਆਰਪੁਰ ਵਿਚ ਪਹੁੰਚੇ ਸਨ ਜਿੱਥੇ ਉਹਨਾਂ ਦਾ ਕਿਸਾਨਾਂ (Farmers)ਵੱਲੋਂ ਵਿਰੋਧ ਕੀਤਾ ਗਿਆ।ਇਹ ਵਿਰੋਧ ਉਦੋ ਹੋਇਆ ਜਦੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ (Som Prakash)ਚੱਬੇਵਾਲ ਤੋਂ ਗੁਜ਼ਰ ਰਹੇ ਸਨ ਉਥੇ ਕਿਸਾਨਾਂ ਨੇ ਮੰਤਰੀ ਦੀ ਗੱਡੀ ਘੇਰ ਲਈ ਅਤੇ ਜਮ ਕੇ ਨਆਰੇਬਾਜ਼ੀ ਕੀਤੀ ਗਈ।

ਇਸ ਬਾਰੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਦਿੱਲੀ ਵਿਚ ਕਿਸਾਨਾਂ ਨੂੰ ਬੈਠਿਆ ਨੂੰ ਸੱਤ ਮਹੀਨੇ ਤੋਂ ਜ਼ਿਆਦਾ ਹੋ ਗਏ ਹਨ ਉਥੇ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਹੈ।ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸੋਮ ਪ੍ਰਕਾਸ਼ ਚੱਬੇਵਾਲ ਤੋਂ ਲੰਘ ਰਹੇ ਸੀ ਉਸ ਸਮੇਂ ਹਾਈਵੇ ਉਤੇ ਘਿਰਾਉ ਕੀਤਾ।ਕਿਸਾਨ ਆਗੂ ਦਾ ਕਹਿਣਾ ਹੈ ਕਿ ਜਿਹੜੇ ਪੰਜਾਬ ਦੇ ਬੀਜੇਪੀ ਦੇ ਆਗੂ ਹਨ ਜੇਕਰ ਉਹ ਕਹਿੰਦੇ ਹਨ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਸਾਡਾ ਬੀਜੇਪੀ ਨਾਲ ਕੋਈ ਲੈਣਾ ਦੇਣਾ ਨਹੀਂ ਤਾਂ ਇਹਨਾਂ ਦਾ ਕੋਈ ਵਿਰੋਧ ਨਹੀਂ ਹੋਵੇਗਾ।

ਹੁਸ਼ਿਆਰਪੁਰ ਤੋਂ ਬੀਜੇਪੀ ਆਗੂ ਤਰੁਣ ਅਰੋੜਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਹਰ ਗੱਲ ਸੁਣਨ ਲਈ ਤਿਆਰ ਹੈ ਅਤੇ ਇਹ ਜਿਹੜਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਗੱਡੀ ਉਤੇ ਹਮਲਾ ਹੋਇਆ ਹੈ ਇਸਦੀ ਮੈਂ ਨਿੰਦਾ ਕਰਦਾ ਹਾਂ।

Hoshiarpur:ਕਿਸਾਨਾਂ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਕੀਤਾ ਵਿਰੋਧ

ਇਸ ਬਾਰੇ ਸਾਬਕਾ ਵਿਧਾਇਕ ਤੀਕਸ਼ਨ ਸੂਦ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਉਤੇ ਹਮਲਾ ਕਿਸਾਨਾਂ ਨੇ ਨਹੀਂ ਇਹ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ ਹੈ।ਉਹਨਾਂ ਦਾ ਕਹਿਣਾ ਹੈ ਕਿ ਇਸ ਲਈ ਕਾਂਗਰਸ ਸਰਕਾਰ ਜਿੰਮੇਵਾਰ ਹੈ ।

ਪੁਲਿਸ ਅਧਿਕਾਰੀ ਸਤਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਕੇਂਦਰੀ ਮੰਤਰੀ ਦਾ ਕਾਫਲਾ ਲੰਘ ਰਿਹਾ ਸੀ ਉਦੋ ਹੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਹੈ।ਪੁਲਿਸ ਨੇ ਆਪਣੀ ਜ਼ਿੰਮੇਵਾਰੀ ਨਿਭਾਉਦੇ ਹੋਏ ਕੇਂਦਰੀ ਮੰਤਰੀ ਦੇ ਕਾਫਲੇ ਨੂੰ ਸਹੀ ਸਲਾਮਤ ਬਾਹਰ ਕੱਢਿਆ ਹੈ।

ਇਹ ਵੀ ਪੜੋ:Nangal:ਪੁਲਿਸ ਨੇ ਮਨਾਇਆ ਸੜਕ ਸੁਰੱਖਿਆ ਹਫ਼ਤਾ

Last Updated : Jun 26, 2021, 12:51 PM IST

ABOUT THE AUTHOR

...view details