ਪੰਜਾਬ

punjab

ਹੁਸ਼ਿਆਰਪੁਰ 'ਚ 'ਦ ਹੰਸ ਫਾਊਂਡੇਸ਼ਨ ਨੇ ਦਿਵਿਆਂਗਾਂ ਲਈ ਲਗਾਇਆ ਮੈਡੀਕਲ ਜਾਂਚ ਕੈਂਪ, ਲੋੜਵੰਦਾਂ ਨੂੰ ਦਿੱਤੀਆ ਦਵਾਈਆਂ

By ETV Bharat Punjabi Team

Published : Dec 4, 2023, 10:35 PM IST

ਹੁਸ਼ਿਆਰਪੁਰ 'ਦ ਹੰਸ ਫਾਊਂਡੇਸ਼ਨ ਵੱਲੋਂ ਮੋਬਾਇਲ ਮੈਡੀਕਲ ਯੂਨਿਟ-7 ਨੇ ਵਿਸ਼ਵ ਦਿਵਿਆਂਗਤਾ ਦਿਵਸ ਨੇ ਮੈਡੀਕਲ ਜਾਂਚ ਕੈਂਪ ਲਗਾਇਆ ਹੈ। (World Disabled Day)

Hans Foundation organized a medical camp for the disabled in Hoshiarpur
ਹੁਸ਼ਿਆਰਪੁਰ 'ਚ 'ਦ ਹੰਸ ਫਾਊਂਡੇਸ਼ਨ ਨੇ ਦਿਵਿਆਂਗਾਂ ਲਈ ਲਗਾਇਆ ਮੈਡੀਕਲ ਕੈਂਪ

ਹੁਸ਼ਿਆਰਪੁਰ 'ਚ 'ਦ ਹੰਸ ਫਾਊਂਡੇਸ਼ਨ ਨੇ ਦਿਵਿਆਂਗਾਂ ਲਈ ਲਗਾਇਆ ਮੈਡੀਕਲ ਜਾਂਚ ਕੈਂਪ।

ਹੁਸ਼ਿਆਰਪੁਰ : 'ਦ ਹੰਸ ਫਾਊਂਡੇਸ਼ਨ' ਵਲੋਂ ਚਲਾਏ ਜਾ ਰਹੇ ਮੋਬਾਇਲ ਮੈਡੀਕਲ ਯੂਨਿਟ-7 ਹੁਸ਼ਿਆਰਪੁਰ ਵਲੋਂ “Blind and Handicapped Development Society” ਬਾਹੋਵਾਲ ਵਿਖੇ ਵਿਸ਼ਵ ਦਿਵਿਆਂਗਤਾ ਦਿਵਸ (World Disabled Day) ਨੂੰ ਸਮਰਪਿਤ ਅਤਰ ਸਿੰਘ ਦੀ ਰਹਿਨੁਮਾਈ ‘ਚ ਨੇਤਰਹੀਣ ਅਤੇ ਦਿਵਿਆਂਗ ਲੋਕਾਂ ਦੇ ਚੈੱਕ-ਅੱਪ ਲਈ ਸਪੈਸ਼ਲ ਮੈਡੀਕਲ ਕੈਂਪ ਅਤੇ ਲਗਾਇਆ ਗਿਆ। ਡਾ. ਡਾਕਟਰ ਸਨੇਹਲ ਡੇਨੀਅਲ ਜਗਤਾਪ ਵਲੋਂ ਦਿਵਿਆਂਗਾਂ ਦਾ ਮੁਫ਼ਤ ਚੈੱਕ-ਅੱਪ ਕੀਤਾ ਗਿਆ। ਲੋੜ ਅਨੁਸਾਰ ਮਰੀਜਾਂ ਨੂੰ ਚੈੱਕ-ਅੱਪ ਤੋਂ ਬਾਅਦ ਮੁਫ਼ਤ ਦਵਾਈ ਵੀ ਦਿੱਤੀ ਗਈ।

ਮੋਟੀਵੇਸ਼ਨਲ ਸੈਸ਼ਨ ਵੀ ਕਰਾਇਆ :"ਦ ਹੰਸ ਫਾਊਂਡੇਸ਼ਨ" ਦੀ ਸੋਸ਼ਲ ਪ੍ਰੋਟੈਕਸ਼ਨ ਅਫਸਰ ਨਿਸ਼ਾ ਵਲੋਂ ਦਿਵਿਆਂਗ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਣਕਾਰੀ ਦੇਣ ਅਤੇ ਪ੍ਰੋਤਸਾਹਿਤ ਕਰਨ ਲਈ ਇੱਕ ਮੋਟੀਵੇਸ਼ਨਲ ਸੈਸ਼ਨ ਵੀ ਕੀਤਾ ਗਿਆ ਜਿਸ ਵਿੱਚ ਹੁਸ਼ਿਆਰਪੁਰ ਜਿਲ੍ਹੇ ਦੀ ਜਾਣੀ ਮਾਣੀ ਸ਼ਖ਼ਸ਼ੀਅਤ ਅਤੇ ਨੈਸ਼ਨਲ ਐਵਾਰਡੀ ਇੰਦਰਜੀਤ ਨੰਦਨ ਨੂੰ ਦਿਵਿਆਂਗ ਸਾਥੀਆਂ ਦੇ ਰੂਬਰੂ ਕੀਤਾ ਗਿਆ। ਇੰਦਰਜੀਤ ਨੰਦਨ ਇੱਕ ਲੇਖਿਕਾ, ਸਮਾਜ ਸੇਵਿਕਾ ਅਤੇ ਇਲੈਕਸ਼ਨ ਕਮਿਸ਼ਨ ਵਲੋਂ ਜ਼ਿਲ੍ਹਾ ਆਈਕਾਨ ਵੀ ਹੈ।

ਇਸ ਸੈਸ਼ਨ ਦੌਰਾਨ ਇੰਦਰਜੀਤ ਨੰਦਨ ਨੇ ਆਪਣੇ ਭਾਸ਼ਣ ਵਿੱਚ ਦਿਵਿਆਂਗ ਸਾਥੀਆਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਦਿਆਂ ਦੱਸਿਆ ਕਿ ਭਾਰਤ ਵਿੱਚ The Persons with Disabilities Act 1995 ਕਿਸ ਤਰ੍ਹਾਂ ਇੱਕ ਜਾਵੇਦ ਅਬੀਦੀ ਨਾਮ ਦੇ ਸ਼ਖਸ਼ ਦੇ ਸੰਘਰਸ਼ ਦੁਆਰਾ ਬਣਿਆ ਸੀ, ਜਿਸ ਵਿੱਚ 7 ਤਰ੍ਹਾਂ ਦੀਆਂ Disabilities ਨੂੰ ਸ਼ਾਮਿਲ ਕੀਤਾ ਗਿਆ ਸੀ ਜੋ ਕਿ ਬਾਅਦ ਵਿੱਚ RPWD Act 2016 ਬਣਿਆ ਜਿਸ ਦੇ ਅੰਦਰ 21 ਤਰ੍ਹਾਂ ਦੀਆਂ ਦਿਵਿਆਂਗਤਾ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ 30 December 1999 ਵਿੱਚ National Trust Act ਵੀ ਹੋਂਦ ਵਿੱਚ ਆਇਆ ਜਿਸ ਅਧੀਨ ਦਿਮਾਗੀ ਦਿਵਿਆਂਗਤਾ ਦੀਆਂ 4 ਕੈਟੇਗਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।

'ਸੰਯੁਕਤ ਰਾਸ਼ਟਰ' ਦੁਆਰਾ ਅਪਣਾਏ ਗਏ ਅਪਾਹਜ ਵਿਅਕਤੀਆਂ ਦੇ ਅਧਿਕਾਰਾਂ (CRPD) -2006 'ਤੇ ਕਨਵੈਨਸ਼ਨ ਦੀ ਪ੍ਰਸਤਾਵਨਾ ਵਿੱਚ ਪਹਿਲਾ ਬਾਰ ਬਾਰਬਰਤਾ ਦੀ ਗੱਲ ਕੀਤੀ ਗਈ। ਹਰੇਕ ਦਿਵਿਆਂਗ ਸਾਥੀ ਦੇ ਉਹੀ ਹੱਕ ਹਨ ਜੋ ਇੱਕ ਆਮ ਨੌਰਮਲ ਇਨਸਾਨ ਦੇ ਹੁੰਦੇ ਹਨ। ਉਨ੍ਹਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਇੰਦਰਜੀਤ ਨੰਦਨ ਜੋ ਕਿ ਇਲੈਕਸ਼ਨ ਕਮਿਸ਼ਨ ਵਲੋਂ ਜ਼ਿਲ੍ਹਾ ਆਈਕਾਨ ਵੀ ਹਨ ਉਨ੍ਹਾਂ ਨੇ ਦਿਵਿਆਂਗ ਸਾਥੀਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਵਿੱਚ ਆਪਣੀ ਭਾਗੀਦਾਰੀ ਪਾਉਣ ਲਈ ਵੀ ਪ੍ਰੇਰਿਤ ਕੀਤਾ।

ABOUT THE AUTHOR

...view details